*ਮਾਨਸਾ ਪੁਲਿਸ ਦੀ ਕੋਵਿਡ—19 ਦੇ ਹੁਕਮਾਂ ਦੀ ਪਾਲਣਾ ਸਬੰਧੀ ਜਾਗਰੂਕਤਾ ਮੁਹਿੰਮ ਰੰਗ ਲਿਆਈ*

0
43

ਮਾਨਸਾ, 26—04—2021  (ਸਾਰਾ ਯਹਾਂ/ਮੁੱਖ ਸੰਪਾਦਕ) : ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ
ਕਿ ਮਾਨਸਾ ਪੁਲਿਸ ਵੱਲੋਂ ਕੋਵਿਡ—19 ਮਹਾਂਮਾਰੀ ਦੇ ਫੈਲਣ ਤੋਂ ਰੋਕਣ ਸਬੰਧੀ ਜਾਰੀ ਹੋਏ ਰੋਕੂ ਹੁਕਮਾਂ ਦੀ ਮੁਕ ੰਮਲ
ਪਾਲਣਾ ਨੂੰ ਜਿਥੇ ਯਕੀਨੀ ਬਣਾਇਆ ਜਾ ਰਿਹਾ ਹੈ, ਉਥੇ ਹੀ ਮਾਨਸਾ ਪੁਲਿਸ ਦੇ ਸਾਰੇ ਗਜਟਿਡ ਅਫਸਰਾਨ ਅਤ ੇ ਮੁੱਖ
ਅਫਸਰਾਨ ਥਾਣਾ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਵਧਾਨੀਆ ਦੀ ਸਖਤੀ ਨਾਲ ਪਾਲਣਾ ਕਰਨ ਲਈ
ਮੁਹਿੰਮ ਚਲਾ ਕੇ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਐਸ.ਐਸ.ਪੀ. ਮਾਨਸਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ
ਗਈ ਕਿ ਉਹ ਆਪਣੀ ਅਤ ੇ ਆਪਣੇ ਪਰਿਵਾਰ ਦੀ ਸਿਹਤਯਾਬੀ ਲਈ ਇਹਨਾਂ ਰੋਕੂ ਹੁਕਮਾਂ/ਸਾਵਧਾਨੀਆਂ ਦੀ ਸਖਤੀ
ਨਾਲ ਪਾਲਣਾ ਕਰਨ ਅਤ ੇ ਹੋਰਨਾਂ ਨੂੰ ਪਾਲਣਾ ਕਰਨ ਲਈ ਪ੍ਰੇਰਿਤ ਕਰਕੇ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ, ਤਾਂ
ਹੀ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ
ਵੱਲੋਂ ਕੋਵਿਡ—19 ਦੇ ਹੁਕਮਾਂ/ਹਦਾਇਤਾਂ ਦੀ ਉਲੰਘਣਾਂ ਕਰਨ ਵਾਲੇ 30 ਵਿਆਕਤੀਆਂ ਨੂੰ ਕਾਬ ੂ ਕਰਕੇ ਉਹਨਾ ਵਿਰੁੱਧ
ਅ/ਧ 188 ਹਿੰ:ਦੰ: ਤਹਿਤ 22 ਮੁਕੱਦਮੇ ਦਰਜ਼ ਕੀਤੇ ਗਏ ਹਨ। ਇਸ ਮਹਾਂਮਾਰੀ ਦੇ ਪਸਾਰੇ ਨੂੰ ਰੋਕਣ ਲਈ ਮਿਤੀ
19—03—2021 ਤੋਂ ਅੱਜ ਤੱਕ 4000 ਮਾਸਕ ਪਬਲਿਕ ਨੂੰ ਮੁਫਤ ਵੰਡੇ ਗਏ ਹਨ। ਬਿਨਾ ਵਜ੍ਹਾਂ ਘੁੰਮਣ ਵਾਲੇ ਅਤ ੇ ਵਾਰ
ਵਾਰ ਉਲੰਘਣਾਂ ਕਰਨ ਵਾਲੇ ਬਿਨਾ ਮਾਸਕ 996 ਵਿਆਕਤੀਆਂ ਦੇ ਚਲਾਣ ਕੀਤੇ ਗਏ ਹਨ। ਕੋਰੋਨਾ ਮਹਾਂਮਾਰੀ ਨੂੰ ਅੱਗੇ
ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੀ ਮੱਦਦ ਨਾਲ 1510 ਪੁਲਿਸ ਕਰਮਚਾਰੀਆਂ ਦੇ ਅਤ ੇ 7621 ਪਬਲਿਕ ਦੇ
ਵਿਅਕਤੀਆਂ ਦੇ ਕੋਰੋਨਾ ਟੈਸਟ (ਆਰ.ਟੀ/ਪੀ.ਸੀ.ਆਰ) ਕਰਵਾਏ ਗਏ ਹਨ। ਹੁਣ ਤੱਕ 1535 ਪੁਲਿਸ ਕਰਮਚਾਰੀਆਂ
ਦੇ ਵੈਕਸੀਨੇਸ਼ਨ ਦੀ ਪਹਿਲੀ ਡੋਜ਼, 1036 ਪੁਲਿਸ ਕਰਮਚਾਰੀਆਂ ਦੇ ਵੈਕਸੀਨੇਸ਼ਨ ਦੀ ਦੂਜੀ ਡੋਜ ਲੱਗ ਚੁੱਕੀ ਹੈ ਅਤ ੇ
ਤਰਤੀਬਵਾਰ ਵੈਕਸੀਨੇਸ਼ਨ ਜਾਰੀ ਹੈ। ਇਸਤ ੋਂ ਇਲਾਵਾ ਪਬਲਿਕ ਨੂੰ ਅਫਵਾਹਾਂ ਤੋਂ ਦੂਰ ਰਹਿ ਕੇ ਵੱਧ ਤੋਂ ਵੱਧ
ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਕੇ 3383 ਵਿਆਕਤੀਆਂ ਦੇ ਕੋਰੋਨਾ ਦੇ ਟੀਕੇ (ਵੈਕਸੀਨੇਸ਼ਨ) ਲਗਵਾੲ ੇ ਗਏ
ਹਨ। ਮਾਨਸਾ ਪੁਲਿਸ ਵੱਲੋਂ ਪਿਛਲੇ ਦਿਨੀ ਵੀ ਪਿੰਡਾਂ ਦੇ ਸਰਪੰਚਾਂ ਅਤ ੇ ਪੰਚਾਇਤ ਯੂਨੀਅਨ ਨਾਲ ਮੀਟਿੰਗ ਕਰਕੇ ਪਿੰਡ
ਪੱਧਰ ਤੇ ਕੋਵਿਡ—19 ਦੀਆ ਹਦਾਇਤਾਂ ਦੀ ਪਾਲਣਾ ਕਰਨ/ਕਰਾਉਣ ਅਤ ੇ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਾਉਣ ਲਈ
ਪ੍ਰੇਰਿਤ ਕੀਤਾ ਗਿਆ ਸੀ, ਜਿਸਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ।

NO COMMENTS