*—ਮਾਨਸਾ ਪੁਲਿਸ ਨੇ ਚੋਰੀ ਦੇ ਮੁਕੱਦਮੇ ਵਿੱਚ ਤਿੰਨ ਮੁਲਜਿਮਾਂ ਨੂੰ ਕੀਤਾ ਕਾਬੂ*

0
61

ਮਾਨਸਾ ਮਿਤੀ 22—03—2022 (ਸਾਰਾ ਯਹਾਂ/ਜੋਨੀ ਜਿੰਦਲ) : ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਨੇ ਵਹੀਕਲ ਚੋਰੀ ਦੇ ਮੁਕੱਦਮੇ ਵਿੱਚ ਤਿੰਨ ਮੁਲਜਿਮਾਂ ਸਵਰਨਜੀਤ
ਸਿੰਘ ਉਰਫ ਡਾਂਡਾ ਪੁੱਤਰ ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸੇਵਕ ਸਿੰਘ ਵਾਸੀਅਨ ਬੁਢਲਾਡਾ ਅਤੇ ਸੁੰਦਰ
ਸਿੰਘ ਪੁੱਤਰ ਬੰਤ ਸਿੰਘ ਵਾਸੀ ਕੁਲਾਣਾ ਨੂੰ ਕਾਬ ੂ ਕੀਤਾ ਹੈ। ਜਿਹਨਾਂ ਪਾਸੋ ਚੋਰੀ ਦੇ 2 ਮੋਟਰਸਾਈਕਲ ਬਰਾਮਦ
ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਬਰਾਮਦ ਮੋਟਰਸਾਈਕਲਾਂ ਦੀ ਕੁੱਲ ਮਲੀਤੀ 70,000/—ਰੁਪਏ
ਬਣਦੀ ਹੈ।

ਸੀਨੀਅਰ ਕਪਤਾਨ ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਥਾਣਾ ਸਿਟੀ
ਬੁਢਲਾਡਾ ਦੀ ਪੁਲਿਸ ਪਾਸ ਮੁਦਈ ਪਰਮਿੰਦਰ ਮਹਿਤਾ ਪੁੱਤਰ ਰਾਵਿੰਦਰ ਮਹਿਤਾ ਵਾਸੀ ਵਾਰਡ ਨੰਬਰ 3 ਬੁਢਲਾਡਾ
ਨੇ ਆਪਣਾ ਬਿਆਨ ਲਿਖਾਇਆ ਕਿ ਮਿਤੀ 10—03—2022 ਨੂੰ ਉਸਨੇ ਆਪਣਾ ਮੋਟਰਸਾਈਕਲ ਹੀਰੋ ਐਚ.ਐਫ.
ਡੀਲਕਸ ਨੰ: ਪੀਬੀ.50ੲ ੇ—4126 ਮਕਾਨ ਦੇ ਬਾਹਰ ਗਲੀ ਵਿੱਚ ਲਾਕ ਲਗਾ ਕੇ ਖੜਾ ਕਰਕੇ ਆਪ ਰੋਟੀ ਖਾਣ ਲੱਗ
ਪਿਆ। ਰੋਟੀ ਖਾਣ ਤੋਂ ਬਾਅਦ ਜਦੋਂ ਬਾਹਰ ਆ ਕੇ ਵੇਖਿਆ ਤਾਂ ਉਸਦਾ ਮੋਟਰਸਾਈਕਲ ਉਥੇ ਨਹੀ ਸੀ, ਜਿਸਨੂੰ
ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ। ਮੁਦੱਈ ਦੇ ਬਿਆਨ ਪਰ ਮੁਕੱਦਮਾ ਨੰਬਰ 71 ਮਿਤੀ
21—03—2022 ਅ/ਧ 379,411 ਹਿੰ:ਦੰ: ਥਾਣਾ ਸਿਟੀ ਬ ੁਢਲਾਡਾ ਦਰਜ਼ ਰਜਿਸਟਰ ਕੀਤਾ ਗਿਆ।

ਇੰਸਪੈਕਟਰ ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਦੀ ਅਗਵਾਈ ਹੇਠ
ਏ.ਐਸ.ਆਈ ਭੋਲਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦੀ ਵਿਗਿਆਨਕ
ਤਰੀਕਿਆਂ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਮੁਕੱਦਮੇ ਵਿੱਚ ਤਿੰਨ ਮੁਲਜਿਮਾਂ ਸਵਰਨਜੀਤ ਸਿੰਘ ਉਰਫ ਡਾਂਡਾ
ਪੁੱਤਰ ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸੇਵਕ ਸਿੰਘ ਵਾਸੀਅਨ ਬੁਢਲਾਡਾ ਅਤ ੇ ਸੁੰਦਰ ਸਿੰਘ ਪੁੱਤਰ ਬੰਤ
ਸਿੰਘ ਵਾਸੀ ਕੁਲਾਣਾ ਨੂੰ ਕਾਬੂ ਕੀਤਾ ਗਿਆ। ਜਿਹਨਾਂ ਪਾਸੋਂ ਮੌਕਾ ਪਰ ਇੱਕ ਮੋਟਰਸਾਈਕਲ ਹੀਰੋ ਐਚ.ਐਫ.
ਡੀਲਕਸ ਨੰ: ਪੀਬੀ.50ੲ ੇ—4126 ਬਰਾਮਦ ਕੀਤਾ ਗਿਆ। ਜਿਹਨਾਂ ਦੀ ਮੁਢਲੀ ਪੁੱਛਗਿੱਛ ਉਪਰੰਤ ਉਹਨਾਂ ਦੀ
ਨਿਸ਼ਾਨਦੇਹੀ ਤੇ ਉਹਨਾਂ ਪਾਸੋਂ 1 ਹੋਰ ਮੋਟਰਸਾਈਕਲ ਹੀਰੋਹਾਂਡਾ ਸਪਲੈਂਡਰ ਪਲੱਸ ਨੰ: ਪੀਬੀ.31ਆਰ—1141
ਬਰਾਮਦ ਕਰਵਾਇਆ ਗਿਆ। ਬਰਾਮਦ ਦੋਨਾਂ ਮੋਟਰਸਾਈਕਲਾਂ ਦੀ ਕੁੱਲ ਮਾਲੀਤੀ 70,000/—ਰੁਪੲ ੇ ਬਣਦੀ ਹੈ।
ਇਹ ਮੁਲਜਿਮ ਨਸ਼ੇ ਪੱਤੇ ਕਰਨ ਦੇ ਆਦੀ ਹਨ। ਮੁਲਜਿਮ ਸਵਰਨਜੀਤ ਸਿੰਘ ਉਰਫ ਡਾਂਡਾ ਕਰਾਈਮ ਪੇਸ਼ਾ ਹੈ,
ਜਿਸਦੇ ਵਿਰੁੱਧ ਨਸ਼ੇ ਅਤ ੇ ਚੋਰੀ ਦੇ 4 ਮੁਕੱਦਮੇ ਦਰਜ਼ ਰਜਿਸਟਰ ਹਨ, ਮੁਲਜਿਮ ਸੁੰਦਰ ਸਿੰਘ ਵਿਰੁੱਧ ਵੀ ਖੋਹ ਦਾ
1 ਮੁਕੱਦਮਾ ਦਰਜ਼ ਰਜਿਸਟਰ ਹੈ ਅਤ ੇ ਤੀਸਰੇ ਮੁਲਜਿਮ ਗੁਰਪ੍ਰੀਤ ਸਿੰਘ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ
ਹੈ।

ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ
ਕੀਤਾ ਗਿਆ ਹੈ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਨੇ ਚੋਰੀ ਦਾ ਧੰਦਾ ਕਦੋ ਤੋਂ
ਚਲਾਇਆ ਹੋਇਆ ਸੀ, ਮੋਟਰਸਾਈਕਲ ਕਿੱਥੋ ਕਿੱਥੋ ਚੋਰੀ ਕੀਤੇ ਹਨ ਅਤ ੇ ਇਹਨਾਂ ਨੇ ਚ ੋਰੀ ਦੀਆ ਹੋਰ ਕਿੰਨੀਆ
ਵਾਰਦਾਤਾਂ ਕੀਤੀਆ ਹਨ। ਜਿਹਨਾਂ ਦੀ ਪੁੱਛਗਿੱਛ ਉਪਰੰਤ ਚੋਰੀ ਦੀਆ ਹੋਰ ਅਨਟਰੇਸ ਵਾਰਦਾਤਾਂ/ਕੇਸ ਟਰੇਸ ਹੋਣ
ਦੀ ਸੰਭਾਵਨਾ ਹੈ।

NO COMMENTS