*ਮਾਨਸਾ ਪੁਲਿਸ ਨੂੰ ਬੀਤੇ ਹਫਤੇ ਦੌਰਾਨ ਮਿਲੀ ਵੱਡੀ ਕਾਮਯਾਬੀ ਨਸ਼ਿਆਂ ਦੇ 14 ਮੁੱਕਦਮੇ ਦਰਜ ਕਰਕੇ 17 ਮੁਲਜਿਮ ਕਾਬੂ ਕਰਕੇ ਨਸ਼ੀਲੇ ਪਦਾਰਥ ਕੀਤੇ ਬਰਾਮਦ*

0
26

ਮਾਨਸਾ, 03.10.2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਹਫਤਾਵਾਰੀ ਪ੍ਰੈਸ
ਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵ ੱਲੋਂ ਜਿਲ੍ਹਾਂ ਅੰਦਰ ਨਸ਼ਿਆਂ ਦੀ ਮੁਕੰਮਲ ਰੋਕਥਾਮ ਨ ੂੰ
ਯਕੀਨੀ ਬਣਾਉਂਦੇ ਹੋਏ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਮਿਤੀ 26.09.2022 ਤੋਂ 02.10.2022 ਤੱਕ
ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ ਅਤੇ ਮਹਿਕਮਾ ਪੁਲਿਸ ਦੇ ਕੰਮਕਾਜ ਵਿੱਚ ਪ੍ਰਗਤੀ ਲਿਆਉਂਦੇ ਹੋਏ
ਜਾਬਤੇ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।
ਨਸ਼ਿਆਂ ਵਿਰੁੱਧ ਕਾਰਵਾਈ:-

ਐਨ.ਡੀ.ਪੀ.ਅ ੈਸ. ਐਕਟ ਤਹਿਤ 6 ਮੁ ੱਕਦਮੇ ਦਰਜ ਕਰਕੇ 9 ਮੁਲਜਿਮਾਂ ਨੂੰ ਗਿ ੍ਰਫਤਾਰ ਕੀਤਾ
ਗਿਆ ਹੈ, ਜਿਹਨਾਂ ਪਾਸੋਂ 410 ਨਸ਼ੀਲੀਆ ਗੋਲੀਆਂ, 35.4 ਗ੍ਰਾਮ ਹੈਰੋਇਨ (ਚਿੱਟਾ), 100 ਗ੍ਰਾਮ ਅਫੀਮ ਅਤੇ
6 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਦੀ ਬਰਾਮਦਗੀ ਕੀਤੀ ਗਈ ਹੈ। ਇਸੇ ਤਰ੍ਹਾਂ ਆਬਕਾਰੀ ਐਕਟ ਤਹਿਤ 8 ਮੁੱਕਦਮ ੇ
ਦਰਜ ਕਰਕੇ 8 ਮੁਲਜਿਮਾਂ ਨੂੰ ਗਿ ੍ਰਫਤਾਰ ਕਰਕੇ ਉਹਨਾਂ ਪਾਸੋਂ 1 ਚਾਲ ੂ ਭੱਠੀ, 670 ਲੀਟਰ ਲਾਹਣ ਅਤੇ 33
ਲੀਟਰ ਨਜੈਜ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਜੂਆ ਐਕਟ ਤਹਿਤ 3 ਮ ੁੱਕਦਮੇ ਦਰਜ ਕਰਕੇ 3 ਮੁਲਜਿਮਾਂ ਨੂੰ ਕਾਬੂ ਕਰਕ ੇ
7,070/- ਰੁਪਏ ਨਗਦੀ ਦੀ ਬਰਾਮਦਗੀ ਕੀਤੀ ਗਈ ਹੈ। ਗਿ ੍ਰਫਤਾਰ ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ
ਮੁੱਕਦਮੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ।
ਪੀ.ਓਜ. ਅਤੇ ਭਗੋੜਿਆਂ ਵਿਰੁੱਧ ਕਾਰਵਾਈ:-

ਮਾਨਸਾ ਪੁਲਿਸ ਵੱਲੋਂ ਹਫਤੇ ਦੌਰਾਨ ਹੇਠ ਲਿਖੇ ਅਨੁਸਾਰ 2 ਭਗੋੜਿਆਂ ਅਤੇ 1 ਪੀ.ਓ. ਨੂੰ

ਗਿ ੍ਰਫਤਾਰ ਕੀਤਾ ਗਿਆ ਹੈ :-

  1. ਮੁੱਕਦਮਾ ਨੰਬਰ 306 ਮਿਤੀ 23.12.2020 ਅ/ਧ 61/1/14 ਆਬਕਾਰੀ ਐਕਟ ਥਾਣਾ
    ਸਰਦੂਲਗੜ੍ਹ ਵਿੱਚ ਭਗੋੜੇ ਮੁਲਜਿਮ (ਅ/ਧ 299 ਜਾ:ਫੋ:) ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਕਸ਼ਮੀਰ ਸਿੰਘ ਵਾਸੀ
    ਝੰਡਾ ਖੁਰਦ ਦਾ ਟਿਕਾਣਾ ਟਰੇਸ ਕਰਕੇ ਮਿਤੀ 29.09.2022 ਨੂੰ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
  2. ਮੁੱਕਦਮਾ ਨੰਬਰ 89 ਮਿਤੀ 30.05.2020 ਅ/ਧ 363,366-ਏ ਹਿੰ.ਦੰ., 8 ਪੋਕਸੋ ਐਕਟ ਥਾਣਾ
    ਬਰੇਟਾ ਵਿ ੱਚ ਭਗੌੜੇ ਮੁਲਜਿਮ (ਅ/ਧ 299 ਜਾ:ਫੋ:) ਬੱਬੀ ਸਿੰਘ ਉਰਫ ਬੱਬੂ ਪੁੱਤਰ ਜਗਰਾਜ ਸਿੰਘ ਵਾਸੀ ਬਰੇਟਾ
    ਦਾ ਟਿਕਾਣਾ ਟਰੇਸ ਕਰਕੇ ਮਿਤੀ 29.09.2022 ਨੂੰ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
  3. ਮੁੱਕਦਮਾ ਨੰਬਰ 74 ਮਿਤੀ 09.06.2019 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ
    ਵਿੱਚ ਪੀ.ਓ. ਮੁਲਜਿਮ (ਅ/ਧ 82/83 ਜਾ:ਫੋ:) ਜਗਤਾਰ ਸਿੰਘ ਉਰਫ ਤਾਰੀ ਪੁੱਤਰ ਜਸਵੀਰ ਸਿੰਘ ਵਾਸੀ ਫੱਤਾ
    ਮਾਲੋਕਾ ਦਾ ਟਿਕਾਣਾ ਟਰੇਸ ਕਰਕੇ ਮਿਤੀ 02.10.2022 ਨੂੰ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
    ਨਿਪਟਾਰਾ ਮੁੱਕਦਮੇ:-

ਮਾਨਸਾ ਪੁਲਿਸ ਵੱਲੋਂ ਜੇਰ ਤਫਤੀਸ਼ ਮੁਕੱਦਮਿਆਂ ਦੀ ਤਫਤੀਸ਼ ਮੁਕੰਮਲ ਕਰਕੇ 48 ਮੁੱਕਦਮਿਆਂ ਦ ੇ
ਚਲਾਣ ਪੇਸ਼ ਅਦਾਲਤ ਕੀਤੇ ਗਏ ਹਨ ਅਤੇ 14 ਮੁੱਕਦਮਿਆਂ ਵਿੱਚ ਅਦਮਪਤਾ/ਅਖਰਾਜ ਰਿਪੋਰਟਾਂ ਮੁਰੱਤਬ ਕਰਕ ੇ
ਕੁੱਲ 62 ਮ ੁੱਕਦਮਿਆਂ ਦਾ ਹਫਤੇ ਦੌਰਾਨ ਨਿਪਟਾਰਾ ਕੀਤਾ ਗਿਆ ਹੈ।
ਟਰੈਫਿਕ ਚਲਾਣ:-

ਟਰੈਫਿਕ ਨਿਯਮਾਂ ਦੀ ਪਾਲਣਾ ਅਧੀਨ ਹਫਤੇ ਦੌਰਾਨ ਕੁੱਲ 98 ਅਦਾਲਤੀ ਚਲਾਣ ਕੀਤੇ ਗਏ ਹਨ

ਅਤੇ ਟਰੈਫਿਕ ਨਿਯਮਾਂ ਸਬੰਧੀ ਪਬਲਿਕ ਨੂੰ ਜਾਗਰੂਕ ਕੀਤਾ ਗਿਆ।
ਐਂਟੀ-ਡਰੱਗ ਸੈਮੀਨਾਰ/ਮੀਟਿੰਗਾਂ:-

ਮਾਨਸਾ ਪ ੁਲਿਸ ਵੱਲੋਂ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਵੱਖ
ਵੱਖ ਥਾਵਾਂ ਜਿਵੇਂ ਸਕੂਲਾਂ,ਕਾਲਜਾਂ ਅਤੇ ਹੋਰ ਪਬਲਿਕ ਥਾਵਾਂ ਪਰ ਕੁੱਲ 6 ਸੈਮੀਨਾਰ ਕੀਤੇ ਗਏ ਹਨ, ਜੋ ਇਹ
ਮੁਹਿੰਮ ਲਗਾਤਾਰ ਜਾਰੀ ਹੈ।


NO COMMENTS