ਮਾਨਸਾ ਪੁਲਿਸ ਦੇ ਉਦਮ ਨਾਲ ਮਾਨਸਾ ਜਿਲਾ ਸਕੂਲੀ ਬੱਚਿਆਂ ਦੀ ਆਨਲਾਈਨ ਪੜ੍ਹਾਈ ਸੁਰੂ ਕਰਵਾਉਣ ਵਿੱਚ ਪੰਜਾਬ ਭਰ ਵਿੱਚੋ ਮੋਹਰੀ ਜਿਲਾ ਬਣਿਆ..!!

0
29

ਮਾਨਸਾ ,5 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) :ਡਾ:ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਰਾਹੀ ਦੱਸਿਆ ਗਿਆ ਕਿ ਨੋਵਲ ਕੋਰੋਨਾ ਵਾਇਰਸ (ਙ+ੜ੦ਣ-19) ਨੂੰ ਫੈਲਣ ਤੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ| ਕਰਫਿਊ ਦੇ ਮੱਦੇਨਜ.ਰ ਸਕੂਲ/ਕਾਲਜ/ਟਿਊਸ.ਨ ਸੈਂਟਰ ਆਦਿ ਵਿਦਿਅਕ ਅਦਾਰੇ ਬੰਦ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਸੀ ਪਰ ਹੁਣ ਮਾਨਸਾ ਪੁਲਿਸ ਵੱਲੋਂ ਪਹਿਲਕਦਮੀ ਕਰਦੇ ਹੋਏ ਇਸ ਸਮੱਸਿਆਂ ਦੇ ਹੱਲ ਲਈ ਮਾਨਸਾ ਜਿਲਾ ਦੇ ਸਾਰੇ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਯੂ.ਟਿਊਬ ਰਾਹੀ ਪੁਲਿਸ ਪਬਲਿਕ ਸਕੂਲ ਮਾਨਸਾ ਵੱਲੋਂ ਪਹਿਲੀ ਕਲਾਸ ਤੋਂ ਲੈ ਕੇ 10ਵੀ. ਕਲਾਸ ਤੱਕ ਦੇ ਬੱਚਿਆਂ ਨੂੰ ਰੋਜਾਨਾਂ ਲੈਕਚਰ ਲਗਾਏ ਜਾਇਆ ਕਰਨਗੇ ਅਤੇ ਉਸਤੋਂ ਬਾਅਦ ਇਸਦੀ ਵੀਡੀਓ ਵੀ ਸੁਰੱਖਿਅਤ ਰੱਖ ਕੇ ਯੂ.ਟਿਊਬ ਚੈਨਲ ਉਪਰ ਅਪਲੋਡ ਕਰ ਦਿੱਤੀ ਜਾਇਆ ਕਰੇਗੀ| ਇਸ ਨਾਲ ਪਹਿਲੀ ਤੋਂ 10ਵੀ. ਕਲਾਸ ਦੇ ਬੱਚੇ ਆਪਣੇ ਲੈਕਚਰ ਆਨਲਾਈਨ ਯੂ.ਟਿਊਬ ਤੇ ਸੁਣ ਕੇ ਆਪਣੀ ਪੜਾਈ ਕਰ ਸਕਣਗੇ ਅਤੇ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਨਹੀ ਹੋਵੇਗਾ| ਇਸੇ ਤਰਾ ਉਹਨਾਂ ਅੱਜ ਸਰਕਾਰੀ ਸੈਕੰਡਰੀ ਸਕੂਲ ਫੱਤਾ ਮਾਲੋਕਾ ਦੇ ਬੱਚਿਆਂ ਨਾਲ ਜੂਮ ਐਪ ਤੇ ਸਿੱਧੀ ਗੱਲਬਾਤ ਕਰਦਿਆ ਉਹਨਾ ਨਾਲ ਆਨਲਾਈਨ ਪੜ੍ਹਾਈ ਦਾ ਤਜੱਰਬਾ ਸਾਂਝਾ ਕਰਦੇ ਹੋਏ ਉਹਨਾਂ ਨੂੰ ਆ ਰਹੀਆ ਮੁਸ.ਕਲਾਂ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ ਗਈ| ਜਿਸ ਸਬੰਧੀ ਬੱਚਿਆਂ ਨੂੰ ਦੱਸਿਆ ਗਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਜੀ ਵੱਲੋਂ ਦਿੱਤੇ ਗਏ ਦਿਸ.ਾ

ਨਿਰਦੇਸਾਂ ਤਹਿਤ ਮਾਨਸਾ ਪੁਲਿਸ ਵੱਲੋਂ ਉਹਨਾਂ ਨੂੰ ਆਨਲਾਈਨ ਪੜ੍ਹਾਈ ਦਾ ਇੱਕ ਬਹੁਤ ਵਧੀਆ ਜਰੀਆ ਮੁਹੱਈਆ ਕਰਾਇਆ ਗਿਆ ਹੈ, ਜਿਸ ਰਾਹੀ ਉਹ ਘਰ ਬੈਠ ਕੇ ਆਪਣੀ ਅਗਲੀ ਕਲਾਸ ਦੀ ਪੜ੍ਹਾਈ ਵਧੀਆ ਤਰੀਕੇ ਨਾਲ ਕਰ ਸਕਦੇ ਹਨ| ਇਸ ਮੌਕੇ ਬੱਚਿਆਂ ਨੇ ਦੱਸਿਆ ਕਿ ਜਦੋ ਆਨਲਾਈਨ ਪੜ੍ਹਾਈ ਸੁਰੂ ਨਹੀ ਹੋਈ ਸੀ ਤਾਂ ਉਹ ਆਪਣੇ ਘਰਾਂ ਅੰਦਰ ਇੱਕ ਕੈਦੀ ਦੀ ਤਰਾ ਕੈਦ ਸਨ ਅਤੇ ਸੋਸ.ਲ ਮੀਡੀਆ ਅਤੇ ਟੀ.ਵੀ. ਹੀ ਉਹਨਾਂ ਪਾਸ ਮੰਨੋਰੰਜਨ ਦਾ ਸਾਧਨ ਸੀ| ਇਹ ਸਾਧਨ ਉਹਨਾਂ ਦੇ ਮਨ ਅੰਦਰ ਕੋਰੋਨਾ ਵਾਇਰਸ ਦਾ ਡਰ ਹੋਰ ਪੈਦਾ ਕਰ ਰਹੇ ਸੀ, ਪਰ ਹੁਣ ਉਹਨਾਂ ਨੂੰ ਆਪਣੀ ਅਗਲੀ ਕਲਾਸ ਦੀ ਪੜਾਈ ਆਨਲਾਈਨ ਸੁਰੂ ਕਰਨ ਨਾਲ ਉਹਨਾਂ ਦਾ ਸਮਾਂ ਵਧੀਆ ਬਤੀਤ ਹੁੰਦਾ ਹੈ ਅਤੇ ਉਹਨਾਂ ਦਾ ਮਨ ਕੋਰੋਨਾ ਵਾਇਰਸ ਦੇ ਭੈਅ ਤੋ ਨਿੱਕਲ ਕੇ ਤੰਦਰੁਸਤ ਮਹਿਸੂਸ ਕਰ ਰਿਹਾ ਹੈ|ਇਸ ਸਮੇਂ ਸ੍ਰੀ ਹਰਦੀਪ ਸਿੰਘ ਸਿੱਧੂ ਮੀਡੀਆ ਇੰਚਾਰਜ ਸਿੱਖਿਆ ਵਿਭਾਗ, ਸ੍ਰੀਮਤੀ ਸੁਰਿੰਦਰ ਕੌਰ ਲੈਕਚਰਾਰ ਸਰਕਾਰੀ ਸੈਕੰਡਰੀ ਸਕੂਲ ਫੱਤਾ ਮਾਲੋਕਾ, ਸ੍ਰੀਮਤੀ ਹਰਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਬਣਾਂਵਾਲੀ ਨੇ ਦੱਸਿਆ ਕਿ  ਜੋ ਬੱਚਿਆ ਦੇ ਕੋਈ ਸਵਾਲ/ਹੋਮਵਰਕ ਹੁੰਦੇ ਹਨ ਉਹਨਾਂ ਨੂੰ ਉਹ ਵੱਟਸਅੱਪ ਰਾਹੀ ਆਪਣੇ ਪਾਸ ਮੰਗਵਾਂ ਕੇ ਉਹਨਾਂ ਦਾ ਹੱਲ ਕਰਕੇ ਉਹਨਾਂ ਪਾਸ ਵਟਸਅੱਪ ਰਾਹੀ ਹੀ ਵਾਪਸ ਭੇਜ ਦਿੰਦੇ ਹਨ| ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਆਪਣੀ ਡਿਊਟੀ ਤੋਂ ਇਲਾਵਾ ਕਰਫਿਊ ਦੌਰਾਨ ਆਪਣੇ ਵਿਲੇਜ ਪੁਲਿਸ ਅਫਸਰ(ਵੀ.ਪੀ.ਓ.)/ਸਵੈ ਸਹਾਇਤਾ ਕਮੇਟੀਆ ਰਾਹੀ ਜਿੱਥੇ ਸਾਰੇ ਸਮਾਜਿਕ ਫਰਜ ਨਿਭਾ ਰਹੀ ਹੈ, ਉਥੇ ਹੀ ਬੱਚਿਆਂ ਦਾ ਭਵਿੱਖ ਸੰਵਾਰਨ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ| ਉਹਨਾਂ ਕਿਹਾ ਕਿ ਜਿੱਥੇ ਮਾਨਸਾ ਜਿਲਾ ਵੀ.ਪੀ.ਓ/ਪਿੰਡਵਾਈਜ ਕਮੇਟੀਆਂ ਰਾਹੀ 100% ਕਰਫਿਊ ਲਾਗੂ ਕਰਨ ਵਾਲਾ ਪਹਿਲਾ ਜਿਲਾ ਬਣ ਗਿਆ ਹੈ, ਉਥੇ ਹੀ ਬੱਚਿਆਂ ਨੂੰ ਘਰੋ ਘਰੀ ਕਿਤਾਬਾਂ ਮੁਹੱਈਆ ਕਰਵਾ ਕੇ ਆਨਲਾਈਨ ਪੜਾਈ ਸੁਰੂ ਕਰਨ ਵਿੱਚ ਵੀ ਪਹਿਲਕਦਮੀ ਕਰਦੇ ਹੋਏ ਸਾਰੇ ਪੰਜਾਬ ਵਿੱਚੋ ਮੋਹਰੀ ਭੂਮਿਕਾ ਨਿਭਾ ਰਿਹਾ ਹੈ|  


 ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਮਹਿਕਮਾ ਪੁਲਿਸ ਵੱਲੋਂ ਪਬਲਿਕ ਦੀ ਸੁਰੱਖਿਆਂ ਲਈ ਅਤੇ ਕਾਨੂੰਨ ਦੀ ਸਖਤੀ ਨਾਲ ਪਾਲਣਾ ਯਕੀਨੀ ਬਨਾਉਣ ਲਈ ਫਲੈਗ ਮਾਰਚ/ਰੋਡ ਮਾਰਚ ਅਤੇ ਨਾਕਾਬੰਦੀਆਂ ਅਸਰਦਾਰ ਢੰਗ ਨਾਲ ਲਗਾਤਾਰ ਜਾਰੀ ਹਨ ਅਤੇ ਲਾਊਡ ਸਪੀਕਰਾਂ ਰਾਹੀ ਪਬਲਿਕ ਨੂੰ ਡਰਨ ਦੀ ਬਜਾਏ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸਾਵਧਾਨੀਆਂ ਦੀ ਵਰਤੋਂ ਕਰਕੇ ਇਸ ਵਾਇਰਸ ਤੋਂ ਬਚਾਅ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ| ਜਿਲਾ ਅੰਦਰ ਪਬਲਿਕ ਨੂੰ ਕੋਈ ਔੌਕੜ ਪੇਸ. ਨਾ ਆਵੇ, ਇਸ ਗੱਲ ਨੂੰ ਯਕੀਨੀ ਬਨਾਉਣ ਲਈ ਪੁਲਿਸ ਪ੍ਰਸਾਸ.ਨ ਵੱਲੋਂ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਨੂੰ ਲੋੜਵੰਦਾਂ ਪਾਸ ਘਰੋ ਘਰੀ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ  ਬਣਾਇਆ ਜਾ ਰਿਹਾ ਹੈ| ਪੰਚਾਇਤਾਂ ਅਤੇ ਸਮਾਜਸੇਵੀ ਸੰਸਥਾਵਾਂ ਦੀ ਮੱਦਦ ਨਾਲ ਗਰੀਬਾਂ/ਮਜਦੂਰਾਂ/ਬੇਸਹਾਰਾ ਵਿਆਕਤੀਆਂ ਲਈ ਭੋਜਨ ਤੇ ਰੋਜਾਨਾਂ ਵਰਤੋਂ ਵਾਲਾ ਸਮਾਨ ਵੀ ਘਰ ਘਰ ਜਾ ਕੇ ਜਰੂਰਤਮੰਦਾਂ ਨੂੰ ਮੁਫਤ ਵੰਡਿਆਂ ਜਾ ਰਿਹਾ ਹੈ| ਅੱਜ ਸ.ਹਿਰ ਮਾਨਸਾ ਵਿਖੇ ਡੀ.ਐਸ.ਪੀ. ਮਾਨਸਾ ਵੱਲੋਂ ਰਿਟਾਇਰਡ ਪੁਲਿਸ ਪੈਨਸ.ਨਰ ਐਸੋਸੀਏਸ.ਨ ਮਾਨਸਾ ਦੇ ਸਹਿਯੋਗ ਨਾਲ ਨਿਧਾਨ ਸਿੰਘ ਨਗਰ ਮਾਨਸਾ ਵਿਖੇ ਲੋੜਵੰਦ ਵਿਆਕਤੀਆਂ ਨੂੰ ਖਾਣੇ ਦੀਆ ਕਿੱਟਾ ਵੰਡੀਆਂ ਗਈਆ| ਪ੍ਰਸਾਸ.ਨ ਵੱਲੋਂ ਵੀ ਵਾਇਰਸ ਦੀ ਰੋਕਥਾਮ ਸਬੰਧੀ ਜਨਤਕ ਥਾਵਾਂ, ਬਾਜ.ਾਰ, ਭੀੜ^ਭੁੜੱਕੇ ਵਾਲੀਆ ਥਾਵਾਂ ਨੂੰ ਦਵਾਈ ਦਾ ਛਿੜਕਾ ਕਰਵਾ ਕੇ ਸੈਨੀਟਾਈਜ ਕਰਵਾਉਣ ਦੀ ਮੁਹਿੰਮ

NO COMMENTS