ਮਾਨਸਾ ਪੁਲਿਸ ਦੁਆਰਾ 855 ਨਸ਼ੀਲੀਆਂ ਗੋਲੀਆਂ ਮੋਟਰਸਾਈਕਲ, 1 ਕਿਲੋ 500 ਗ੍ਰਾਮ ਭੁੱਕੀ ਚੂਰਾਪੋਸਤ ਅਤੇ 58 ਬੋਤਲਾਂ ਸ਼ਰਾਬ ਦੀ ਬਰਾਮਦਗੀ

0
50

ਮਾਨਸਾ, 01—02—2021 (ਸਾਰਾ ਯਹਾਂ /ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਨਸਿ਼ਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੁਲਜਿਮਾਂ ਨੂੰ ਕਾਬੂ
ਕਰਕੇ ਉਹਨਾਂ ਵਿਰੁੱਧ ਨਸਿ਼ਆਂ ਦੇ ਮੁਕੱਦਮੇ ਦਰਜ਼ ਰਜਿਸਟਰ ਕਰਵਾ ਕੇ ਬਰਾਮਦਗੀ ਕਰਵਾਈ ਗਈ ਹੈ।
ਐਨ.ਡੀ.ਪੀ.ਐਸ. ਐਕਟ:

ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਨੇ ਸੱਤਪਾਲ ਸਿੰਘ ਉਰਫ ਸੱਤਾ ਪੁੱਤਰ ਬਲਵਿੰਦਰ ਸਿੰਘ
ਵਾਸੀ ਹਾਂਸਪੁਰ ਅਤੇ ਦਰਸ਼ਨ ਸਿੰਘ ਪੁੱਤਰ ਪੱਤਾ ਰਾਮ ਵਾਸੀ ਭਗਵਾਨਪੁਰ ਹੀਂਗਣਾ ਨੂੰ ਮੋਟਰਸਾਈਕਲ ਹੀਰੋ
ਸੀਡੀ.ਡੀਲਕਸ ਨੰ:ਪੀਬੀ.51ਏ—1927 ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 855 ਨਸ਼ੀਲੀਆਂ ਗੋਲੀਆਂ ਮਾਰਕਾ
ਟਰਾਮਾਡੋਲ ਬਰਾਮਦ ਹੋਣ ਤੇ ਮੁਲਜਿਮਾਂ ਦੇ ਵਿਰੁੱਧ ਥਾਣਾ ਸਰਦੂਲਗੜ ਵਿਖੇ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ


ਦਰਜ਼ ਕਰਵਾ ਕੇ ਬਰਾਮਦ ਮਾਲ ਅਤ ੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਥਾਣਾ ਭੀਖੀ ਦੀ
ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਹਰਮੀਤ ਸਿੰਘ ਪੁੱਤਰ ਤੋਤਾ ਸਿੰਘ ਵਾਸੀ ਭੀਖੀ ਵਿਰੁੱਧ
ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਨੇ ਰੇਡ ਕਰਕੇ 1 ਕਿਲੋ 500 ਗ੍ਰਾਮ
ਭੁੱਕੀ ਚੂਰਾਪੋਸਤ ਬਰਾਮਦ ਕੀਤੀ, ਮੁਲਜਿਮ ਦੀ ਗ੍ਰਿਫਤਾਰੀ ਬਾਕੀ ਹੈ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ
ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਆਬਕਾਰੀ ਐਕਟ:

ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੲ ੇ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ
ਪਾਰਟੀ ਨੇ ਮੰਗਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕੋਰਵਾਲਾ ਅਤੇ ਕੇਵਲ ਸਿੰਘ ਪੁੱਤਰ ਗੁਰਪਿਆਰ ਸਿੰਘ ਵਾਸੀ
ਲਖਮੀਰਵਾਲਾ ਨੂੰ ਮੋਟਰਸਾਈਕਲ ਸੀਟੀ.100 ਨੰ:ਪੀਬੀ.31ਐਨ—8376 ਸਮੇਤ ਕਾਬੂ ਕਰਕੇ 48 ਬੋਤਲਾਂ ਸ਼ਰਾਬ
ਠੇਕਾ ਦੇਸੀ ਮਾਰਕਾ ਖਾਸਾ (ਪੰਜਾਬ) ਬਰਾਮਦ ਹੋਣ ਤੇ ਮੁਲਜਿਮਾਂ ਦੇ ਵਿਰੁੱਧ ਥਾਣਾ ਝੁਨੀਰ ਵਿਖੇ ਮੁਕੱਦਮਾ ਦਰਜ਼
ਕਰਵਾ ਕੇ ਬਰਾਮਦ ਮਾਲ ਅਤ ੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਥਾਣਾ ਬਰੇਟਾ ਦੀ
ਪੁਲਿਸ ਪਾਰਟੀ ਨੇ ਸੇਰੂ ਸਿੰਘ ਉਰਫ ਰਾਜੀ ਪੁੱਤਰ ਗੁਰਮੇਲ ਸਿੰਘ ਵਾਸੀ ਸੰਘਰੇੜੀ ਨੂੰ ਕਾਬ ੂ ਕਰਕੇ 10 ਬੋਤਲਾਂ
ਸ਼ਰਾਬ ਠੇਕਾ ਦੇਸੀ ਮਾਰਕਾ ਮਾਲਟਾ (ਹਰਿਆਣਾ) ਬਰਾਮਦ ਕੀਤੀ।

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਦੱਸਿਆ ਗਿਆ ਕਿ ਨਸਿ਼ਆਂ
ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।


NO COMMENTS