*—ਮਾਨਸਾ ਪੁਲਿਸ ਦੀ ਇੱਕ ਹਫਤੇ ਦੌਰਾਨ ਨਸਿ਼ਆਂ ਵਿਰੁੱਧ ਵੱਡੀ ਕਾਰਵਾਈ 19 ਮੁਕੱਦਮੇ ਦਰਜ਼ ਕਰਕੇ 23 ਮੁਲਜਿਮਾਂ ਨੂੰ ਕੀਤਾ ਗਿਆ ਗ੍ਰਿਫਤਾਰ*

0
73

ਮਾਨਸਾ, 20—04—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ—ਮੁਕਤ ਕਰਨ ਲਈ ਨਸਿ਼ਆ ਪ੍ਰਤੀ ਜ਼ੀਰੋ
ਸਹਿਨਸ਼ੀਲਤਾ (ੱਕਗਰ ੳਰlਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ
ਪੁਲਿਸ ਪੰਜਾਬ ਚੰਡੀਗੜ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ
ਨਸਿ਼ਆ ਦੀ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਜੀ ਵੱਲੋਂ
ਮਿਤੀ 11—04—2022 ਨੂੰ ਐਸ.ਐਸ.ਪੀ. ਮਾਨਸਾ ਦਾ ਕਾਰਜਭਾਰ ਸੰਭਾਲਦਿਆ ਜਿਲ੍ਹਾ ਅੰਦਰ ਨਸਿ਼ਆਂ ਦੀ ਮੁਕੰਮਲ
ਰੋਕਥਾਮ ਨੂੰ ਯਕੀਨੀ ਬਨਾਉਂਦੇ ਹੋੲ ੇ ਨਸਿ਼ਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਇੱਕ ਹਫਤੇ ਦੌਰਾਨ ਵੱਡੇ ਪੱਧਰ ਤੇ
ਕਾਰਵਾਈ ਕੀਤੀ ਗਈ ਹੈ।

ਮਾਨਸਾ ਪੁਲਿਸ ਵੱਲੋਂ ਐਨ.ਡੀ.ਪੀ.ਐਸ. ਐਕਟ ਅਤ ੇ ਆਬਕਾਰੀ ਐਕਟ ਤਹਿਤ 17 ਮੁਕੱਦਮੇ
ਦਰਜ਼ ਕਰਕੇ 21 ਮੁਲਜਿਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋਂ 19 ਗ੍ਰਾਮ ਹੈਰੋਇੰਨ (ਚਿੱਟਾ), 26
ਕਿਲੋਗ੍ਰਾਮ ਭੁੱਕੀ ਚੂਰਾਪੋਸਤ, 160 ਨਸ਼ੀਲੀਆਂ ਗੋਲੀਆਂ, 165 ਲੀਟਰ ਲਾਹਣ, 115 ਲੀਟਰ ਸ਼ਰਾਬ ਠੇਕਾ ਅਤ ੇ
43 ਲੀਟਰ ਸ਼ਰਾਬ ਨਜਾਇਜ ਦੀ ਬਰਾਮਦਗੀ ਕੀਤੀ ਗਈ ਹੈ। ਇਸੇ ਤਰਾ ਅ/ਧ 188 ਹਿੰ:ਦੰ: ਤਹਿਤ 2 ਮੁਕੱਦਮੇ
ਦਰਜ਼ ਕਰਕੇ 2 ਮੁਲਜਿਮਾਂ ਨੂੰ ਕਾਬ ੂ ਕਰਕੇ 210 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਮੁਲਜਿਮਾਂ
ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ਼ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।

ਐਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਜੀ ਵੱਲੋਂ ਦੱਸਿਆ ਗਿਆ ਕਿ
ਨਸਿ਼ਆਂ ਅਤ ੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ
ਹੈ।

NO COMMENTS