*ਮਾਨਸਾ ਪੁਲਿਸ ਦੀ ਵਧੀਆ ਕਾਰਗੁਜਾਰੀ ਕਰਕੇਦੀਵਾਲੀ, ਬੰਦੀਛੋੜ ਅਤੇ ਸ੍ਰੀ਼ ਵਿਸ਼ਵਕਮਾ ਦਿਹਾੜੇ ਸਾ਼ਂਤੀ ਪੂਰਵਕ ਮਨਾਏ ਗਏ*

0
47

ਮਾਨਸਾ, 03 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੁਲਿਸ ਕੋਈ ਵੀ ਹੋਵੇ ਉਸਦਾ ਮੁੱਖ ਕੰਮ ਇਹ ਹੁੰਦਾ ਹੈ ਕਿ ਆਮ ਪਬਲਿਕ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਹੋਵੇ ਅਤੇ ਦਿਨ ਤਿਉਹਾਰ ਸ਼ਾਂਤੀ ਪੂਰਵਕ ਮਨਾਏ ਜਾ ਸਕਣ। ਮਾਨਸਾ ਜਿਲ੍ਹੇ ਦੇ ਨਵੇਂ ਆਏ ਐਸ ਐਸ ਪੀ ਮਾਨਸਾ ਨੇ ਖੁਦ ਦੀਵਾਲੀ ਤੋਂ ਪਹਿਲਾ ਅਤੇ ਦੀਵਾਲੀ ਵਾਲੀ ਰਾਤ ਨੂੰ ਤਨਦੇਹੀ ਨਾਲ ਡਿਊਟੀ ਨਿਭਾਈ। ਜਿਸ ਕਰਕੇ ਦੀਵਾਲੀ ਵਰਗੇ ਵੱਡੇ ਤਿਊਹਾਰ ਸ਼ਾਂਤੀ ਪੂਰਵਕ ਮਨਾਏ ਗਏ। ਸਭ ਤੋਂ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਕਿ ਐਸ ਐਸ ਪੀ ਨੇ ਟਰੈਫਿਕ ਪੁਲਿਸ ਅਤੇ ਡਿਊਟੀ ਦੇ ਰਹੇ ਮੁਲਾਜਮਾਂ ਦਾ ਮੂੰਹ ਮਿੱਠਾ ਕਰਵਾਕੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਮਾਨਸਾ ਵਾਸੀਆਂ ਨੂੰ ਵੀ ਇਹ ਅਪੀਲ ਕੀਤੀ ਕਿ ਆਉਣ ਵਾਲੇ ਸਾਰੇ ਦਿਨ ਤਿਉਹਾਰ ਨਸ਼ਾ ਰਹਿਤ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਮਿਲਕੇ ਮਨਾਉਣ, ਬੇਸ਼ਕ ਸਾਡੀ ਪੁਲਿਸ ਸਹਿਰ ਦੇ ਚਪੇ ਚਪੇ ਤੇ ਤਾਇਨਾਤ ਹੈ, ਪਰ ਫਿਰ ਵੀ ਸਾਨੂੰ ਆਮ ਜਨਤਾ ਦਾ ਸਹਿਜੋਗ ਬਹੁਤ ਜਰੂਰੀ ਹੈ। ਮਾਨਸਾ ਵਾਸੀ ਅਤੇ ਦੁਕਾਨਦਾਰ ਪੁਲਿਸ ਦੀ ਕਾਰਗੁਜਾਰੀ ਤੋਂ ਬਹੁਤ ਜਿਆਦਾ ਖੁਸ਼ ਹਨ

NO COMMENTS