*ਮਾਨਸਾ ਦੇ ਸੀਵਰੇਜ਼ ਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਆਰ ਪਾਰ ਦੀ ਲੜਾਈ ਲਈ ਮੀਟਿੰਗ 25 ਜੂਨ ਨੂੰ ਬੁਲਾਈ ਗਈ*

0
12

ਮਾਨਸਾ 24 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ)ਸੰਯੁਕਤ ਕਿਸਾਨ ਮੌਰਚਾ, ਮਾਨਸਾ ਸੰਘਰਸ਼ ਕੰਮੇਟੀ ਮਾਨਸਾ ,ਸ਼ਹਿਰ ਦੀਆ ਸੰਘਰਸ਼ਸ਼ੀਲ ਧਿਰਾ ਅਤੇ ਮਜ਼ਦੂਰ ਜਥੇਬੰਦੀਆਂ ਦੀ ਬਣਾਂਵਾਲੀ ਥਰਮਲ ਪਲਾਂਟ ਨੂੰ ਸਪਲਾਈ ਹੁੰਦਾ ਨਹਿਰੀ ਪਾਣੀ ਬੰਦ ਕਰਨ ਸਬੰਧੀ ਸਾਂਝੀ ਮੀਟਿੰਗ 25/6/24 ਦਿਨ ਮੰਗਲਵਾਰ ਨੂੰ 10-00 ਸਵੇਰੇ ਸੀ ਪੀ ਆਈ ਦਫਤਰ ਮਾਨਸਾ ਵਿਖੇ ਸੱਦੀ ਗਈ ਹੈ । ਮੀਟਿੰਗ ਵਿੱਚ ਸ਼ਹਿਰੀਆਂ ਵੱਲੋਂ ਸੀਵਰੇਜ ਦੀ ਸਮੱਸਿਆ, ਰੇਲਵੇ ਲਾਈਨ ਹੇਠਾਂ ਪੁਲੀ ਬਣਾਉਣ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਾਰੇ ਸਾਥੀਆਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਪੁੱਜਣ ਦੀ ਅਪੀਲ ਕਰਦੇ ਹਾਂ।
ਲੋਕ ਸਭਾ ਦੀਆਂ ਵੋਟਾਂ ਪੈਣ ਤੋਂ ਬਾਦ ਮਾਨਸਾ ਸ਼ਹਿਰ ਨੇ ਇਕ ਵਾਰ ਫਿਰ ਨਰਕ ਦਾ ਰੂਪ ਧਾਰ ਲਿਆ ਹੈ। ਸੀਵਰੇਜ਼ ਦੀ ਸਮੱਸਿਆ ਦੇ ਹੱਲ ਕਰਨ ਨੂੰ ਲੈਕੇ ਲੱਗੇ ਧਰਨੇ ਨੂੰ ਭਾਵੇਂ ਲੋਕਾਂ ਨੇ ਮੁੱਖ ਮੰਤਰੀ ਤੋਂ ਮਿਲੇ ਪੱਕੇ ਹੱਲ ਦੇ ਭਰੋਸੇ ‘ਤੇ ਸਮਾਪਤ ਕਰ ਦਿੱਤਾ ਸੀ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਤੇ ਭਰੋਸਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਨੂੰ ਸ਼ਹਿਰ ਚੋਂ ਚੰਗੀ ਲੀਡ ਦਿਵਾਈ ਪਰ ਮੁੱਖ ਮੰਤਰੀ ਅਤੇ ਜਿਲਾ ਪ੍ਰਸ਼ਾਸਨ ਨੇ ਮਾਨਸਾ ਵਾਸੀਆਂ ਨੂੰ ਸੀਵਰੇਜ਼ ਦੀ ਸਮੱਸਿਆ ਤੋਂ ਕੋਈ ਨਿਜਾਤ ਨਹੀਂ ਦਿਵਾਈ। ਸਗੋਂ ਲੋਕ ਸਭਾ ਦੀਆਂ ਚੋਣ ਪੈਣ ਤੋਂ ਵਾਧ ਸੁਪਰ ਸਕਰ ਮਸ਼ੀਨਾ ਵੀ ਜਿਸ ਤਰਾਂ ਰਾਜਨੀਤਕ ਲੋਕ ਆਮ ਲੋਕਾਂ ਵਿੱਚੋ ਗਾਇਬ ਉਸੇ ਤਰਾ ਗਾਇਬ। ਮਾਨਸਾ ਦੇ ਵਸਨੀਕ ਸੀਵਰੇਜ ਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਦੁਖੀ ਹਨ । ਅਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ
ਉਕਤ ਸਾਂਝਾ ਬਿਆਨ ਪ੍ਰੈਸ ਦੇ ਨਾਮ ਜਾਰੀਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਸੰਵਿਧਾਨ ਬਚਾਓ ਮੰਚ ਦੇਐਡਵੋਕੇ ਗੁਰਲਾਭ ਸਿੰਘ ਮਾਹਲ, ਆਗੂਆਂ ਐਡਵੋਕੇਟ ਬਲਕਰਨ ਸਿੰਘ ਬੱਲੀ, ਸੀ.ਪੀ.ਆਈ. ਦੇ ਜਿਲਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ ਅਤੇ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਕਿ ਮਾਨਸਾ ਦੀ ਸੀਵਰੇਜ਼ ਦੀ ਸਮੱਸਿਆ ਦੇ ਪੱਕੇ ਹੱਲ ਲਈ ਤਿੱਖਾ ਸੰਘਰਸ਼ ਦੀ ਰਣਨੀਤੀ ਲਈ ਏਹ ਮੀਟਿੰਗ ਬੁਲਾਈ ਗਈ ਹੈ । ਥਰਮਲ ਪਲਾਂਟ ਦਾ ਨਹਿਰੀ ਪਾਣੀ ਬੰਦ ਹੋਣ ਤੇ ਹੀ ਥਰਮਲ ਪਲਾਂਟ ਮਾਨਸਾ ਦਾ ਸੀਵਰੇਜ਼ ਪਾਣੀ ਥਰਮਲ ਲਿਜਾਣ ਲਈ ਮਜਬੂਰ ਹੋਏ ਗਾ । ਥਰਮਲ ਪਲਾਂਟਾਂ ਨੂੰ ਦਿੱਤਾ ਜਾ ਰਹੇ ਪਾਣੀ ਕਿਸਾਨ ਅਪਣੇ ਖੇਤ ਵਿੱਚ ਵਰਤੋਂ ਕਰਨ ਗਏ। ਉਹਨਾ ਦੱਸਿਆ ਕੇ ਮਾਨਸਾ ਦੀ ਹਰ ਗਲੀ ਵਿਚ ਸੀਵਰੇਜ਼ ਦਾ ਪਾਣੀ ਲੋਕਾਂ ਦੇ ਘਰਾਂ ਅੱਗੇ ਖੜਾ ਹੈ ਅਤੇ ਸ਼ਹਿਰ ਅੰਦਰ ਬਿਮਾਰੀਆਂ ਫੈਲਣ ਦਾ ਡਰ ਬਣਿਆਂ ਹੋਇਆ ਹੈ। ਆਗੂਆਂ ਨੇ ਕਿਹਾ ਕਿ ਕਹਿਰ ਦੀ ਗਰਮੀ ਵਿਚ ਜਦ ਕਿਸਾਨ ਸੀਵਰੇਜ਼ ਦਾ ਪਾਣੀ ਆਪਣੇ ਖੇਤਾਂ ਲਈ ਵਰਤ ਰਹੇ ਹਨ ਤਾਂ ਵੀ ਸ਼ਹਿਰ ਦੇ ਸੀਵਰੇਜ਼ ਦਾ ਬੁਰਾ ਹਾਲ ਹੈ, ਜਦ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਣ ਲੱਗ ਗਿਆ ਅਤੇ ਬਾਰਸ਼ਾਂ ਪੈ ਗਈਆਂ ਤਾਂ ਸ਼ਹਿਰ ਦਾ ਹੋਰ ਵੀ ਬੁਰਾ ਹਾਲ ਹੋਵੇਗਾ। ਐਨਾ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਏ ਤਿੱਖਾ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕੇ ਥਰਮਲ ਪਲਾਂਟ ਬਣਾਂਵਾਲੀ ਪਾਣੀ ਭੇਜਣਾ ਇਕੋ ਇਕ ਹੱਲ ਹੈ । ਥਰਮਲ ਪਲਾਂਟ ਨੂੰ ਸਰਕਾਰ ਪਾਣੀ ਭੇਜਣ ਲਈ ਜਲਦ ਸਖਤ ਕਾਰਵਾਈ ਕਰੇ । ਉਹਨਾਂ ਏ ਵੀ ਦੱਸਿਆ ਕਿ ਕੁਝ ਪ੍ਰਸ਼ਾਸਨਿਕ ਅਧਿਕਾਰੀ ਪੰਜਾਬ ਸਰਕਾਰ ਕੋਲ ਗੱਲਤ ਤੱਥ ਪੇਸ਼ ਕਰ ਏਹ ਪਾਣੀ ਨੂੰ ਥਰਮਲ ਪਲਾਂਟ ਵਿੱਚ ਖੁੱਦ ਪੰਜਾਬ ਸਰਕਾਰ ਤੋਂ ਸਰਕਾਰੀ ਖ਼ਰਚੇ ਉਪਰ ਭੇਜਣ ਦੀਆ ਕੋਸ਼ਿਸ਼ਾਂ ਥਰਮਲ ਪਲਾਂਟ ਦੇ ਕਾਰਪੋਰੇਟ ਘਰਾਣਿਆ ਨੂੰ ਨਿੱਜੀ ਫਾਇਦਾ ਪਹੁੰਚਾਉਣ ਦਾ ਯਤਨ ਕਰ ਰਹੇ ਹਨ । ਜੇਕਰ ਏਸ ਤਰਾਂ ਦੀ ਕੋਈ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਸ਼ੀ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਏਸ ਨੁਕਸਾਨ ਦੀ ਭਰਪਾਈ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇ ਗਿਆ। ਜਾਰੀ ਕਰਤਾ ਕਾਮਰੇਡ ਕ੍ਰਿਸ਼ਨ ਚੌਹਾਨ 9041860378

NO COMMENTS