*ਮਾਨਸਾ ਪੁਲਿਸ ਦੀ ਪਿਛਲੇ ਪੰਦਰਵਾੜ੍ਹਾ ਦੌਰਾਨ ਨਸਿ਼ਆਂ ਵਿਰੁੱਧ ਵੱਡੀ ਕਾਰਵਾਈ*

0
39

ਮਾਨਸਾ, 16—04—2021( ਸਾਰਾ ਯਹਾਂ /ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ
ਜਾਰੀ ਕਰਦਿਆ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ ਼ਾ ਮੁਕਤ ਕਰਨ ਲਈ ਨਸਿ ਼ਆ
ਪ੍ਰਤੀ ਜ਼ੀਰੋ ਸਹਿਨਸੀਲਤਾਂ (ੱਕਗਰ ੳਰlਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋਗ
ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ ਅਤ ੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦ ੇ
ਦਿਸ਼ਾ ਨਿਰਦੇਸ਼ਾ ਤਹਿਤ ਨਸਿ਼ਆ ਦੀ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਤਹਿਤ
ਵੱਧ ਤੋਂ ਵੱਧ ਫੋਰਸ ਲਗਾ ਕੇ ਵੱਖ ਵੱਖ ਥਾਵਾਂ ਤੋਂ ਨਸਿ਼ਆਂ ਦੀ ਬਰਾਮਦਗੀ ਕਰਕੇ ਮੁਕੱਦਮੇ ਦਰਜ਼ ਕੀਤੇ ਗਏ
ਹਨ। ਮਾਨਸਾ ਪੁਲਿਸ ਵੱਲੋਂ ਬੀਤੇ ਪੰਦਰਵਾੜ੍ਹਾ ਦੌਰਾਨ ਜਿਲ੍ਹਾ ਅੰਦਰ ਨਸਿ਼ਆਂ ਦੀ ਮੁਕ ੰਮਲ ਰੋਕਥਾਮ ਨੂੰ ਯਕੀਨੀ
ਬਨਾਉਂਦੇ ਹੋੲ ੇ ਨਸਿ਼ਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਵੱਡੇ ਪੱਧਰ ਤ ੇ ਕਾਰਵਾਈ ਕੀਤੀ ਗਈ ਹੈ।

ਮਾਨਸਾ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਅਤ ੇ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ
ਹੋੲ ੇ 19 ਮੁਕੱਦਮੇ ਦਰਜ਼ ਕਰਕੇ 17 ਮੁਲਜਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋਂ 5 ਗ੍ਰਾਮ ਹੈਰੋਇੰਨ
ਸਮੇਤ ਕਾਰ ਨੰ:ਐਚ.ਆਰ.51ਏਜੇ—7408, 4 ਕਿਲੋ 200 ਗ੍ਰਾਮ ਭੁੱਕੀ ਚੂਰਾਪੋਸਤ, 100 ਨਸ਼ੀਲੀਆਂ ਗੋਲੀਆਂ,
800 ਗ੍ਰਾਮ ਗਾਂਜਾ, 1670 ਲੀਟਰ ਲਾਹਣ, 3 ਚਾਲੂ ਭੱਠੀਆਂ ਅਤ ੇ 173 ਬੋਤਲਾਂ ਸ਼ਰਾਬ ਸਮੇਤ ਵੈਗਨਰ ਕਾਰ
ਨੰ:ਡੀਐਲ.9ਸੀਕੇ—5552 ਦੀ ਬਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ
ਅੰਦਰ ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਦੱਸਿਆ ਗਿਆ ਕਿ ਨਸਿ਼ਆਂ
ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।


NO COMMENTS