*ਮਾਨਸਾ ਪੁਲਿਸ ਨੇ ਬੀਤੇ ਹਫਤੇ ਦੌਰਾਨ ਮਿਲੀ ਵੱਡੀ ਕਾਮਯਾਬੀ*

0
105

ਮਾਨਸਾ, 19.09.2022  (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਹਫਤਾਵਾਰੀ ਪ੍ਰੈਸ ਨੋਟ ਜਾਰੀ ਕਰਦੇ
ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਜਿਲ੍ਹਾਂ ਅੰਦਰ ਨਸ਼ਿਆਂ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਉਂਦੇ ਹੋਏ ਨਸ਼ਿਆਂ ਦਾ
ਧੰਦਾ ਕਰਨ ਵਾਲਿਆਂ ਵਿਰੁੱਧ ਮਿਤੀ 12.09.2022 ਤੋਂ 18.09.2022 ਤੱਕ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ ਅਤੇ ਮਹਿਕਮਾ
ਪੁਲਿਸ ਦੇ ਕੰਮਕਾਜ ਵਿੱਚ ਪ੍ਰਗਤੀ ਲਿਆਉਂਦੇ ਹੋਏ ਜਾਬਤੇ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।
ਨਸ਼ਿਆਂ ਵਿਰੁੱਧ ਕਾਰਵਾਈ:

ਐਨ.ਡੀ.ਪੀ.ਐਸ. ਐਕਟ ਤਹਿਤ 8 ਮੁੱਕਦਮੇ ਦਰਜ ਕਰਕੇ 9 ਮੁਲਜਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ
ਪਾਸੋਂ 2150 ਨਸ਼ੀਲੀਆ ਗੋਲੀਆਂ, 116 ਗ੍ਰਾਮ ਹੈਰੋਇਨ (ਚਿੱਟਾ), 20 ਕਿਲੋ 100 ਗ੍ਰਾਮ ਭੁੱਕੀ ਚੂਰਾ ਪੋਸਤ, 10 ਨਸ਼ੀਲੀਆ
ਸੀਸ਼ੀਆ, 8 ਗ੍ਰਾਮ ਅਫੀਮ ਅਤੇ 42 ਨਸ਼ੀਲੇ ਕੈਪਸੂਲ ਦੀ ਬਰਾਮਦਗੀ ਕੀਤੀ ਗਈ ਹੈ। ਆਬਕਾਰੀ ਐਕਟ ਤਹਿਤ 10 ਮੁੱਕਦਮੇ ਦਰਜ
ਕਰਕੇ 11 ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 3650 ਲੀਟਰ ਲਾਹਣ, 50.5 ਲੀਟਰ ਸ਼ਰਾਬ ਨਜਾਇਜ ਅਤੇ 30.75 ਲੀਟਰ
ਸ਼ਰਾਬ ਠੇਕਾ ਦੀ ਬਰਾਮਦਗੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਜੂਆ ਐਕਟ ਤਹਿਤ 4 ਮੁੱਕਦਮੇ ਦਰਜ ਕਰਕੇ 4 ਮੁਲਜਿਮਾਂ ਨੂੰ ਕਾਬੂ ਕਰਕੇ 8,920/- ਰੁਪਏ
ਨਗਦੀ ਜੂਆ ਦੀ ਬਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁੱਕਦਮੇ ਦਰਜ ਕਰਕੇ ਤਫਤੀਸ਼
ਅਮਲ ਵਿੱਚ ਲਿਆਦੀ ਗਈ ਹੈ।
ਸਪੈਸ਼ਲ਼ ਕਾਰਡਨ ਐਂਡ ਸਰਚ ਅਪਰੇਸ਼ਨ (ਛਅਸ਼ੌ)

ਮਾਨਸਾ ਪੁਲਿਸ ਵੱਲੋਂ ਹਫਤੇ ਦੌਰਾਨ ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਮਾਨਯੋਗ ਡਾਇਰੈਕਟਰ ਜਨਰਲ ਪੁਲਿਸ,
ਪੰਜਾਬ ਜੀ ਦੀਆ ਹਦਾਇਤਾਂ ਅਨੁਸਾਰ ਨਸ਼ਾ ਸਮੱਗਲਰਾਂ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਸਪੈਸ਼ਲ਼ ਕਾਰਡਨ ਐਂਡ ਸਰਚ ਅਪਰੇਸ਼ਨ
(ਛਅਸ਼ੌ) ਤਹਿਤ ਵੱਧ ਤੋਂ ਵੱਧ ਫੋਰਸ ਨਾਲ ਸ਼ਹਿਰ ਮਾਨਸਾ ਦੇ 3 ਪ੍ਰਭਾਵਿਤ ਥਾਵਾਂ ਦੀ ਅਸਰਦਾਰ ਢੰਗ ਨਾਲ ਸਰਚ ਕਰਕੇ ਏਰੀਆ
ਡੈਮੋਸਟ੍ਰੇਸ਼ਨ ਸਕਿੱਲਜ ਦਾ ਪ੍ਰਦਰਸ਼ਨ ਕੀਤਾ ਜਿਸ ਤਹਿਤ ਕਾਫੀ ਸ਼ੱਕੀ ਵਿਅਕਤੀਆਂ/ਤਸ਼ਕਰਾਂ ਦੀ ਚੈਕਿੰਗ ਕਰਕੇ ਉਹਨਾਂ ਦੀਆ ਮੌਜੂਦਾ
ਗਤੀਵਿਧੀਆਂ ਬਾਰੇ ਖੁਫੀਆ ਤੌਰ ਤੇ ਤਸਦੀਕ ਕੀਤੀ ਗਈ ਅਤੇ ਆਮ ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਪੁਲਿਸ ਦਾ ਸਾਥ
ਦੇਣ ਲਈ ਜਾਗਰੂਕ ਕੀਤਾ ਗਿਆ।
ਟਰੇਸ ਕੇਸ:

ਖੋਹ ਦੇ ਅਣਟਰੇਸ ਮੁੱਕਦਮਾ ਨੰਬਰ 168 ਮਿਤੀ 16.08.2022 ਅ/ਧ 379-ਬੀ ਹਿੰ:ਦੰ: ਥਾਣਾ ਸਿਟੀ ਬੁਢਲਾਡਾ
ਵਿੱਚ ਸੋਨੂ ਪੁੱਤਰ ਰਾਮ ਨਿਵਾਸ ਵਾਸੀ ਠੂਠਿਆਵਾਲੀ ਕੈਂਚੀਆ ਮਾਨਸਾ ਨ ੂੰ ਗ੍ਰਿਫਤਾਰ ਕਰਕੇ ਮੁੱਕਦਮਾ ਨ ੂੰ ਟਰੇਸ ਕੀਤਾ ਗਿਆ ਹੈ।
ਪੀ.ਓਜ. ਵਿਰੁੱਧ ਕਾਰਵਾਈ:

ਮਾਨਸਾ ਪੁਲਿਸ ਵੱਲੋਂ ਹਫਤੇ ਦੌਰਾਨ ਹੇਠ ਲਿਖੇ 2 ਪੀ.ਓਜ. ਨ ੂੰ ਗ੍ਰਿਫਤਾਰ ਕੀਤਾ ਗਿਆ ਹੈ :-

  1. ਮੁੱਕਦਮਾ ਨੰਬਰ 20 ਮਿਤੀ 01.02.2019 ਅ/ਧ 379,411 ਹਿੰ:ਦੰ: ਥਾਣਾ ਸਰਦੂਲਗੜ੍ਹ ਵਿੱਚ ਭਗੌੜੇ ਮੁਲਜਿਮ
    (ਅ/ਧ 299 ਜਾ:ਫੋ:) ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸਾਧੂਵਾਲਾ ਦਾ ਟਿਕਾਣਾ ਟਰੇਸ ਕਰਕੇ ਮਿਤੀ 17.09.2022 ਨੂੰ
    ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
  2. ਮੁੱਕਦਮਾ ਨੰਬਰ 194 ਮਿਤੀ 31.07.2019 ਅ/ਧ 61,78/1/14 ਆਬਕਾਰੀ ਐਕਟ ਥਾਣਾ ਸਰਦੂਲਗੜ੍ਹ ਵਿੱਚ
    ਭਗੌੜੇ ਮੁਲਜਿਮ (ਅ/ਧ 299 ਜਾ:ਫੋ:) ਹਰਪ੍ਰੀਤ ਸਿੰਘ ਪੁੱਤਰ ਹਿੰਮਤ ਸਿੰਘ ਵਾਸੀ ਸਰਦੂਲਗੜ੍ਹ ਦਾ ਟਿਕਾਣਾ ਟਰੇਸ ਕਰਕੇ ਮਿਤੀ
    18.09.2022 ਨੂੰ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
    ਬੇਲ ਜੰਪਰਾਂ ਵਿਰੁੱਧ ਕਾਰਵਾਈ:

ਮਾਨਸਾ ਪੁਲਿਸ ਵੱਲੋਂ ਮੁੱਕਦਮਾ ਨੰਬਰ 249 ਮਿਤੀ 17.09.2019 ਅ/ਧ 27/61/85 ਐਨ.ਡੀ.ਪੀ.ਐੱਸ. ਐਕਟ
ਥਾਣਾ ਸਰਦੂਲਗੜ੍ਹ ਦੇ ਬੇਲ ਜੰਪ ਕਰਨ ਵਾਲੇ ਦੋਸ਼ੀ ਤਰਸੇਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸਰਦੂਲਗੜ੍ਹ ਨੂੰ ਗ੍ਰਿਫਤਾਰ ਕਰਕੇ ਪੇਸ਼
ਅਦਾਲਤ ਕੀਤਾ ਗਿਆ ਹੈ।
ਨਿਪਟਾਰਾ ਮੁੱਕਦਮੇ:

ਮਾਨਸਾ ਪੁਲਿਸ ਵੱਲੋਂ ਜੇਰ ਤਫਤੀਸ਼ ਮੁਕੱਦਮਿਆਂ ਦੀ ਤਫਤੀਸ਼ ਮੁਕੰਮਲ ਕਰਕੇ 56 ਮੁੱਕਦਮਿਆਂ ਦੇ ਚਲਾਣ ਪੇਸ਼
ਅਦਾਲਤ ਕੀਤੇ ਗਏ ਹਨ ਅਤੇ 11 ਮੁੱਕਦਮਿਆਂ ਵਿੱਚ ਅਦਮਪਤਾ/ਅਖਰਾਜ ਰਿਪੋਰਟਾਂ ਮੁਰੱਤਬ ਕਰਕੇ ਕੁੱਲ 67 ਮੁੱਕਦਮਿਆਂ ਦਾ ਹਫਤੇ
ਦੌਰਾਨ ਨਿਪਟਾਰਾ ਕੀਤਾ ਗਿਆ ਹੈ।
ਟਰੈਫਿਕ ਚਲਾਣ:

ਟਰੈਫਿਕ ਨਿਯਮਾਂ ਦੀ ਪਾਲਣਾ ਅਧੀਨ ਹਫਤੇ ਦੌਰਾਨ ਕੁੱਲ 264 ਚਲਾਣ ਕੀਤੇ ਗਏ ਹਨ, ਜਿਹਨਾਂ ਵਿੱਚੋਂ 247
ਅਦਾਲਤੀ ਚਲਾਣ ਅਤੇ 17 ਨਗਦ ਚਲਾਣ ਕਰਕੇ 8,500/- ਰੁਪਏ ਦੀ ਰਾਸ਼ੀ ਵਸੂਲ ਕਰਕੇ ਸਰਕਾਰੀ ਖਜਾਨੇ ਵਿੱਚ ਜਮ੍ਹਾਂ ਕਰਵਾਈ
ਗਈ ਹੈ।
ਐਂਟੀ-ਡਰੱਗ ਸੈਮੀਨਾਰ/ਮੀਟਿੰਗਾਂ:

ਮਾਨਸਾ ਪੁਲਿਸ ਵੱਲੋਂ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਵੱਖ ਵੱਖ ਥਾਵਾਂ ਜਿਵੇਂ

ਸਕੂਲਾਂ,ਕਾਲਜਾਂ ਅਤੇ ਹੋਰ ਪਬਲਿਕ ਥਾਵਾਂ ਪਰ ਕੁੱਲ 13 ਸੈਮੀਨਾਰ ਕੀਤੇ ਗਏ ਹਨ, ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।

NO COMMENTS