ਮਾਨਸਾ 29,ਮਾਰਚ (ਸਾਰਾ ਯਹਾਂ /ਮੁੱਖ ਸੰਪਾਦਕ) : ਮਾਨਸਾ ਜਨਵਰੀ—2021 ਦੌਰਾਨ ਸ਼ਹਿਰ ਮਾਨਸਾ ਦੀ ਖੂਹ ਵਾਲੀ ਗਲੀ ਦੇ ਮਕਾਨ ਵਿੱਚ ਰਾਤ ਸਮੇਂ ਦਾਖਲ
ਹੋ ਕੇ ਮਕਾਨ ਵਿੱਚੋਂ ਚੋਰੀ ਕਰਨ ਵਾਲੇ ਨਾਮਲੂਮ ਵਿਆਕਤੀਆ ਵਿਰੁੱਧ ਥਾਣਾ ਸਿਟੀ—1 ਮਾਨਸਾ ਵਿਖੇ ਅਨਟਰੇਸ
ਮੁਕੱਦਮਾ ਦਰਜ਼ ਰਜਿਸਟਰ ਹੋਇਆ ਸੀ। ਮਾਨਸਾ ਪੁਲਿਸ ਵੱਲੋਂ ਇਸ ਅਨਟਰੇਸ ਮੁਕੱਦਮੇ ਨੂੰ ਕੁਝ ਹੀ ਦਿਨਾਂ ਅੰਦਰ
ਟਰੇਸ ਕਰਕੇ ਸੁਰਿੰਦਰ ਸਿੰਘ ਉਰਫ ਰਾਜੂ ਪੁੱਤਰ ਮਹਿੰਦਰ ਸਿੰਘ ਅਤ ੇ ਦੀਪਕ ਕੁਮਾਰ ਪੁੱਤਰ ਸੋਹਣ ਲਾਲ ਵਾਸੀਅਨ
ਮਾਨਸਾ ਨੂੰ ਮੁਲਜਿਮ ਨਾਜਮਦ ਕਰਕੇ ਇਹਨਾਂ ਨੂੰ ਗਿ®ਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ।
ਗ੍ਰਿਫਤਾਰ ਮੁਲਜਿਮਾਂ ਪਾਸੋਂ ਚੋਰੀ ਕੀਤਾ ਜੇਵਰਾਤ ਸੋਨਾ 12 ਤੋਲੇ ਬਰਾਮਦ ਕੀਤਾ ਗਿਆ ਹੈ। ਬਰਾਮਦ ਕਰਵਾੲ ੇ ਸੋਨੇ ਦੇ
ਗਹਿਣਿਆਂ ਦੀ ਕੁੱਲ ਮਾਲੀਤੀ ਕਰੀਬ ਸਾਢੇ ਪੰਜ ਲੱਖ ਰੁਪੲ ੇ ਬਣਦੀ ਹੈ।
ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ ਜਾਣਕਾਰੀ ਦਿੰਦਿਆਂ ਦ¤ਸਿਆ ਕਿ
ਥਾਣਾ ਸਿਟੀ—1 ਮਾਨਸਾ ਦੀ ਪੁਲਿਸ ਪਾਸ ਮੁਦੱਈ ਰਾਜੇਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਖੂਹ ਵਾਲੀ ਗਲੀ ਮਾਨਸਾ ਨੇ
ਬਿਆਨ ਲਿਖਾਇਆ ਕਿ ਮਿਤੀ 14,15—01—2021 ਦੀ ਦਰਮਿਆਨੀ ਰਾਤ ਨੂੰ ਰੋਜਾਨਾਂ ਦੀ ਤਰਾ ਉਹ ਆਪਣੇ ਮਕਾਨ
ਦੇ ਕਮਰਿਆ ਵਿੱਚ ਸੁੱਤੇ ਪਏ ਸੀ ਤਾਂ ਨਾਮਲੂਮ ਵਿਅਕਤੀ ਉਹਨਾਂ ਦੇ ਮਕਾਨ ਅੰਦਰ ਦਾਖਲ ਹੋ ਕੇ ਘਰ ਵਿੱਚੋ ਜੇਵਰਾਤ
ਸੋਨਾ ਚੋਰੀ ਕਰਕੇ ਲੈ ਗਏ। ਮੁਦੱਈ ਦੇ ਬਿਆਨ ਪਰ ਨਾਮਲੂਮ ਵਿਰੁੱਧ ਮੁਕ¤ਦਮਾ ਨμਬਰ 7 ਮਿਤੀ 21—01—2021
ਅ/ਧ 457,380 ਹਿੰ:ਦੰ: ਥਾਣਾ ਸਿਟੀ—1 ਮਾਨਸਾ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮਾ ਨੂੰ ਟਰੇਸ ਕਰਨ ਸਬੰਧੀ
ਸ੍ਰੀ ਗੁਰਮੀਤ ਸਿੰਘ ਡੀ.ਐਸ.ਪੀ. ਮਾਨਸਾ ਦੀ ਅਗਵਾਈ ਹੇਠ ਐਸ.ਆਈ. ਅੰਗਰੇਜ ਸਿੰਘ ਮੁੱਖ ਅਫਸਰ ਥਾਣਾ
ਸਿਟੀ—1 ਮਾਨਸਾ ਅਤੇ ਸ:ਥ: ਦਲੇਲ ਸਿੰਘ ਵੱਲੋਂ ਅਨਟਰੇਸ ਮੁਕੱਦਮੇ ਦੀ ਤਕਨੀਕੀ ਢੰਗਾਂ ਨਾਲ ਤਫਤੀਸ ਅਮਲ ਵਿੱਚ
ਲਿਆਂਦੀ ਗਈ। ਜਿਹਨਾਂ ਵੱਲੋਂ ਮੁਕੱਦਮੇ ਨੂੰ ਟਰੇਸ ਕਰਕੇ 2 ਮੁਲਜਿਮਾਂ ਸੁਰਿੰਦਰ ਸਿੰਘ ਉਰਫ ਰਾਜੂ ਪੁੱਤਰ ਮਹਿੰਦਰ
ਸਿੰਘ ਅਤ ੇ ਦੀਪਕ ਕੁਮਾਰ ਪੁੱਤਰ ਸੋਹਣ ਲਾਲ ਵਾਸੀਅਨ ਮਾਨਸਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ।
ਮੁਲਜਿਮ ਸੁਰਿੰਦਰ ਸਿੰਘ ਉਰਫ ਰਾਜੂ ਪੁੱਤਰ ਮਹਿੰਦਰ ਸਿੰਘ ਵਾਸੀ ਮਾਨਸਾ ਜੋ ਖੋਹ/ਚ ੋਰੀ ਦੇ ਮੁਕੱਦਮਾ ਨੰ:34/2021
ਅ/ਧ ਸਿਟੀ—2 ਮਾਨਸਾ ਵਿੱਚ ਬੰਦ ਜੇਲ੍ਹ ਹੈ, ਨੂੰ ਪ੍ਰੋਡੱਕਸ਼ਨ ਵਾਰੰਟ ਤੇ ਲਿਆ ਕੇ ਗ੍ਰਿਫਤਾਰ ਤਸੱਬਰ ਕਰਕੇ ਉਸਦੀ
ਨਿਸ਼ਾਨਦੇਹੀ ਤੇ ਸਾਢੇ ਪੰਜ ਤੋਲੇ ਜੇਵਰਾਤ ਸੋਨਾ ਬਰਾਮਦ ਕੀਤਾ ਅਤੇ ਦੂਸਰੇ ਮੁਲਜਿਮ ਦੀਪਕ ਕੁਮਾਰ ਪਾਸੋਂ ਸਾਢੇ ਛੇ ਤੋਲੇ
ਜੇਵਰਾਤ ਸੋਨਾ (ਦੋਨਾਂ ਪਾਸੋਂ ਕੁੱਲ 12 ਤੋਲੇ) ਬਰਾਮਦ ਕੀਤਾ ਗਿਆ ਹੈ।
ਇਹ ਦੋਨੋ ਮੁਲਜਿਮ ਚੋਰੀਆਂ ਕਰਨ ਦੇ ਆਦੀ ਹਨ। ਮੁਲਜਿਮ ਸੁਰਿੰਦਰ ਸਿੰਘ ਉਰਫ ਰਾਜੂ ਦੇ ਵਿਰੁੱਧ
ਜਿਲਾ ਮਾਨਸਾ ਦੇ ਥਾਣਾ ਸਿਟੀ—1, ਸਿਟੀ—2 ਵਿਖੇ ਅਤ ੇ ਜੀ.ਆਰ.ਪੀ. ਬਠਿੰਡਾ ਵਿਖੇ 6 ਮੁਕੱਦਮੇ ਚੋਰੀ ਦੇ ਦਰਜ਼
ਰਜਿਸਟਰ ਹਨ। ਇਸੇ ਤਰਾ ਮੁਲਜਿਮ ਦੀਪਕ ਕੁਮਾਰ ਵਿਰੁੱਧ ਵੀ ਥਾਣਾ ਸਿਟੀ—1 ਅਤੇ ਥਾਣਾ ਸਿਟੀ—2 ਮਾਨਸਾ ਵਿਖੇ
ਚੋਰੀ ਦੇ 4 ਮੁਕੱਦਮੇ ਦਰਜ ਰਜਿਸਟਰ ਹਨ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਐਸ.ਐਸ.ਪੀ. ਮਾਨਸਾ ਵੱਲੋਂ ਅਜਿਹਾ ਧੰਦਾ ਕਰਨ ਵਾਲੇ ਮਾੜੇ ਅਨਸਰਾਂ ਨੂੰ ਸਖਤ ਸਬਦਾਂ ਵਿੱਚ ਚਿੰਤਾਵਨੀ ਦਿੱਤੀ
ਗਈ ਕਿ ਉਹ ਇਹ ਧੰਦਾ ਕਰਨਾ ਛੱਡ ਦੇਣ। ਮਾਨਸਾ ਪੁਲਿਸ ਵੱਲੋਂ ਜੁਰਮ ਕਰਨ ਵਾਲੇ ਕਿਸੇ ਵੀ ਮਾੜੇ ਅਨਸਰ ਨੂੰ
ਬਖਸਿ਼ਆਂ ਨਹੀ ਜਾਵੇਗਾ।