*ਮਾਨਸਾ ਪੁਲਿਸ ਨੇ ਚੋਣ—ਜਾਬਤੇ ਦੀ ਉਲੰਘਣਾਂ ਤਹਿਤ 10 ਮੁਕੱਦਮੇ ਕੀਤੇ ਦਰਜ਼*

0
75

ਮਾਨਸਾ, 03—02—2022  (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕਿ ਵਿਧਾਨ ਸਭਾਂ ਚੋਣਾ ਦੇ ਮੱਦੇਨਜ਼ਰ ਮਾਨਸਾ ਪੁਲਿਸ ਵੱਲੋਂ ਚੋਣ—ਜਾਬਤਾ ਲਾਗੂ ਕਰਾਉਣ ਨੂੰ ਯਕੀਨੀ
ਬਣਾਇਆ ਜਾ ਰਿਹਾ ਹੈ। ਮਾਨਸਾ ਪੁਲਿਸ ਵੱਲੋਂ ਮਾਨਯੋਗ ਚੋਣ ਕਮਿਸ਼ਨ ਜੀ ਦੀਆ ਗਾਈਡਲਾਈਨਜ/ਹਦਾਇਤਾਂ ਦੀ
ਪਾਲਣਾ ਵਿੱਚ ਜਿਲਾ ਅੰਦਰ ਨਾਮਲੂਮ ਵਿਆਕਤੀਆਂ ਵੱਲੋਂ ਚੋਣਾਂ ਵਿੱਚ ਖੜੇ ਉਮੀਦਵਾਰਾ ਦੇ ਪ੍ਰਚਾਰਕ
ਪੋਸਟਰ/ਇਸਤਿਹਾਰਾਂ ਨੂੰ ਅਣ—ਅਧਿਕਾਰਤ ਤੌਰ ਤੇ ਸਰਕਾਰੀ ਪ੍ਰਾਪਰਟੀ ਤੇ ਲਗਾ ਕੇ ਮਾਡਲ ਕੋਡ ਆਫ ਕੰਨਡਕਟ ਦੀ
ਉਲੰਘਣ ਕੀਤੀ ਗਈ ਹੈ। ਜਿਸ ਕਰਕੇ ਚੋਣ—ਜਾਬਤਾ ਲੱਗਣ ਤੋਂ ਮਿਤੀ 02—02—2022 ਤੱਕ ਨਾਮਲੂਮ ਵਿਆਕਤੀਆਂ
ਵਿਰੁੱਧ ਵੱਖ ਵੱਖ ਥਾਣਿਆਂ (ਥਾਣਾ ਸਿਟੀ—2 ਮਾਨਸਾ ਵਿਖੇ/2, ਸਰਦੂਲਗੜ ਵਿਖੇ/2, ਬਰੇਟਾ/2, ਸਿਟੀ—1 ਮਾਨਸਾ/1,
ਭੀਖੀ/1, ਝੁਨੀਰ/1, ਸਿਟੀ ਬੁਢਲਾਡਾ/1) ਵਿਖੇ ਕੁੱਲ 10 ਮੁਕੱਦਮੇ ਅ/ਧ 3 ਸ਼ਗਕਡਕਅਵਜਰਅ ਰf ਣਕf਼ਫਕਠਕਅਵ ਰf
ਸ਼ਗਰਬਕਗਵਖ ਂਫਵੑ1985 ਤਹਿਤ ਦਰਜ਼ ਰਜਿਸਟਰ ਕੀਤੇ ਗਏ ਹਨ। ਇਹਨਾਂ ਮੁਕੱਦਮਿਆਂ ਵਿੱਚ ਮੁਲਜਿਮਾਂ ਦੀ ਸ਼ਨਾਖਤ
ਕਰਕੇ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।

ਮਾਨਸਾ ਪੁਲਿਸ ਚੋਣ ਜਾਬਤਾ ਲੱਗਣ ਤੋਂ ਅੱਜ ਤੱਕ ਵੱਲੋਂ ਵੱਖ ਵੱਖ ਥਾਵਾਂ ਤੇ ਨਾਕਾਬ ੰਦੀ ਕਰਕੇ ਟਰੈਫਿਕ
ਨਿਯਮਾਂ ਦੀ ਉਲੰਘਣਾਂ ਤਹਿਤ 880 ਟਰੈਫਿਕ ਚਲਾਣ ਕੀਤੇ ਗਏ ਹਨ ਅਤ ੇ ਵਿਧਾਨ ਸਭਾਂ ਚੋਣਾ ਦੀ ਉਲੰਘਣਾਂ ਕਰ ਰਹੀਆ
7 ਗੱਡੀਆਂ ਨੂੰ ਅ/ਧ 207 ਮੋਟਰ ਵਹੀਕਲ ਐਕਟ ਤਹਿਤ ਬੰਦ ਕੀਤਾ ਗਿਆ ਹੈ। ਐਸ.ਐਸ.ਪੀ. ਮਾਨਸਾ ਸ੍ਰੀ ਦੀਪਕ
ਪਾਰੀਕ, ਆਈ.ਪੀ.ਐਸ ਵੱਲੋਂ ਦੱਸਿਆ ਗਿਆ ਕਿ ਚੋਣਾਂ ਸਬੰਧੀ ਮਾਨਯੋਗ ਚੋਣ ਕਮਿਸ਼ਨ ਜੀ ਦੀਆ ਗਾਈਡਲਾਈਨਜ ਦੀ
ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

NO COMMENTS