*—ਮਾਨਸਾ ਪੁਲਿਸ ਨੇ ਚੋਰੀ ਦੇ ਮੁਕੱਦਮੇ ਵਿੱਚ ਮੁਲਜਿਮ ਨੂੰ ਕਾਬੂ ਕਰਕੇ 13 ਹਜ਼ਾਰ ਰੁਪਏ ਨਗਦੀ ਅਤੇ 27 ਗ੍ਰਾਮ ਸੋਨਾ ਜੇਵਰਾਤ ਕੀਤੇ ਬਰਾਮਦ*

0
182

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ):17—05—2022. : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਿਤੀ 06—04—2022 ਨੂੰ ਪਿੰਡ ਜੋਗਾ ਵਿਖੇ ਚੋਰੀ ਦੇ ਦਰਜ ਮੁਕੱਦਮੇ ਵਿੱਚ ਇੱਕ
ਮੁਲਜਿਮ ਪਰਮਜੀਤ ਕੌਰ ਪਤਨੀ ਭੂਸ਼ਨ ਸਿੰਘ ਵਾਸੀ ਜੋਗਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ
ਹੈ। ਜਿਸ ਪਾਸੋਂ 13,000/—ਰੁਪੲ ੇ ਨਗਦੀ ਅਤ ੇ 27 ਗ੍ਰਾਮ ਜੇਵਰਾਤ ਸੋਨਾ ਦੀ ਬਰਾਮਦਗੀ ਕੀਤੀ ਗਈ ਹੈ। ਬਰਾਮਦ
ਮਾਲ ਦੀ ਕੁੱਲ ਕੀਮਤ ਡੇਢ ਲੱਖ ਰੁਪੲ ੇ ਦੇ ਕਰੀਬ ਬਣਦੀ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਦੈਲਾ
ਜਸਵਿੰਦਰ ਕੌਰ ਪਤਨੀ ਭੋਲਾ ਸਿੰਘ ਵਾਸੀ ਧੌਲਾ ਨੇ ਮਿਤੀ 02—05—2022 ਨੂੰ ਥਾਣਾ ਜੋਗਾ ਦੀ ਪੁਲਿਸ ਪਾਸ ਬਿਆਨ
ਲਿਖਾਇਆ ਕਿ ਮਿਤੀ 06—04—2022 ਨੂੰ ਪਰਮਜੀਤ ਕੌਰ ਅਤ ੇ ਕੁਲਦੀਪ ਸਿੰਘ ਨੇ ਉਸਦੇ ਪਰਸ ਵਿੱਚੋਂ 60 ਹਜ਼ਾਰ
ਰੁਪੲ ੇ ਨਗਦੀ ਅਤੇ 27 ਗ੍ਰਾਮ ਸੋਨਾ ਜੇਵਰਾਤ ਚੋਰੀ ਕਰ ਲਿਆ, ਜੋ ਦੇਣ ਤੋਂ ਇੰਨਕਾਰ ਕਰ ਰਹੇ ਹਨ। ਮਦੈਲਾ ਦ ੇ
ਬਿਆਨ ਪਰ ਪਰਮਜੀਤ ਕੌਰ ਪਤਨੀ ਭੂਸ਼ਨ ਸਿੰਘ ਵਾਸੀ ਜੋਗਾ ਅਤ ੇ ਕੁਲਦੀਪ ਸਿੰਘ ਵਾਸੀ ਘੁੰਨਸ ਵਿਰੁੱਧ ਮੁਕੱਦਮਾ
ਨੰਬਰ 46 ਮਿਤੀ 02—05—2022 ਅ/ਧ 380 ਹਿੰ:ਦੰ: ਥਾਣਾ ਜੋਗਾ ਦਰਜ਼ ਰਜਿਸਟਰ ਕਰਕੇ ਤਫਤੀਸ ਦੌਰਾਨ ਅ/ਧ
411 ਹਿੰ:ਦੰ: ਦਾ ਵਾਧਾ ਕੀਤਾ ਗਿਆ।

ਸ੍ਰੀ ਗੋਬਿੰਦਰ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ
ਮਨਜੀਤ ਸਿੰਘ ਮੁੱਖ ਅਫਸਰ ਥਾਣਾ ਜੋਗਾ ਅਤ ੇ ਸ:ਥ: ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ
ਵਿਗਿਆਨਕ ਤਰੀਕਿਆਂ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ
ਥਾਵਾਂ ਤੇ ਰੇਡ ਕੀਤੇ ਗਏ। ਮੁਲਜਿਮ ਪਰਮਜੀਤ ਕੌਰ ਨੂੰ ਮਿਤੀ 14—05—2022 ਨੂੰ ਗ੍ਰਿਫਤਾਰ ਕਰਕੇ 3 ਦਿਨਾਂ ਦਾ
ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਸ ਪਾਸੋਂ 13 ਹਜ਼ਾਰ ਰੁਪੲ ੇ ਨਗਦੀ ਅਤ ੇ 27 ਗ੍ਰਾਮ ਸੋਨਾ ਜੇਵਰਾਤ ਦੀ
ਬਰਾਮਦਗੀ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ। ਦੂਸਰੇ ਮੁਲਜਿਮ ਕੁਲਦੀਪ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ,
ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰਕੇ ਮੁਕੱਦਮਾ ਦੀ ਬਾਕੀ ਰਹਿੰਦੀ ਬਰਾਮਦਗੀ ਕਰਵਾਈ ਜਾਵੇਗੀ। ਗ੍ਰਿਫਤਾਰ
ਮੁਲਜਿਮ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਹਨਾਂ ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ
ਦਾ ਪਤਾ ਲਗਾਇਆ ਜਾਵੇਗਾ, ਜਿਹਨਾਂ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

NO COMMENTS