ਮਾਨਸਾ, 03—10—2021 (ਸਾਰਾ ਯਹਾਂ/ਮੁੱਖ ਸੰਪਾਦਕ) . ਨਰਿੰਦਰ ਭਾਰਗਵ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ
ਦੱਸਿਆ ਗਿਆ ਕਿ ਮਿਤੀ 30—09—2021 ਅਤੇ ਮਿਤੀ 01—10—2021 ਦੀ ਦਰਮਿਆਨੀ ਰਾਤ ਨੂੰ ਥਾਣਾ ਸਿਟੀ—2 ਮਾਨਸਾ ਦੇ
ਏਰੀਆਂ ਵਿੱਚ ਪੈਂਦੀ ਇੱਕ ਫੈਕਟਰੀ ਵਿੱਚੋਂ 3 ਲੱਖ 80 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋਣ ਸਬੰਧੀ ਦਰਜ਼ ਹੋਏ ਮੁਕੱਦਮੇ ਵਿੱਚ
ਮੁਲਜਿਮ ਵਿੱਕੀ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਖੁੰਨਣ ਕਲਾਂ (ਜਿਲਾ ਸ੍ਰੀ ਮੁਕਤਸਰ ਸਾਹਿਬ) ਨੂੰ 5 ਘੰਟਿਆਂ ਦੇ ਅੰਦਰ ਕਾਬੂ
ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ। ਜਿਸਦੀ ਨਿਸ਼ਾਨਦੇਹੀ ਤੇ ਉਸ ਪਾਸੋਂ ਚੋਰੀ ਕੀਤੀ ਨਗਦੀ 3 ਲੱਖ 75 ਹਜਾ਼ਰ ਰੁਪਏ
ਬਰਾਮਦ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦਿਆਂ ਦ¤ਸਿਆ ਗਿਆ ਕਿ ਮੁਦੱਈ ਵਿਸ਼ਾਲ ਗੋਇਲ
ਪੁੱਤਰ ਰਾਮੇਸ਼ ਚੰਦ ਵਾਸੀ ਮਾਨਸਾ ਨੇ ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਪਾਸ ਬਿਆਨ ਲਿਖਾਇਆ ਕਿ ਉਸਨੇ ਮਾਨਸਾ
ਵਿਖੇ ਸਾਂਈ ਮੰਦਰ ਦੀ ਬੈਕਸਾਈਡ ਵਾਲੀ ਗਲੀ ਵਿੱਚ ਪੀ.ਡੀ. ਫੂਡਜ ਨਾਮ ਦੀ ਫੈਕਟਰੀ ਲਗਾਈ ਹੋਈ ਹੈ। ਉਸਨੇ ਫੈਕਟਰੀ ਦੇ
ਦਫਤਰ ਵਿੱਚ ਬਣੇ ਕਾਂਊਟਰ ਵਿੱਚ 3 ਲੱਖ 80 ਹਜਾਰ ਨਗਦੀ ਜੋ ਕਿਟ ਬੈਗ ਵਿੱਚ ਪਾ ਕੇ ਰੱਖੀ ਹੋਈ ਸੀ, ਜਿਸਨੂੰ ਮਿਤੀ
30—09—2021 ਅਤੇ ਮਿਤੀ 01—10—2021 ਦੀ ਦਰਮਿਆਨੀ ਰਾਤ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ। ਮੁਦੱਈ ਵੱਲੋਂ
ਆਪਣੀ ਫੈਕਟਰੀ ਵਿੱਚ ਕੰਮ ਕਰਦੇ ਮੁਲਾਜਿਮ ਵਿੱਕੀ ਸਿੰਘ ਪਰ ਸ਼ੱਕ ਜਾਹਿਰ ਕੀਤਾ ਗਿਆ ਸੀ। ਮੁਦੱਈ ਦੇ ਬਿਆਨ ਪਰ
ਮੁਕ¤ਦਮਾ ਨµਬਰ 177 ਮਿਤੀ 01—10—2021 ਅ/ਧ 381 ਹਿੰ:ਦੰ: ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।
ਸ੍ਰੀ ਗੁਰਸ਼ਰਨਜੀਤ ਸਿੰਘ ਡੀ.ਐਸ.ਪੀ. ਮਾਨਸਾ ਦੀ ਅਗਵਾਈ ਹੇਠ ਮੁ¤ਖ ਅਫਸਰ ਥਾਣਾ ਸਿਟੀ—2 ਮਾਨਸਾ ਸਮੇਤ
ਪੁਲਿਸ ਪਾਰਟੀ ਵ¤ਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦੀ ਤਕਨੀਕੀ ਢੰਗ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਵਿੱਕੀ
ਸਿੰਘ ਜੋ ਆਪਣੇ ਟਿਕਾਣੇ ਤੋਂ ਟਲ ਗਿਆ ਸੀ, ਦੀ ਤਲਾਸ਼ ਸੁਰੂ ਕੀਤੀ ਗਈ। ਤਫਤੀਸੀ ਟੀਮ ਵੱਲੋਂ 5 ਘੰਟਿਆਂ ਦੇ ਅੰਦਰ ਵਿੱਕੀ
ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਖੁੰਨਣ ਕਲਾਂ ਨੂੰ ਕਾਬੂ ਕਰਕੇ ਸ਼ਾਮਲ ਤਫਤੀਸ ਕੀਤਾ ਗਿਆ। ਜਿਸਨੇ ਮੁਢਲੀ ਪੁੱਛਗਿੱਛ ਦੌਰਾਨ
ਮੰਨਿਆ ਕਿ ਉਸਨੇ ਚੋਰੀ ਕੀਤੀ ਨਗਦੀ ਵਿੱਚੋ 5 ਹਜਾਰ ਰੁਪਏ ਵਰਤ ਲਏ ਹਨ ਅਤੇ ਬਾਕੀ ਨਗਦੀ ਬੈਗ ਵਿੱਚ ਪਾ ਕੇ ਐਚ.ਐਸ.
ਰੋਡ ਮਾਨਸਾ ਵਿਖੇ ਝਾਂੜੀਆਂ ਵਿੱਚ ਲੁਕਾ ਦੇ ਰੱਖੀ ਹੋਈ ਹੈ। ਜਿਸਨੂੰ ਕਾਬੂ ਕਰਕੇ ਉਸਦੀ ਨਿਸ਼ਾਨਦੇਹੀ ਤੇ ਚੋਰੀ ਕੀਤੀ ਨਗਦੀ 3
ਲੱਖ 75 ਹਜਾ਼ਰ ਰੁਪਏ ਬਰਾਮਦ ਕੀਤੀ ਗਈ ਹੈ। ਇਹ ਮੁਲਜਿਮ ਫੈਕਟਰੀ ਵਿੱਚ ਹੀ ਬਤੌਰ ਹੈਲਪਰ ਕੰਮ ਕਰਦਾ ਸੀ। ਜਿਸਨੂੰ
ਮਾਨਯੋਗ ਅਦਾਲਤ ਵਿ¤ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਪੁਲਿਸ ਰਿਮਾਂਡ ਇਸ
ਵ¤ਲੋਂ ਪਹਿਲਾਂ ਕੀਤੀਆਂ ਅਜਿਹੀਆਂ ਹੋਰ ਚੋਰੀ ਦੀਆ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁ¤ਛਗਿ¤ਛ ਕੀਤੀ ਜਾਵੇਗੀ। ਜਿਸ ਪਾਸੋਂ
ਅਹਿਮ ਸੁਰਾਗ ਲ¤ਗਣ ਦੀ ਸੰਭਾਵਨਾਂ ਹੈ।