*ਮਾਨਸਾ ਪੁਲਿਸ ਨੇ ਚੋਰੀ ਦੇ ਮੁਕੱਦਮੇ ਵਿੱਚ ਮੁਲਜਿਮਾਂ ਨੂੰ 1 ਘੰਟੇ ਅੰਦਰ ਕੀਤਾ ਗ੍ਰਿਫਤਾਰ*

0
81

ਮਾਨਸਾ 28—05—2022(ਸਾਰਾ ਯਹਾਂ/ ਬੀਰਬਲ ਧਾਲੀਵਾਲ) ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਥਾਣਾ ਬੋਹਾ ਦੇ ਪਿੰਡ ਉਡਤ ਸੈਦੇਵਾਲਾ ਦੀ ਅਕਾਲ ਅਕੈਡਮੀ ਵਿੱਚੋ ਸਰੀਆ
(ਲੋਹਾ) ਚੋਰੀ ਹੋਣ ਸਬੰਧੀ ਦਰਜ਼ ਹੋਏ ਮੁਕੱਦਮੇ ਨੂੰ ਸੁਲਝਾ ਕੇ 2 ਮੁਲਜਿਮਾਂ ਨੂੰ 1 ਘੰਟੇ ਅੰਦਰ ਕਾਬ ੂ ਕਰਨ ਵਿੱਚ
ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਪਾਸੋਂ ਚੋਰੀ ਕੀਤਾ ਸਰੀਆ (ਲੋਹਾ) ਬਰਾਮਦ ਕਰਵਾਇਆ
ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਦੱਈ
ਸੁਖਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਮਹਿਤਾ (ਸ੍ਰੀ ਅੰਮ੍ਰਿਤਸਰ ਸਾਹਿਬ) ਨੇ ਮਿਤੀ 27—05—2022 ਨੂੰ
ਥਾਣਾ ਬੋਹਾ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਹ ਅਕਾਲ ਅਕੈਡਮੀ ਬੜੂ ਸਾਹਿਬ ਵਿਖੇ ਸਿਵਲ
ਇੰਜੀਨੀਅਰ ਲੱਗਿਆ ਹੋਣ ਕਰਕੇ ਅਕਾਲ ਅਕੈਡਮੀ ਪਿੰਡ ਉਡਤ ਸੈਦੇਵਾਲਾ ਦੀ ਬਿਲਡਿੰਗ ਦੀ ਉਸਾਰੀ ਦੇ ਕੰਮ ਦੀ
ਦੇਖ ਰੇਖ ਕਰਦਾ ਹੈ। ਪਿਛਲੇ ਦਿਨੀ ਇਸ ਅਕੈਡਮੀ ਵਿੱਚੋ 400 ਕਿਲੋਗ੍ਰਾਮ ਸਰੀਆ (ਲੋਹਾ) ਚੋਰੀ ਹੋ ਗਿਆ ਸੀ,
ਜਿਸ ਸਬੰਧੀ ਮੁਦੱਈ ਦੇ ਬਿਆਨ ਪਰ ਮੁਲਜਿਮਾਂ ਵਿਰ ੁੱਧ ਮੁਕੱਦਮਾ ਨੰਬਰ 66 ਮਿਤੀ 27—05—2022 ਅ/ਧ
379,411 ਹਿੰ:ਦੰ: ਥਾਣਾ ਬੋਹਾ ਦਰਜ਼ ਰਜਿਸਟਰ ਕੀਤਾ ਗਿਆ।

ਐਸ.ਆਈ. ਦਲਜੀਤ ਸਿੰਘ ਮੁੱਖ ਅਫਸਰ ਥਾਣਾ ਬੋਹਾ ਦੀ ਅਗਵਾਈ ਹੇਠ ਸ:ਥ: ਬਲਕਰਨ
ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋੲ ੇ ਮੁਕੱਦਮਾ ਦੀ ਤਕਨੀਕੀ ਢੰਗ ਤਫਤੀਸ ਅਮਲ
ਵਿੱਚ ਲਿਆਂਦੀ ਗਈ। ਤਫਤੀਸੀ ਟੀਮ ਵੱਲੋਂ ਮੁਕੱਦਮਾ ਨੂੰ ਸੁਲਝਾਉਦੇ ਹੋੲ ੇ ਚੋਰੀ ਕਰਨ ਵਾਲੇ ਦੋਨਾਂ ਮੁਲਜਿਮਾਂ ਹੈਪੀ
ਸਿੰਘ ਪੁੱਤਰ ਰਘਵੀਰ ਸਿੰਘ ਅਤ ੇ ਮਾਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਅਨ ਹਰੀਗੜ (ਸੰਗਰੂਰ) ਨੂੰ 1
ਘੰਟੇ ਵਿੱਚ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਦੀ ਨਿਸ਼ਾਨਦੇਹੀ ਤੇ ਉਹਨਾਂ ਪਾਸੋਂ 110 ਕਿਲੋਗ੍ਰਾਮ ਸਰੀਆ (ਲੋਹਾ)
ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ। ਇਹ ਦੋਨੋ ਮੁਲਜਿਮ ਅਕਾਲ ਅਕੈਡਮੀ ਵਿੱਚ ਬਿਲਡਿੰਗ ਦਾ
ਜਾਲ ਪਾਉਣ ਲਈ ਸਰੀਆ ਬੰਨਣ ਦਾ ਕ ੰਮ ਕਰਦੇ ਹਨ।

ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ
ਕੀਤਾ ਗਿਆ ਹੈ। ਦੌਰਾਨੇ ਪੁਲਿਸ ਰਿਮਾਂਡ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਪਾਸੋਂ
ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

NO COMMENTS