*ਮਾਨਸਾ ਪੁਲਿਸ ਨੇ “ਬੁਜ਼ਰਗ ਦਿਵਸ” ਮਨਾਇਆ!ਪੁਲਿਸ ਪ੍ਰਸ਼ਾਸਨ ਵਿੱਚ ਹੋਰ ਪ੍ਰਗਤੀ ਲਿਆਉਣ ਲਈ ਬਜੁਰਗਾਂ ਦਾ ਸਹਿਯੋਗ ਜਰੂਰੀ— ਐਸ.ਐਸ.ਪੀ ਡਾ. ਗਰਗ*

0
17

ਮਾਨਸਾ, 23—12—2021 (ਸਾਰਾ ਯਹਾਂ/ਮੁੱਖ ਸੰਪਾਦਕ ) : ਅੱਜ ਮਿਤੀ 23—12—2021 ਨੂੰ ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ
ਮਾਨਸਾ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਮਾਨਸਾ ਵਿਖੇ ੋਪੁਲਿਸ ਬਜੁਰਗ ਦਿਵਸੋ (ਸ਼ਰlਜਫਕ ਥlਦਕਗਤ ਣ਼ਖ) ਮਨਾਇਆ
ਗਿਆ। ਇਸ ਸਮਾਗਮ ਵਿੱਚ ਪੰਜਾਬ ਪੁਲਿਸ, ਜੇਲ੍ਹ ਵਿਭਾਗ, ਸੀ.ਆਈ.ਡੀ. ਮਹਿਕਮਾਂ ਆਦਿ ਨਾਲ ਸਬੰਧਤ ਜਿਲ੍ਹੇ ਭਰ ਦੇ
ਪੁਲਿਸ ਪੈਨਸ਼ਨਰਜ ਸ਼ਾਮਲ ਹੋੲ ੇ। ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਜਿਲਾ ਮਾਨਸਾ ਦੇ ਪ੍ਰਧਾਨ ਸ੍ਰੀ ਚੂਹੜ ਸਿੰਘ ਰਿਟਾਇਰਡ
ਡੀ.ਐਸ.ਪੀ. ਅਤ ੇ ਸਰਪ੍ਰਸ਼ਤ ਰਿਟਾਇਰਡ ਇੰਸਪੈਕਟਰ ਗੁਰਚਰਨ ਸਿੰਘ ਮੰਦਰਾਂ ਨੇ ਮੁੱਖ ਮਹਿਮਾਨ ਮਾਨਯੋਗ
ਐਸ.ਐਸ.ਪੀ. ਸਾਹਿਬ ਦਾ ਧੰਨਵਾਦ ਕਰਦੇ ਹੋੲ ੇ ਹਾਜ਼ਰੀਨ ਨੂੰ ਜੀ ਆਇਆ ਕਿਹਾ ਗਿਆ ਅਤ ੇ ਪੈਨਸ਼ਨਜਰਜ ਦੇ ਕੰਮਾਕਾਜ਼ਾ
ਦਾ ਸਲਾਨਾ ਰਿਪੋਰਟ ਕਾਰਡ/ਪ੍ਰਾਪਤੀਆਂ ਪੜ੍ਹੀਆ ਗਈਆ। ਫਿਰ ਪਿਛਲੇ ਇੱਕ ਸਾਲ ਦੌਰਾਨ ਸਵਰਗਵਾਸ ਹੋਏ 8 ਪੁਲਿਸ
ਪੈਨਸ਼ਨਰਾਂ ਨ ੂੰ ਯਾਦ ਕਰਦਿਆਂ ਖੜੇ ਹੋ ਕੇ 2 ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਦਿੱਤੀ ਗਈ।

ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਇਸ ਸਮਾਗਮ
ਦੀ ਪ੍ਰਧਾਨਗੀ ਕਰਦਿਆਂ ਅੱਤਵਾਦ ਦੌਰਾਨ, ਕੋਵਿਡ ਮਹਾਂਮਾਰੀ ਅਤੇ ਵੱਖ ਵੱਖ ਸਮੇਂ ਦੌਰਾਨ ਪੈਨਸ਼ਨਰਜ ਵੱਲੋਂ ਦਿੱਤੀਆ
ਸੇਵਾਵਾਂ ਦੀ ਸ਼ਲਾਘਾਂ ਕੀਤੀ ਗਈ। ਪੈਨਸ਼ਨਰਾਂ ਵੱਲੋਂ ਦੱਸੀਆਂ ਸਿ਼ਕਾਇਤਾਂ/ਦੁੱਖ—ਤਕਲੀਫਾਂ ਨੂੰ ਸੁਣ ਤੇ ਉਹਨਾਂ ਦਾ ਮੌਕਾ ਤੇ
ਹੀ ਬਣਦਾ ਯੋਗ ਹੱਲ ਕੀਤਾ ਗਿਆ। ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਕਿਸੇ ਵੀ ਪੁਲਿਸ ਪੈਨਸ਼ਨਰਜ ਨੂੰ ਪਰਿਵਾਰਕ
ਤੌਰ ਤੇ ਜਾਂ ਪ੍ਰਸ਼ਨਲ ਤੌਰ ਤੇ ਕੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ। ਜੇਕਰ ਕਿਸੇ ਪੈਨਸਨਰ ਨੂੰ ਕੋਈ ਸਮੱਸਿਆਂ ਹੈ
ਜਾਂ ਆਪਣੀ ਕੋਈ ਗੱਲ ਸਾਂਝੀ ਕਰਨੀ ਚਾਹੁੰਦਾ ਹੈ ਤਾਂ ਉਹ ਦਫਤਰ ਸਮੇਂ ਹਾਜ਼ਰ ਆ ਕੇ ਜਾਂ ਫਿਰ ਟੇਲੀਫੋਨ ਤੇ ਵੀ ਦੱਸ
ਸਕਦਾ ਹੈ। ਪੁਲਿਸ ਪੈਨਸ਼ਨਰਜ ਦੀ ਮੰਗ ਅਨੁਸਾਰ ਅੱਜ ਉਹਨਾਂ ਨੂੰ 100 ਕੁਰਸੀਆਂ ਅਤ ੇ ਮੇਜ ਵੈਲਫੇਅਰ ਵਜੋ ਮੁਹੱਈਆ
ਕਰਵਾਏ ਗਏ। ਸਮਾਗਮ ਦੇ ਅਖੀਰ ਵਿੱਚ ਪੰਜਾਬ ਪੁਲਿਸ ਦੇ ਰਿਟਾਇਰਡ ਸ:ਥ: ਤੇ ਪ੍ਰਸਿੱਧ ਲਿਖਾਰੀ ਸ੍ਰੀ ਬੰਤ ਫੂਲਪੁਰੀ ਨੇ
ਆਪਣੀ ਕਿਤਾਬੋ ਸੋਹਣੀ ਪੱਗ ਬੰਨ ਮਿੱਤਰਾਂੋ ਅਤ ੇ ਫਿਰ ਰਿਟਾਇਰਡ ਸ:ਥ: ਗੁਰਨਾਮ ਸਿੰਘ ਲੇਲੇਵਾਲੀਆਂ ਨੇ ਵੀ ਚੰਗੀਆ
ਗੱਲਾਂ ਵਾਲੀ ਲਿਖਤ ਮਾਨਯੋਗ ਐਸ.ਐਸ.ਪੀ. ਸਾਹਿਬ ਨੂੰ ਭੇਂਟ ਕੀਤੀਆਂ। ਇਸਤ ੋਂ ਬਾਅਦ 72 ਸਾਲ ਤੋਂ ਵਡੇਰੀ ਉਮਰ ਦੇ
ਸੀਨੀਅਰ 5 ਪੁਲਿਸ ਪੈਨਸ਼ਨਰਜ ਬਜੁਰਗ ਕਰਮਚਾਰੀਆਂ ਦੀ ਹੌਸਲਾਂ ਅਫਜਾਈ ਲਈ ਉਹਨਾਂ ਨੂੰ 1/1 ਲੋਈ ਦੇ ਕੇ
ਨਿਵਾਜਿਆ ਗਿਆ ਅਤ ੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ
(ਸਥਾਨਕ) ਮਾਨਸਾ ਅਤੇ ਸ੍ਰੀ ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਵੀ ਮੌਜੂਦ ਸਨ। ਸਮੁੱਚੇ ਸਮਾਗਮ
ਦੀ ਆਪਣੇ ਸਹਿਤਕ ਲਫਜਾਂ ਨਾਲ ਸਟੇਜੀ ਕਾਰਵਾਈ ਸ:ਥ: ਬਲਵੰਤ ਭੀਖੀ ਵੱਲੋਂ ਨਿਭਾਈ ਗਈ।

NO COMMENTS