ਮਾਨਸਾ ਪੁਲਿਸ ਨੇ ਕੋਵਿਡ—19 ਤੋਂ ਬਚਾਅ ਲਈ 2000 ਮਾਸਕ ਵੰਡੇ ਅਤੇ 1900 ਵਿਅਕਤੀਆਂ ਦੇ ਕਰਵਾਏ ਕਰੋਨਾ ਟੈਸਟ ਅਤੇ 544 ਵਿਆਕਤੀਆਂ ਦੇ ਕੱਟੇ ਚਲਾਣ

0
66

ਮਾਨਸਾ, 24 ਮਾਰਚ—2021(ਸਾਰਾ ਯਹਾਂ /ਮੁੱਖ ਸੰਪਾਦਕ): ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਦੱਸਿਆ ਗਿਆ ਕਿ ਕੋਵਿਡ—19
ਮਹਾਂਮਾਰੀ ਦੇ ਦੁਬਾਰਾ ਫੈਲਣ ਤੋਂ ਰੋਕਣ ਸਬੰਧੀ ਮਾਨਸਾ ਪੁਲਿਸ ਵੱਲੋਂ ਹੁਕਮਾਂ ਨੂੰ ਲਾਗੂ ਕਰਨ ਅਤ ੇ ਸਾਵਧਾਨੀਆਂ ਦੀ
ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਮਾਸਕ
ਪਹਿੰਨ ਕੇ ਰੱਖਣ ਦੀ ਅਹਿਮੀਅਤ ਤੋਂ ਜਾਣੂ ਕਰਵਾਉਦਿਆ ਇੱਕ ਹਫਤੇ ਅੰਦਰ 2000 ਮਾਸਕ ਪਬਲਿਕ ਨੂੰ ਮੁਫਤ ਵੰਡੇ
ਗਏ ਹਨ। ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਕਰਦੇ ਹੋੲ ੇ ਬਿਨਾ ਮਾਸਕ ਬਜਾਰਾਂ/ਗਲੀਆਂ/ਮੁਹੱਲਿਆਂ ਅੰਦਰ ਘੁੰਮ ਰਹੇ
1900 ਵਿਅਕਤੀਆਂ ਦਾ ਸਿਹਤ ਵਿਭਾਗ ਦੀ ਟੀਮ ਪਾਸੋਂ ਕਰੋਨਾ ਟੈਸਟ ਕਰਵਾਇਆ ਗਿਆ ਹੈ। ਇਸਤ ੋਂ ਇਲਾਵਾ ਇਸ
ਮਾਂਹ ਦੌਰਾਨ ਰੋਕੂ ਹੁਕਮਾਂ ਦੀ ਉਲੰਘਣਾਂ ਕਰਨ ਵਾਲੇ 544 ਵਿਆਕਤੀਆਂ ਦੇ ਮਾਸਕ ਚਲਾਣ ਕੱਟ ਕੇ ਜਿਲਾ ਮੈਜਿਸਟਰੇਟ
ਮਾਨਸਾ ਜੀ ਵੱਲੋਂ ਸਮੇਂ ਸਮੇਂ ਸਿਰ ਜਾਰੀ ਕੀਤੇ ਰੋਕੂ ਹੁਕਮਾਂ ਨੂੰ ਲਾਗੂ ਕਰਾਉਣ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ
ਬਣਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਮਾਨਸਾ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ
ਦੀ ਜਿੱਥੇ ਸੈਪਲਿੰਗ ਕਰਵਾਈ ਜਾ ਰਹੀ ਹੈ, ਉਥੇ ਹੀ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਵੀ ਲਗਵਾਈ ਜਾ ਰਹੀ ਹੈ।
ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦਾ ਟੀਕਾ ਅੱਜ ਤੱਕ ਕੁੱਲ 1475 ਅਧਿਕਾਰੀ/ਕਰਮਚਾਰੀਆਂ ਨੂੰ ਅਤ ੇ 28 ਦਿਨਾਂ
ਬਾਅਦ ਦੂਜੀ ਡੋਜ਼ ਦਾ ਟੀਕਾ ਕੁੱਲ 734 ਅਧਿਕਾਰੀਆਂ/ਕਰਮਚਾਰੀਆਂ ਨੂੰ ਲੱਗ ਚੁੱਕਾ ਹੈ। ਰਹਿੰਦੇ ਕਰਮਚਾਰੀਆਂ ਦੇ ਵਾਰੀ
ਸਿਰ ਵੈਕਸੀਨ ਦਾ ਟੀਕਾ ਲਗਵਾਇਆ ਜਾ ਰਿਹਾ ਹੈ। ਇਸਦੇ ਨਾਲ ਨਾਲ ਜਿਲਾ ਕੋਵਿਡ ਸੈਂਪਲਿੰਗ ਟੀਮ ਮਾਨਸਾ ਦੇ
ਇੰਚਾਰਜ ਡਾ. ਰਣਜੀਤ ਸਿੰਘ ਰਾਏ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਸਖਤ ਮਿਹਨਤ ਕਰਕੇ ਪੂਰੀ ਸਾਵਧਾਨੀ ਵਰਤਦੇ ਹੋਏ
ਪੁਲਿਸ ਥਾਣਿਆਂ ਵਿਖੇ ਜਾ ਕੇ ਇਸ ਮਾਂਹ ਦੌਰਾਨ 415 ਕਰਮਚਾਰੀਆਂ ਦੇ ਕੋਰੋਨਾਂ ਦੇ ਸੈਂਪਲ ਲਏ ਗਏ ਹਨ ਅਤ ੇ ਹੁਣ 5
ਕਰਮਚਾਰੀ ਕੋਰੋਨਾ ਪੌਜੇਟਿਵ ਚੱਲ ਰਹੇ ਹਨ ਜੋ ਤੰਦਰੁਸਤ ਹਨ।

ਐਸ.ਐਸ.ਪੀ. ਮਾਨਸਾ ਵੱਲੋਂ ਆਮ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਕਿ ਪਹਿਲਾਂ ਦੀ ਤਰਾ ਹੀ
ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਖਾਸ ਕਰਕੇ ਆਪਣੇ ਹੱਥ ਵਾਰ ਵਾਰ ਸਾਬਣ ਜਾਂ ਹੈਂਡ—ਸੈਨੀਟਾਈਜ਼ਰ
ਨਾਲ ਸਾਫ ਰੱਖੇ ਜਾਣ, ਇੱਕ/ਦੂਜੇ ਤੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ ਰੱਖੀ ਜਾਵੇ ਅਤੇ ਨੱਕ/ਮੂੰਹ ਤੇ ਮਾਸਕ
ਪਹਿਨਣਾ ਯਕੀਨੀ ਬਣਾਇਆ ਜਾਵੇ। ਮਾਨਸਾ ਪੁਲਿਸ ਕਾਨ ੂੰਨ ਦੀ ਪਾਲਣਾ ਪ੍ਰਤੀ ਪੂਰੀ ਤਰਾ ਵਚਨਬੱਧ ਹੈ। ਇਸ ਲਈ
ਜਰੂਰੀ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਜਿਲਾ ਅੰਦਰ ਕੋਵਿਡ—19 ਨੂੰ ਅੱਗੇ ਫੈਲਣ ਤੋਂ
ਰੋਕਿਆ ਜਾ ਸਕੇ।


NO COMMENTS