ਮਾਨਸਾ ਦੇ ਸਰਪੰਚਾਂ ਵੱਲੋਂ ਐਸ.ਐਸ.ਪੀ. ਮਾਨਸਾ ਨੂੰ ਕੀਤਾ ਗਿਆ ਸਨਮਾਨਿਤ

0
320

ਮਾਨਸਾ 23 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) ਅੱਜ ਮਾਨਸਾ ਵਿਧਾਨ ਸਭਾ ਹਲਕੇ ਦੇ ਮਾਨਸਾ ਬਲਾਕ ਦੇ ਸਰਪੰਚਾਂ ਵੱਲੋਂ ਮਾਨਸਾ ਜਿਲ੍ਹੇ ਦੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਜੀ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਕੰਮ ਕਰ ਰਹੀ ਮਾਨਸਾ ਪੁਲਿਸ ਵਲੋਂ ਕਰਫਿਊ ਦੌਰਾਨ ਜੋ ਭੂਮਿਕਾ ਮਾਨਸਾ ਜਿਲ੍ਹੇ ਵਿੱਚ ਨਿਭਾਈ ਗਈ ਹੈ, ਉਸਨੁੰ ਦੇਖਦੇ ਹੋਏ ਉਨ੍ਹਾਂ ਦਾ ਸਨਮਾਨ ਮਾਨਸਾ ਬਲਾਕ ਦੀਆਂ ਪੰਚਾਇਤਾਂ ਵੱਲੋਂ ਕੀਤਾ ਗਿਆ।

     ਮਾਨਸਾ ਬਲਾਕ ਸਰਪੰਚ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਬੁਰਜ ਢਿੱਲਵਾਂ ਨੇ ਕਿਹਾ ਕਿ ਮਾਨਸਾ ਪੁਲਿਸ ਵਲੋਂ ਜੋ ਵੀਪੀਓ ਸਕੀਮ ਲਾਗੂ ਕੀਤੀ ਗਈ ਉਸ ਨਾਲ ਉਨ੍ਹਾਂ ਨੂੰ ਕਰਫਿਊ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਈ ਅਤੇ ਪਿੰਡ ਦੀਆਂ ਜੋ ਵੀ ਜਰੂਰੀ ਲੋੜਾਂ ਸਨ ਉਨ੍ਹਾਂ ਨੂੰ ਪੁਲਿਸ ਵੱਲੋਂ ਨਿਯੁਕਤ ਕੀਤੇ ਗਏ ਵੀਪੀਓ ਅਤੇ ਪਿੰਡਾਂ ਦੀਆਂ ਤਾਲਮੇਲ ਕਮੇਟੀਆਂ ਰਾਹੀਂ ਪੂਰਾ ਕੀਤਾ ਜਾਂਦਾ ਰਿਹਾ ਹੈ। ਇਸਤੋਂ ਇਲਾਵਾ ਪੁਲਿਸ ਵੱਲੋਂ ਜੋ ਵੀਪੀਓ ਸਿਸਟਮ ਲਾਗੂ ਕਰਕੇ ਪਿੰਡ ਕਮੇਟੀਆਂ ਬਣਵਾਈਆਂ ਗਈਆਂ ਹਨ, ਇਸ ਨਾਲ ਸਰਪੰਚਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਪੁਲਿਸ ਨੇ ਪ੍ਰਮੁੱਖ ਰੋਲ ਦੇਕੇ ਮਾਣ ਬਖਸਿaਆ ਹੈ ਜਿਸ ਨਾਲ ਸਰਪੰਚ, ਵੀਪੀਓਜa ਰਾਹੀਂ ਸਵੈ ਨਾਕੇ ਲਾਕੇ ਕਰਫਿਊ ਚੰਗੀ ਤਰ੍ਹਾਂ ਲਾਗੂ ਕਰਨ ਵਿੱਚ ਸਫਲ ਰਹੇ। ਇਸ ਕਾਰਣ ਸਰਪੰਚਾਂ ਅਤੇ ਪੰਚਾਇਤਾਂ ਦਾ ਮਨੋਬਲ ਵਧਿਆ ਹੈ। ਇਸਤੋਂ ਇਲਾਵਾ ਪਿੰਡਾਂ ਦੇ ਬਜaੁਰਗਾਂ, ਵਿਧਵਾਵਾਂ, ਅੰਗਹੀਣਾਂ ਅਤੇ ਅਨਾਥ ਪੈਨਸaਨਾਂ ਨੂੰ ਵੀਪੀਓਜa ਅਤੇ ਬੈਂਕਾਂ ਦੇ ਕਰਮਚਾਰੀਆਂ ਰਾਹੀਂ ਪਿੰਡ ਪਿੰਡ ਘਰ ਘਰ ਥੋੜ੍ਹੇ ਸਮੇਂ ਵਿੱਚ ਹੀ ਤਕਸੀਮ ਕਰਕੇ ਵੱਡੀ ਮੁਸaਕਿਲ ਦਾ ਹੱਲ ਕੀਤਾ ਗਿਆ। ਇਹ ਸਕੀਮ ਮਾਨਸਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਵਲੋਂ ਸਮੁੱਚੇ ਦੇਸa ਵਿੱਚ ਪਹਿਲੀ ਵਾਰ ਲਾਗੂ ਕੀਤੀ ਗਈ ਹੈ ਜਿਸ ਦੀ ਹਰ ਪਾਸੇ ਸaਲਾਘਾ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਸਰਪੰਚਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਜਿਲ੍ਹਾ ਮਾਨਸਾ ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਜੋ ਮੁਹਿੰਮ ਚਲਾਈ ਗਈ ਸੀ, ਉਹ ਵੀ ਪੂਰੀ ਤਰ੍ਹਾਂ ਸਫਲ ਰਹੀ ਹੈ। ਇਸਤੋਂ ਇਲਾਵਾ ਜੋ ਮਾਨਸਾ ਪੁਲਿਸ ਮੁਖੀ ਵੱਲੋਂ ਕਿਸਾਨਾਂ ਦੀਆਂ ਸਬਜaੀਆਂ ਅਤੇ ਫਸਲਾਂ ਦਾ ਸਹੀ ਮੁੱਲ ਦਿਵਾਉਣ ਲਈ ਕਿਸਾਨ ਸੱਥਾਂ ਲਾਈਆਂ ਗਈਆਂ ਅਤੇ ਖੁਦ ਪਿੰਡਾਂ ਵਿੱਚ ਜਾ ਕੇ ਖੇਤਾਂ ਵਿਚੋਂ ਸਬਜaੀਆਂ ਨੂੰ ਦੂਜੇ ਸੂਬਿਆਂ ਵਿੱਚ ਭਿਜਵਾਉਣ ਦਾ ਉਪਰਾਲਾ ਕੀਤਾ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਬਜaੀਆਂ ਦੀ ਫਸਲ ਦਾ ਸਹੀ ਮੁੱਲ ਮਿਲ ਸਕੇ। ਇਸ ਤਰ੍ਹਾਂ ਡਾ. ਨਰਿੰਦਰ ਭਾਰਗਵ ਵਲੋਂ ਐਸਐਸਪੀ ਮਾਨਸਾ ਵਜੋਂ ਕੰਮ ਕਰਦੇ ਹੋਏ ਬਹੁਤ ਸaਲਾਘਾਯੋਗ ਕੰਮ ਕੀਤੇ ਗਏ ਹਨ ਜਿਨ੍ਹਾਂ ਨੂੰ ਮੁੱਖ ਰਖਦੇ ਹੋਏ ਸਰਪੰਚਾਂ ਵੱਲੋਂ ਅੱਜ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਸਰਪੰਚ ਜੱਗਾ ਸਿੰਘ ਬਰਨਾਲਾ, ਕੁਲਦੀਪ ਸਿੰਘ ਖਾਰਾ, ਕੁਲਦੀਪ ਸਿੰਘ ਮਾਨ ਬੀਬੜੀਆਂ, ਬੇੱਕਰ ਸਿੰਘ ਠੂਠਿਆਂਵਾਲੀ, ਗਾਗੜ ਸਿੰਘ ਕੋਟ ਲੱਲੂ, ਲਾਭ ਸਿੰਘ ਬੁਰਜ ਰਾਠੀ, ਗੁਰਮੀਤ ਸਿੰਘ ਤਾਮਕੋਟ, ਕੁਲਦੀਪ ਸਿੰਘ ਰਮਦਿੱਤੇਵਾਲਾ, ਕਮਲਜੀਤ ਸਿੰਘ ਸੱਦਾ ਸਿੰਘ ਵਾਲਾ, ਅਮਰੀਕ ਸਿੰਘ ਦਲੇਲ ਸਿੰਘ ਵਾਲਾ, ਹਰਬੰਸ ਸਿੰਘ ਭਾਈ ਦੇਸਾ, ਨਿਰਮਲ ਸਿੰਘ ਬੁਰਜ ਢਿੱਲਵਾਂ, ਗੁਰਬਖਸa ਸਿੰਘ ਮਾਨਸਾ ਕੈਂਚੀਆਂ ਆਦਿ ਸਰਪੰਚ ਹਾਜaਰ ਸਨ।

NO COMMENTS