ਮਾਨਸਾ ਪੁਲਿਸ ਦੀ ਮਾੜੇ ਅਨਸਰਾ ਵਿਰੁੱਧ ਇੱਕ ਹੋੋਰ ਵੱਡੀ ਪ੍ਰਾਪਤੀ..! ਲੁਟੇਰਾ ਗਿਰੋਹ ਦੇ 5 ਮੈਬਰਾਂ ਨੂੰ ਕਾਬੂ

0
317

 ਮਾਨਸਾ 28 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ) ਸ੍ਰੀ ਸੁਰੇਂਦਰ ਲਾਂਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਸਮਾਜ ਵਿਰੋੋਧੀ ਅਤੇ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਮਾਨਸਾ ਪੁਲਿਸ ਵੱਲੋੋਂ ਵਿਸੇਸ਼ ਮੁਹਿੰਮ ਤਹਿਤ (ਸੀ.ਆਈ.ਏ. ਸਟਾਫ ਮਾਨਸਾ ਅਤੇ ਥਾਣਾ ਸਦਰ ਮਾਨਸਾ) ਦੀਆਂ ਪੁਲਿਸ ਟੀਮਾਂ ਨੇ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 6 ਮੈਂਬਰਾਂ ਵਿੱਚੋਂ 5 ਮੈਂਬਰਾ ਨੂੰ ਅਸਲੇ ਅਤੇ ਮਾਰੂ ਹਥਿਆਰਾਂ ਸਮੇਤ ਮੌਕਾ ਤੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਲੁਟੇਰਿਆਂ ਪਾਸੋਂ ਮੌਕਾ ਤੋਂ 1 ਪਿਸਟਲ 315 ਬੋੋਰ ਦੇਸੀ ਸਮੇਤ 1 ਕਾਰਤੂਸ, 1 ਏਅਰ ਪਿਸਟਲ, 1 ਕਿਰਪਾਨ, 1 ਕਿਰਚ, 1 ਨਲਕੇ ਦੀ ਹੱਥੀ ਜਿਹੇ ਮਾਰੂ ਹਥਿਆਰ, 3 ਮੋੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਇਹਨਾਂ ਦੀ ਮੁਢਲੀ ਪੁੱਛਗਿੱਛ ਤੇ ਬਾਅਦ ਵਿੱਚ ਵੱਖ ਵੱਖ ਵਾਰਦਾਤਾਂ ਵਿੱਚ ਖੋੋਹ ਕੀਤੇ 8100/-ਰੁਪਏ ਨਗਦੀ ਸਮੇਤ ਡਾਕੂਮੈਂਟਸ ਅਤੇ 8 ਮੋੋਬਾਇਲ ਫੋੋਨ, 1 ਮੋੋਟਰਸਾਈਕਲ ਪਲਟੀਨਾ, 1 ਕੁਹਾੜੀ ਵੀ ਬਰਾਮਦ ਕੀਤੇ ਗਏ ਹਨ। ਇਸ ਲੁਟੇਰਾ ਗਿਰੋੋਹ ਦਾ 1 ਮੈਂਬਰ ਮਨਪ੍ਰੀਤ ਸਿੰਘ ਉਰਫ ਭੂੰਡੀ ਪੁੱਤਰ ਬਿੱਲੂ ਸਿੰਘ ਵਾਸੀ ਮਾਨਸਾ ਜੋੋ ਵਾਰਦਾਤ ਦੀ ਰੇਕੀ ਕਰਨ ਲਈ ਪਹਿਲਾਂ ਹੀ ਮੌੌਕਾ ਤੋੋਂ ਚਲਾ ਗਿਆ ਸੀ, ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਸਫਲਤਾਂ ਮਾਨਸਾ ਪੁਲਿਸ ਵੱਲੋਂ ਜਿਲਾ ਅੰਦਰ ਦਿਨ/ਰਾਤ ਸਮੇਂ ਚੱਪੇ ਚੱਪੇ ਤੇ ਕੀਤੇ ਜਾ ਰਹੇ ਸਖਤ ਸੁਰੱਖਿਆਂ ਪ੍ਰਬੰਧਾਂ ਅਤੇ ਅਸਰਦਾਰ ਢੰਗ ਨਾਲ ਗਸ਼ਤਾ ਤੇ ਨਾਕਾਬੰਦੀਆ ਕਰਨ ਦੇ ਮੱਦੇ-ਨਜ਼ਰ ਹਾਸਲ ਹੋਈ ਹੈ। ਜਿਸਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ। ਮਿਤੀ 27-11-2020 ਨੂੰ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਪਾਸ ਇਤਲਾਹ ਮਿਲੀ ਕਿ ਲੁੱਟਾਂ/ਖੋੋਹਾਂ ਕਰਨ ਵਾਲੇ ਗਿਰੋੋਹ ਦੇ 6 ਮੈਂਬਰ ਬਾਦਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਲਕਪੁਰ ਖਿਆਲਾਂ, ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਬਲਦੇਵ ਸਿੰਘ, ਅਜੈ ਕੁਮਾਰ ਉਰਫ ਕਾਲੀ ਪੁੱਤਰ ਸਾਂਈਦਿੱਤਾ, ਸੁੱਖੀ ਸਿੰਘ ਪੁੱਤਰ ਟੀਟੂ ਸਿੰਘ, ਮਨਪ੍ਰੀਤ ਸਿੰਘ ਉਰਫ ਭੂੰਡੀ ਪੁੱਤਰ ਬਿੱਲੂ ਸਿੰਘ ਵਾਸੀਆਨ ਮਾਨਸਾ ਅਤੇ ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ ਝੱਬਰ ਜੋੋ ਬੇ-ਆਬਾਦ ਭੱਠਾ ਬਾਹੱਦ ਪਿੰਡ ਖੋੋਖਰ ਕਲਾਂ ਵਿੱਚ ਬੈਠੇ ਲੁੱਟ-ਖੋਹ ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰ ਰਹੇ ਹਨ। ਜਿਹਨਾਂ ਵਿਰੁੱਧ ਮੁਕੱਦਮਾ ਨੰਬਰ 473 ਮਿਤੀ 27-11-2020 ਅ/ਧ 399,402 ਹਿੰ:ਦੰ: 25/54/59 ਅਸਲਾ ਐਕਟ ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕਰਾਇਆ ਗਿਆ। ਸੀ.ਆਈ.ਏ. ਸਟਾਫ ਮਾਨਸਾ ਅਤੇ ਥਾਣਾ ਸਦਰ ਮਾਨਸਾ ਦੀਆ ਪੁਲਿਸ ਪਾਰਟੀਆਂ ਵੱਲੋਂ ਤੁਰੰਤ ਸਾਂਝੀ ਕਾਰਵਾਈ ਕਰਦੇ ਹੋੋਏ ਚਾਰੇ ਪਾਸਿਓ ਘੇਰਾ ਪਾ ਕੇ ਕਿਸੇ ਵੱਡੀ ਵਾਰਦਾਤ ਜਾਂ ਕਿਸੇ ਵੱਡੀ ਲੁੱਟ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 5 ਮੈਬਰਾਂ ਬਾਦਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਲਕਪੁਰ ਖਿਆਲਾਂ, ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਬਲਦੇਵ ਸਿੰਘ, ਅਜੈ ਕੁਮਾਰ ਉਰਫ ਕਾਲੀ ਪੁੱਤਰ ਸਾਂਈਦਿੱਤਾ, ਸੁੱਖੀ ਸਿੰਘ ਪੁੱਤਰ ਟੀਟੂ ਸਿੰਘ ਵਾਸੀਆਨ ਮਾਨਸਾ ਅਤੇ ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ ਝੱਬਰ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਪਾਸੋਂ ਮੌੌਕਾ ਪਰ 1 ਪਿਸਟਲ 315 ਬੋੋਰ ਦੇਸੀ ਸਮੇਤ 1 ਕਾਰਤੂਸ, 1 ਏਅਰ ਪਿਸਟਲ, 1 ਕਿਰਪਾਨ, 1 ਕਿਰਚ, 1 ਨਲਕੇ ਦੀ ਹੱਥੀ ਜਿਹੇ ਮਾਰੂ ਹਥਿਆਰ, 3 ਮੋੋਟਰਸਾਈਕਲ ਬਰਾਮਦ ਕੀਤੇ ਗਏ ਹਨ ਅਤੇ ਇਹਨਾਂ ਦੀ ਮੁਢਲੀ ਪੁੱਛਗਿੱਛ ਤੇ ਬਾਅਦ ਵਿੱਚ ਵੱਖ ਵੱਖ ਵਾਰਦਾਤਾਂ ਵਿੱਚ ਇਹਨਾਂ ਵੱਲੋੋਂ ਖੋੋਹ ਕੀਤੇ 8100/-ਰੁਪਏ ਨਗਦੀ ਸਮੇਤ ਡਾਕੂਮੈਂਟਸ ਅਤੇ 8 ਮੋੋਬਾਇਲ ਫੋੋਨ, 1 ਮੋੋਟਰਸਾਈਕਲ ਪਲਟੀਨਾ, 1 ਕੁਹਾੜੀ ਵੀ ਬਰਾਮਦ ਕੀਤੇ ਗਏ ਹਨ। ਇਹ ਸਾਰੇ ਮੁਲਜਿਮ ਕਰੀਮੀਨਲ ਹਨ, ਜਿਨ੍ਹਾਂ ਵਿਰੁੱਧ ਲੁੱਟਾਂ/ਖੋੋਹਾਂ ਦੇ 10 ਤੋਂ ਵੱਧ ਮੁਕੱਦਮੇ ਪਹਿਲਾਂ ਦਰਜ਼ ਰਜਿਸਟਰ ਹੋਣ ਬਾਰੇ ਪਤਾ ਲੱਗਿਆ ਹੈ। ਰਹਿੰਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਹਨ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੌੌਰਾਨੇ ਪੁਲਿਸ ਰਿਮਾਂਡ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਉਕਤ ਮੁਕੱਦਮਾ ਵਿੱਚ ਹੋੋਰ ਬਰਾਮਦਗੀ ਕਰਵਾਈ ਜਾਵੇਗੀ ਅਤੇ ਇਨ੍ਹਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆ ਹਨ ਅਤੇ ਕਿਥੇ ਕਿੱਥੇ ਹੋਰ ਕਿੰਨੇ ਮੁਕੱਦਮੇ ਦਰਜ਼ ਹਨ ਅਤੇ ਹੁਣ ਉਹ ਕਿਹੜੀ ਵਾਰਦਾਤ ਕਰਨ ਦੀ ਤਾਂਕ ਵਿੱਚ ਸਨ, ਬਾਰੇ ਪਤਾ ਲਗਾਇਆ ਜਾਵੇਗਾ। (…..PTO)

ਮੁਕੱਦਮਾ ਨੰਬਰ 473 ਮਿਤੀ 27-11-2020 ਅ/ਧ 399,402 ਹਿੰ:ਦੰ: 25/54/59 ਅਸਲਾ ਐਕਟ ਥਾਣਾ ਸਦਰ ਮਾਨਸਾ
ਦੋਸ਼ੀਆਨ: 1).ਬਾਦਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਲਕਪੁਰ ਖਿਆਲਾਂ(ਗ੍ਰਿਫਤਾਰ)
2).ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਬਲਦੇਵ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
3).ਅਜੈ ਕੁਮਾਰ ਉਰਫ ਕਾਲੀ ਪੁੱਤਰ ਸਾਂਈਦਿੱਤਾ ਵਾਸੀ ਮਾਨਸਾ (ਗ੍ਰਿਫਤਾਰ)
4).ਸੁੱਖੀ ਸਿੰਘ ਪੁੱਤਰ ਟੀਟੂ ਸਿੰਘ ਵਾਸੀ ਮਾਨਸਾ (ਗ੍ਰਿਫਤਾਰ)
5).ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ ਝੱਬਰ (ਗ੍ਰਿਫਤਾਰ)
6).ਮਨਪ੍ਰੀਤ ਸਿੰਘ ਉਰਫ ਭੂੰਡੀ ਪੁੱਤਰ ਬਿੱਲੂ ਸਿੰਘ ਵਾਸੀ ਮਾਨਸਾ (ਗ੍ਰਿਫਤਾਰੀ ਬਾਕੀ)

ਬਰਾਮਦਗੀ : -1 ਪਿਸਟਲ 315 ਬੋੋਰ ਦੇਸੀ ਸਮੇਤ 1 ਕਾਰਤੂਸ
-1 ਏਅਰ ਪਿਸਟਲ
-1 ਕਿਰਪਾਨ
-1 ਕਿਰਚ
-1 ਨਲਕੇ ਦੀ ਹੱਥੀ ਲੋੋਹਾ
-4 ਮੋੋਟਰਸਾਈਕਲ
-8 ਮੋਬਾਇਲ ਫੋੋਨ
– ਨਗਦੀ 8100/- ਰੁਪਏ ਸਮੇਤ ਡਾਕੂਮੈਂਟਸ
– 1 ਕੁਹਾੜੀ

ਟਰੇਸ ਮੁਕੱਦਮੇ:
1).ਮਿਤੀ 15-11-2020 ਦੀ ਸ਼ਾਮ 8 ਵਜੇ ਬਾਹੱਦ ਭੈਣੀਬਾਘਾ ਪਾਸ 2 ਵਿਆਕਤੀਆਂ ਪਾਸੋੋਂ ਨਗਦੀ 15000/ਰੁਪਏ ਅਤੇ 2 ਮੋਬਾਇਲ ਖੋੋਹ ਕਰਨ ਸਬੰਧੀ ਮੁ:ਨੰ:458 ਮਿਤੀ 15-11-2020 ਅ/ਧ 379ਬੀ. ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋੋੋਇਆ ਸੀ।
ਬਰਾਮਦਗੀ :2 ਮੋਬਾਇਲ ਫੋੋਨ

    2).ਮਿਤੀ 19-11-2020 ਨੂੰ ਦੁਪਿਹਰ ਕਰੀਬ 3 ਵਜੇ ਬਾਹੱਦ ਲੱਲੂਆਣਾ ਪਾਸ ਤੇਜਾ ਸਿੰਘ ਵਾਸੀ ਖਿੱਲਣ ਪਾਸੋੋਂ         ਨਗਦੀ 10000/-ਰੁਪਏ ,1 ਮੋਬਾਇਲ ਫੋੋਨ ਤੇ 1 ਕੁਹਾੜੀ  ਅਤੇ ਨੀਰਜ ਕੁਮਾਰ ਵਾਸੀ ਮਾਨਸਾ ਪਾਸੋੋਂ               5000/-ਰੁਪਏ ਅਤੇ 1 ਮੋੋਬਾਇਲ ਫੋੋਨ ਖੋੋਹ ਕਰਨ ਸਬੰਧੀ ਮੁ:ਨੰ:464 ਮਿਤੀ 19-11-2020 ਅ/ਧ 379ਬੀ.           ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋੋਇਆ ਸੀ।

     ਬਰਾਮਦਗੀ : 2 ਮੋਬਾਇਲ ਫੋੋਨ ਅਤੇ ਕੁਹਾੜੀ

    3). ਮਿਤੀ 26-11-2020 ਨੂੰ ਬਾਹੱਦ ਪਿੰਡ ਤਾਮਕੋੋਟ ਪਾਸ ਕਰੈਡਿਟ ਕੇਅਰ ਨੈਟਵਰਕ ਕੰਪਨੀ ਦੇ ਕਰਮਚਾਰੀ              ਸੁਰੇੇਸ਼ ਕੁਮਾਰ ਪਾਸੋੋਂ 8100/-ਰੁਪਏ ਨਗਦੀ, 1 ਮੋਬਾਇਲ ਫੋੋਨ, 1 ਟੈਬ ਫੋੋਨ ਦੀ ਖੋੋਹ ਹੋੋਣ ਸਬੰਧੀ ਮੁ:ਨੰ:472            ਮਿਤੀ 26-11-2020 ਅ/ਧ 379ਬੀ. ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋੋਇਆ ਸੀ।

     ਬਰਾਮਦਗੀ :ਨਗਦੀ 8100/-ਰੁਪਏ, 1 ਮੋਬਾਇਲ ਫੋੋਨ ਅਤੇ 1 ਟੈਬ ਫੋਨ

    4).ਮਿਤੀ 19-11-2020 ਦੀ ਸ਼ਾਮ ਬਾਹੱਦ ਪਿੰਡ ਰੱਲਾ ਪਾਸ ਨਿਰਮਲ ਸਿੰਘ ਵਾਸੀ ਭੁਪਾਲ ਖੁਰਦ ਪਾਸੋੋਂ                ਮੋੋਟਰਸਾਈਕਲ ਪਲਟੀਨਾ ਨੰ:ਪੀਬੀ.31ਬੀ-8641 ਦੀ ਖੋੋਹ ਹੋੋਣ ਸਬੰਧੀ ਮੁ:ਨੰ:161 ਮਿਤੀ 20-11-2020                    ਅ/ਧ 382 ਹਿੰ:ਦੰ: ਥਾਣਾ ਜੋੋਗਾ ਦਰਜ਼ ਰਜਿਸਟਰ ਹੋੋਇਆ ਸੀ।

      ਬਰਾਮਦਗੀ : ਮੋਟਰਸਾਈਕਲ ਪਲਟੀਨਾ ਬਜਾਜ

ਗ੍ਰਿਫਤਾਰ ਕੀਤੇ ਦੋਸ਼ੀਆਨ ਦਾ ਪਿਛਲਾ ਰਿਕਾਰਡ

  1. ਗੁਰਪਾਲ ਸਿੰਘ ਉਰਫ ਬੱਗਾ ਪੁੱਤਰ ਬਿੱਕਰ ਸਿੰਘ ਵਾਸੀ ਬੁਰਜ ਝੱਬਰ (ਗ੍ਰਿਫਤਾਰ)
    1).ਮੁਕੱਦਮਾ ਨੰ:68 ਮਿਤੀ 31-01-2016 ਅ/ਧ 323,452 ਹਿੰ:ਦੰ: ਥਾਣਾ ਜੋਗਾ।
    2).ਮੁਕੱਦਮਾ ਨੰ:291 ਮਿਤੀ 8-9-2019 ਅ/ਧ 436,451,427 ਹਿੰ:ਦੰ: ਥਾਣਾ ਸਦਰ ਮਾਨਸਾ।
    3).ਮੁਕੱਦਮਾ ਨੰ:89 ਮਿਤੀ 6-6-2020 ਅ/ਧ 420,465,468,473 ਹਿੰ:ਦੰ: ਥਾਣਾ ਬੋੋਹਾ।
    4).ਮੁਕੱਦਮਾ ਨੰ:380 ਮਿਤੀ 22-7-2018 ਅ/ਧ 27ਏ,61,85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਤੀਆ (ਹਰਿਆਣਾ)
  2. ਮਨਪ੍ਰੀਤ ਸਿੰਘ ਉਰਫ ਭੂੰਡੀ ਪੁੱਤਰ ਬਿੱਲੂ ਸਿੰਘ ਵਾਸੀ ਮਾਨਸਾ (ਗ੍ਰਿਫਤਾਰੀ ਬਾਕੀ)
    1).ਮੁਕੱਦਮਾ ਨੰ:68 ਮਿਤੀ 15-07-2018 ਅ/ਧ 376ਡੀ,120ਬੀ, 3/4 ਪੈਕਸੋੋ ਐਕਟ ਥਾਣਾ ਸਿਟੀ-2 ਮਾਨਸਾ।
    2).ਮੁਕੱਦਮਾ ਨੰ:5 ਮਿਤੀ 14-01-2020 ਅ/ਧ 379ਬੀ,411 ਹਿੰ:ਦੰ:ਥਾਣਾ ਸਿਟੀ-1 ਮਾਨਸਾ।
    3).ਮੁਕੱਦਮਾ ਨੰ:16 ਮਿਤੀ 14-01-2020 ਅ/ਧ 379ਬੀ,411 ਹਿੰ:ਦੰ:ਥਾਣਾ ਸਿਟੀ-2 ਮਾਨਸਾ।
  3. ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਬਲਦੇਵ ਸਿੰਘ ਵਾਸੀ ਮਾਨਸਾ(ਗ੍ਰਿਫਤਾਰ)
    1).ਮੁਕੱਦਮਾ ਨੰ:180 ਮਿਤੀ 27-10-2020 ਅ/ਧ 323,341,324,148,149 ਹਿੰ:ਦੰ: ਥਾਣਾ ਸਿਟੀ-2 ਮਾਨਸਾ।
  4. ਅਜੈ ਕੁਮਾਰ ਉਰਫ ਕਾਲੀ ਪੁੱਤਰ ਸਾਂਈਦਿੱਤਾ ਵਾਸੀ ਮਾਨਸਾ(ਗ੍ਰਿਫਤਾਰ)
    1).ਮੁਕੱਦਮਾ ਨੰ:168 ਮਿਤੀ 26-09-2020 ਅ/ਧ 458,323,148,149 ਹਿੰ:ਦੰ: ਥਾਣਾ ਸਿਟੀ-2 ਮਾਨਸਾ।
  5. ਬਾਦਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਲਕਪੁਰ ਖਿਆਲਾਂ(ਗ੍ਰਿਫਤਾਰ)
    ਪੜਤਾਲ ਕੀਤੀ ਜਾ ਰਹੀ ਹੈ
  6. ਸੁੱਖੀ ਸਿੰਘ ਪੁੱਤਰ ਟੀਟੂ ਸਿੰਘ ਵਾਸੀ ਮਾਨਸਾ(ਗ੍ਰਿਫਤਾਰ)
    ਪੜਤਾਲ ਕੀਤੀ ਜਾ ਰਹੀ ਹੈ

NO COMMENTS