ਮਾਨਸਾ 02—06—2022(ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋ ਚੋਰੀ ਦੇ 2 ਮੁਕੱਦਮਿਆਂ ਨੂੰ ਟਰੇਸ ਕਰਕੇ ਮੁਲਜਿਮਾਂ ਨ ੂੰ
ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ, ਜਿਹਨਾਂ ਪਾਸੋਂ ਚੋਰੀਮਾਲ ਨੂੰ ਬਰਾਮਦ ਕਰਵਾਇਆ ਗਿਆ
ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਦੈਲਾ
ਬਲਜਿੰਦਰ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਮਾਖੇਵਾਲਾ ਦੇ ਬਿਆਨ ਪਰ ਅਨਟਰੇਸ ਮੁਕੱਦਮਾ ਨੰ: 45 ਮਿਤੀ
28—05—2022 ਅ/ਧ 457,380 ਹਿੰ:ਦੰ: ਥਾਣਾ ਝੁਨੀਰ ਦਰਜ਼ ਰਜਿਸਟਰ ਹੋਇਆ ਸੀ ਕਿ ਮਿਤੀ
17,18—05—2022 ਦੀ ਦਰਮਿਆਨੀ ਰਾਤ ਨੂੰ ਪਿੰਡ ਫੱਤਾ ਮਾਲੋਕਾ ਦੇ ਹੈਲਥ ਐਂਡ ਵੈਲਨੈਸ ਸੈਂਟਰ ਵਿੱਚੋ ਨਾਮਲੂਮ
ਵਿਅਕਤੀ ਇੱਕ ਵੋਲਟਾਸ ਕੰਪਨੀ ਦਾ ਵਿੰਡੋ ਏ.ਸੀ. ਅਤੇ ਇੱਕ ਪਾਣੀ ਵਾਲਾ ਕੈਂਪਰ ਚੋਰੀ ਕਰਕੇ ਲੈ ਗਏ। ਦੌਰਾਨੇ
ਤਫਤੀਸ ਸੀ.ਆਈ.ਏ. ਸਟਾਫ ਮਾਨਸਾ ਦੇ ਸ:ਥ: ਉਜਾਗਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਇਸ ਅਨਟਰੇਸ
ਮੁਕੱਦਮਾ ਨੂੰ ਟਰੇਸ ਕਰਕੇ 2 ਮੁਲਜਿਮਾਂ ਇੱਕਬਾਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸਾਹਨੇਵਾਲੀ ਅਤੇ ਕੁਲਦੀਪ
ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਫੱਤਾ ਮਾਲੋਕਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਪਾਸੋਂ
ਚੋਰੀਮਾਲ ਇੱਕ ਵਿੰਡੋ ਏ.ਸੀ. ਅਤ ੇ ਇੱਕ ਕੈਂਪਰ ਬਰਾਮਦ ਕਰਾਇਆ ਗਿਆ ਹੈ। ਬਰਾਮਦ ਮਾਲ ਦੀ ਕੁੱਲ
ਮਾਲੀਤੀ ਕਰੀਬ 12 ਹਜ਼ਾਰ ਰੁਪੲ ੇ ਬਣਦੀ ਹੈ।
ਇਸੇ ਤਰਾ ਥਾਣਾ ਸਿਟੀ—2 ਮਾਨਸਾ ਦੇ ਸ:ਥ: ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਚੋਰੀ
ਦੇ ਮੁਕੱਦਮਾ ਨੰਬਰ 115 ਮਿਤੀ 31—05—2022 ਅ/ਧ 379,411 ਹਿੰ:ਦੰ: ਥਾਣਾ ਸਿਟੀ—2 ਮਾਨਸਾ ਵਿੱਚ
ਮੁਲਜਿਮ ਸੋਨੀ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮਾਨਸਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਪਾਸੋਂ ਚੋਰੀ ਦੇ 2
ਮੋਟਰਸਾਈਕਲ (ਸਪਲੈਂਡਰ ਪਲੱਸ ਨੰ: ਪੀਬੀ.31ਜੇ—2296 ਅਤ ੇ ਹੀਰੋ ਐਚ.ਐਫ. ਡੀਲਕਸ ਬਿਨਾ ਨੰਬਰੀ)
ਬਰਾਮਦ ਕੀਤੇ ਗਏ ਹਨ। ਬਰਾਮਦ ਦੋਨਾਂ ਮੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 50 ਹਜ਼ਾਰ ਰੁਪੲ ੇ ਬਣਦੀ ਹੈ।
ਉਕਤ ਦੋਨਾਂ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤਾਂ ਵਿੱਚ ਪੇਸ਼ ਕਰਕੇ
1/1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ
ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ ਦਾ ਪਤਾ ਲਗਾਇਆ ਜਾਵੇਗਾ, ਜਿਹਨਾਂ ਪਾਸੋਂ ਅਹਿਮ
ਸੁਰਾਗ ਲੱਗਣ ਦੀ ਸੰਭਾਵਨਾਂ ਹੈ।