*—ਮਾਨਸਾ ਪੁਲਿਸ ਨੇ ਪੁਲਿਸ ਲਾਈਨ ਮਾਨਸਾ ਵਿਖੇ ਯੋਗਾ ਕਰਕੇ ਅੰਤਰਰਾਸ਼ਟਰੀ ਯੋਗਾ ਦਿਵਸੋ ਮਨਾਇਆ*

0
17

ਮਾਨਸਾ, 21—06—2022  (ਸਾਰਾ ਯਹਾਂ/ ਮੁੱਖ ਸੰਪਾਦਕ ) : ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਜੀ ਦੀ ਯੋਗ ਅਗਵਾਈ ਹੇਠ ਮਾਨਸਾ
ਪੁਲਿਸ ਨੇ ਅੱਜ ਪੁਲਿਸ ਲਾਈਨ ਮਾਨਸਾ ਵਿਖੇ ਯੋਗਾ ਕਰਕੇ ੋਅੰਤਰਰਾਸ਼ਟਰੀ ਯੋਗਾ ਦਿਨੋ ਮਨਾਇਆ। ਉਨ੍ਹਾਂ ਵੱਲੋਂ
ਪ੍ਰੈਸ ਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਪੂਰੀ ਦੁਨੀਆ ਦੇ ਵੱਖ
ਵੱਖ ਦੇਸ਼ਾ ਵੱਲੋਂ ਅੱਜ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਮਾਨਸਾ ਪੁਲਿਸ ਵੱਲੋਂ ਵੀ ਇਸ ਮੁਹਿੰਮ ਦਾ ਹਿੱਸਾ
ਬਣਦੇ ਹੋੲ ੇ ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ ਨਿਗਰਾਨੀ ਹੇਠ ਅੱਜ ਸੁਭਾ 6 ਵਜੇ ਤੋਂ 7
ਵਜੇ ਤੱਕ ਪੁਲਿਸ ਲਾਈਨ ਮਾਨਸਾ ਵਿਖੇ ਸ:ਥ: ਯਾਦਵਿੰਦਰ ਸਿੰਘ ਯੋਗਾ ਇੰਸਟਰਕਟਰ ਵੱਲੋਂ ਪੂਰੀ ਤਨਦੇਹੀ ਅਤੇ
ਸਹੀ ਤਾਰੀਕੇ ਨਾਲ ਯੋਗਾ ਕਰਵਾਇਆ ਗਿਆ। ਜਿਸ ਵਿੱਚ ਸ੍ਰੀ ਸੁਖਅੰਮ੍ਰਿਤ ਸਿੰਘ ਡੀ.ਐਸ.ਪੀ. ਬੁਢਲਾਡਾ, ਸ੍ਰੀ
ਖੁਸ਼ਬੀਰ ਕੌਰ ਡੀ.ਐਸ.ਪੀ. (ਸੀ.ਏ.ਡਬਲਯੂ ਐਂਡ ਸੀ) ਮਾਨਸਾ, ਡਾਕਟਰ ਬਰਜਿੰਦਰ ਸਿੰਘ ਮੈਡੀਕਲ ਅਫਸਰ
ਪੁਲਿਸ ਲਾਈਨ ਹਸਪਤਾਲ ਮਾਨਸਾ ਅਤ ੇ ਮੁੱਖ ਅਫਸਰਾਨ ਥਾਣਾ ਤੋਂ ਇਲਾਵਾ ਸਾਰੇ ਥਾਣਿਆ/ਚੌਕੀਆਂ/ਯੂਨਿਟਾਂ,
ਦਫਤਰਾਂ ਅਤੇ ਪੁਲਿਸ ਲਾਈਨ ਮਾਨਸਾ ਦੇ 272 ਕਰਮਚਾਰੀਆਂ ਨੇ ਯੋਗਾ ਵਿੱਚ ਹਿੱਸਾ ਲਿਆ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਪੁਲਿਸ
ਕਰਮਚਾਰੀਆਂ ਨੂੰ ਸਰੀਰਕ ਅਤ ੇ ਮਾਨਸਿਕ ਤੌਰ ਤੇ ਬਦਲਦੇ ਸਮਾਜਿਕ ਹਾਲਾਤਾਂ ਅਨੁਸਾਰ ਫਿੱਟ ਅਤ ੇ ਨਿਰੋਗ
ਰੱਖਣਾ ਜਰੂਰੀ ਹੈ। ਕਿਉਕਿ ਨਿੱਤ ਦੇ ਧਰਨੇ, ਰੈਲੀਆ, ਅਮਨ ਤੇ ਕਾਨ ੂੰਨ ਵਿਵਸਥਾਂ ਆਦਿ ਸਬੰਧੀ ਦਿਨ/ਰਾਤ
ਦੀਆਂ ਡਿਊਟੀਆਂ ਦੇ ਤਨਾਓ ਨੂੰ ਖਤਮ ਕਰਨ ਲਈ ਅਤ ੇ ਉਹਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਫਿੱਟ ਰੱਖਣ
ਲਈ ਯੋਗਾ ਆਸਨ ਬਹੁਤ ਜਰੂਰੀ ਹਨ। ਅੱਜ ਦੇ ਯੋਗਾ ਵਿੱਚ ਕਰਮਚਾਰੀਆਂ ਨੂੰ ਪਹਿਲਾਂ ਵਾਕਿੰਗ, ਫਿਰ ਹਲਕੀ
ਜੋਗਿੰਗ ਤੋਂ ਬਾਅਦ ਪ੍ਰਾਣਾਯਾਮ, ਅਨੂਲੋਮ, ਵਿਲੋਮ ਆਦਿ ਯੋਗ ਕਿਰਿਆਵਾਂ/ਆਸਣਾ ਦਾ ਅਭਿਆਸ ਸਹੀ ਤਰੀਕੇ
ਨਾਲ ਕਰਵਾ ਕੇ ਉਹਨਾਂ ਦੀ ਰੋਗ—ਪ੍ਰਤੀਰੋਧ ਸਮੱਰਥਾਂ (ਇਮਿਊਨਿਟੀ ਸਿਸਟਮ ਅੱਪ ਕਰਨਾ) ਵਿੱਚ ਵਾਧਾ ਕੀਤਾ
ਗਿਆ ਤਾਂ ਜੋ ਕਰਮਚਾਰੀ ਸਰੀਰਕ ਅਤੇ ਮਾਨਸਿਕ ਤੌਰ ਤੇ ਫਿੱਟ ਰਹਿ ਕੇ ਆਪਣੀ ਡਿਊਟੀ ਹੋਰ ਅੱਛੇ ਤਾਰੀਕੇ
ਨਾਲ ਨਿਭਾ ਸਕਣ।

NO COMMENTS