*—ਮਾਨਸਾ ਪੁਲਿਸ ਨੇ ਕੱਪੜਾ ਚੋਰੀ ਦੇ ਮੁਕੱਦਮਾ ਵਿੱਚ ਇੱਕ ਮੁਲਜਿਮ ਨੂੰ ਕੀਤਾ ਕਾਬੂ! ਕਰੀਬ 3 ਲੱਖ ਰੁਪਏ ਦੀ ਕੀਮਤ ਦੇ ਚੋਰੀ ਕੀਤੇ 141 ਸੂਟਾਂ ਨੂੰ ਕੀਤਾ ਬਰਾਮਦ*

0
161

ਮਾਨਸਾ 06—04—2022 .(ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਿਤੀ 03,04—04—2022 ਦੀ ਦਰਮਿਆਨੀ ਰਾਤ ਨੂੰ ਥਾਣਾ ਸਰਦੂਲਗੜ ਦੇ ਪਿੰਡ
ਮੀਰਪੁਰ ਕਲਾਂ ਵਿਖੇ ਕੱਪੜੇ ਦੀ ਦੁਕਾਨ ਵਿੱਚੋ ਕੱਪੜਾ ਚੋਰੀ ਹੋਣ ਦੇ ਦਰਜ਼ ਹੋਏ ਮੁਕੱਦਮਾ ਵਿੱਚ ਇੱਕ ਮੁਲਜਿਮ
ਜਸਵੀਰ ਕੌਰ ਪਤਨੀ ਲਛਮਣ ਸਿੰਘ ਵਾਸੀ ਮੀਰਪੁਰ ਕਲਾਂ ਨੂੰ ਕਾਬ ੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।
ਜਿਸ ਪਾਸੋਂ ਚ ੋਰੀ ਕੀਤੇ 100 ਲੇਡੀਜ਼ ਸੂਟ ਅਤ ੇ 41 ਜੈਟਸ ਸੂਟ ਜਿਹਨਾਂ ਦੀ ਕੀਮਤ ਕਰੀਬ 3 ਲੱਖ ਰੁਪੲ ੇ ਬਣਦੀ
ਹੈ, ਬਰਾਮਦ ਕੀਤੇ ਗਏ ਹਨ ਅਤ ੇ ਚੋਰੀ ਦੀ ਵਾਰਦਾਤ ਵਿੱਚ ਵਰਤੀ ਸਵਿੱਫਟ ਕਾਰ ਨੰਬਰੀ
ਐਚ.ਆਰ.12ਡਬਲਯੂ—2678 ਨੂੰ ਵੀ ਬਰਾਮਦ ਕਰਵਾ ਕੇ ਕਬਜਾ ਪੁਲਿਸ ਵਿੱਚ ਗਿਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਥਾਣਾ
ਸਰਦੂਲਗੜ ਦੀ ਪੁਲਿਸ ਪਾਸ ਮੁਦੱਈ ਰਾਮਪਾਲ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਮੀਰਪੁਰ ਕਲਾਂ ਨੇ ਬਿਆਨ
ਲਿਖਾਇਆ ਕਿ ਉਸਨੇ ਆਪਣੇ ਘਰ ਵਿੱਚ ਕੱਪੜੇ ਦੀ ਦੁਕਾਨ ਖੋਲੀ ਹੋਈ ਹੈ। ਮਿਤੀ 03,04—04—2022 ਦੀ
ਦਰਮਿਆਨੀ ਰਾਤ ਨੂੰ ਮੁਲਜਿਮਾਂ ਨੇ ਕੂਲਰ ਲਗਾਉਣ ਵਾਲੇ ਮੋਰੇ ਵਿੱਚੋ ਦੀ ਦੁਕਾਨ ਅੰਦਰ ਦਾਖਲ ਹੋ ਕੇ 141 ਸੂਟ
(100 ਲੇਡੀਜO41 ਜੈਟਸ) ਚੋਰੀ ਕਰਕੇ ਲੈ ਗਏ। ਮੁਦੱਈ ਦੇ ਬਿਆਨ ਪਰ ਸਤਨਾਮ ਸਿੰਘ ਪੁੱਤਰ ਅਮਰੀਕ ਸਿੰਘ,
ਜਸਵੀਰ ਕੌਰ ਪਤਨੀ ਲਛਮਣ ਸਿੰਘ ਵਾਸੀਅਨ ਮੀਰਪੁਰ ਕਲਾਂ ਵਗੈਰਾ ਵਿਰੁੱਧ ਮੁਕੱਦਮਾ ਨੰਬਰ 58 ਮਿਤੀ
04—04—2022 ਅ/ਧ 457,380 ਹਿੰ:ਦੰ: ਥਾਣਾ ਸਰਦੂਲਗੜ ਦਰਜ਼ ਰਜਿਸਟਰ ਕੀਤਾ ਗਿਆ।

ਇੰਸਪੈਕਟਰ ਬੇਅੰਤ ਕੌਰ ਮੁੱਖ ਅਫਸਰ ਥਾਣਾ ਸਰਦੂਲਗੜ ਦੀ ਅਗਵਾਈ ਹੇਠ ਸ:ਥ: ਬਲਵਿੰਦਰ
ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦੀ ਵਿਗਿਆਨਕ ਤਰੀਕਿਆਂ ਨਾਲ
ਤਫਤੀਸ ਅਮਲ ਵਿੱਚ ਲਿਆ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਪੜਤਾਲ ਕਰਨ ਉਪਰੰਤ ਰੇਡ ਕਰਕੇ
ਇੱਕ ਮੁਲਜਿਮ ਜਸਵੀਰ ਕੌਰ ਪਤਨੀ ਲਛਮਣ ਸਿੰਘ ਵਾਸੀ ਮੀਰਪੁਰ ਕਲਾਂ ਨੂੰ ਗ੍ਰਿਫਤਾਰ ਕੀਤਾ। ਜਿਸਨੂੰ ਮਾਨਯੋਗ
ਅਦਾਲਤ ਵਿੱਚ ਪੇਸ਼ ਕਰਕੇ ਉਸਦਾ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਸਦੀ ਪੁੱਛਗਿੱਛ ਉਪਰੰਤ
ਉਸਦੀ ਨਿਸ਼ਾਨਦੇਹੀ ਤੇ ਚੋਰੀ ਕੀਤਾ ਕੱਪੜਾ 100 ਲੇਡੀਜ਼ ਸੂਟ ਅਤ ੇ 41 ਜੈਟਸ ਸੂਟਾਂ ਨੂੰ ਬਰਾਮਦ ਕਰਾਇਆ ਗਿਆ
ਅਤ ੇ ਵਾਰਦਾਤ ਵਿੱਚ ਵਰਤੀ ਸਵਿੱਫਟ ਕਾਰ ਨੰ: ਐਚ.ਆਰ.12ਡਬਲਯੂ—2678 ਨੂੰ ਵੀ ਬਰਾਮਦ ਕਰਵਾ ਕੇ ਕਬਜਾ
ਪੁਲਿਸ ਵਿੱਚ ਲਿਆ ਗਿਆ। ਮੁਲਜਿਮ ਸਤਨਾਮ ਸਿੰਘ ਵਗੈਰਾ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ, ਜਿਹਨਾਂ ਨੂੰ
ਜਲਦੀ ਗ੍ਰਿਫਤਾਰ ਕਰਕੇ ਇਹਨਾਂ ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ ਸਬੰਧੀ ਡੂੰਘਾਈ ਨਾਲ
ਪੁੱਛ—ਪੜਤਾਲ ਕੀਤੀ ਜਾਵੇਗੀ, ਜਿਹਨਾਂ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

NO COMMENTS