*ਮਾਨਸਾ ਦੇ ਸਰਕਾਰੀ ਹਸਪਤਾਲਾਂ ਵਿੱਚ ਨਾ ਹੀ ਵੈਂਟੀਲੇਟਰ ਚਲਾਉਣ ਲਈ ਜ਼ਰੂਰੀ ਸਟਾਫ ਹੈ ਅਤੇ ਨਾ ਹੀ ਆਕਸੀਜਨ ਪਲਾਂਟ ਦੇ ਰੱਖ-ਰਖਾਂਵ ਲਈ ਜ਼ਰੂਰੀ ਪ੍ਰਬੰਧ ਹਨ ਜਦ ਕਿ ਕੋਰੋਨਾ ਦੀ ਚੌਥੀ ਲਹਿਰ ਗੰਭੀਰ ਰੂਪ ਧਾਰਨ ਕਰ ਸਕਦੀ*

0
33

ਮਾਨਸਾ, 24 ਦਸੰਬਰ-  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਜਿੱਥੇ ਦੁਨੀਆਂ ਭਰ ਵਿੱਚ ਕੋਵਿਡ ਦੀ ਚੌਥੀ ਲਹਿਰ ਆ ਚੁੱਕੀ ਹੈ। ਇਹ ਲਹਿਰ ਇਸ ਸਮੇਂ ਅਮਰੀਕਾ, ਫਰਾਂਸ, ਜਪਾਨ, ਹਾਂਗਕਾਂਗ ਅਜਿਹੇ ਦੇਸ਼ਾਂ ਵਿੱਚ ਪੂਰੀ ਤਰ੍ਹਾਂ ਫੈਲ੍ਹ ਚੁੱਕੀ ਹੈ ਅਤੇ ਸੈਂਕੜੇ ਲੋਕਾਂ ਦੀ ਜਾਨ ਲੈ ਰਹੀ ਹੈ ਅਤੇ ਇਸ ਚੌਥੀ ਲਹਿਰ ਦੇ ਵਿੱਚ ਕੋਵਿਡ ਵਾਇਰਸ BF-7 ਕਾਫੀ ਘਾਤਕ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਕੁੱਝ ਮਰੀਜ਼ ਭਾਰਤ ਵਿੱਚ ਵੀ ਆ ਚੁੱਕੇ ਹਨ। ਜਲਦੀ ਇਸ ਚੌਥੀ ਲਹਿਰ ਦੇ ਭਾਰਤ ਵਿੱਚ ਵੀ ਫੈਲ੍ਹਣ ਦਾ ਖਤਰਾ ਮਡਰਾ ਰਿਹਾ ਹੈ ਅਤੇ ਭਾਰਤ ਸਰਕਾਰ ਜ਼ਰੂਰੀ ਕਦਮ ਚੁੱਕ ਰਹੀ ਹੈ। ਪਰ ਮਾਨਸਾ ਜਿਲ੍ਹੇ ਦਾ ਪ੍ਰਸ਼ਾਸਨ ਅਤੇ ਸਿਹਤ ਮਹਿਕਮਾ ਕੰੁਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਸੰਬੰਧੀ ਪ੍ਰਸ਼ਾਸਨ ਨਾਲ ਜੁੜੇ ਕਰਮਚਾਰੀਆਂ ਤੋਂ ਮਿਲੀ ਸੂਚਨਾ ਤੋਂ ਪਤਾ  ਲੱਗਿਆ ਹੈ ਕਿ ਮਾਨਸਾ ਜਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਜੋ ਵੈਂਟੀਲੇਟਰ ਆਏ ਸਨ ਜ਼ੋ ਪਹਿਲੇ ਕੋਵਿਡ ਦੀਆਂ ਵੇਬ ਦੌਰਾਨ ਉਹ ਵਰਤੋਂ ਯੋਗ ਹਾਲਾਤ ਵਿੱਚ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਚਲਾਉਣ ਵਾਲਾ ਸਟਾਫ ਸਰਕਾਰੀ ਹਸਪਤਾਲਾਂ ਵਿੱਚ ਮੌਜੂਦ ਨਹੀਂ। ਜਿਸ ਤਰ੍ਹਾਂ ਪਹਿਲਾਂ ਕੋਰੋਨਾਂ ਦੀਆਂ ਲਹਿਰਾਂ ਦੌਰਾਨ ਸਰਕਾਰੀ ਹਸਪਤਾਲਾਂ ਅਤੇ ਜਿਲ੍ਹੇ ਦੇ ਪ੍ਰਸ਼ਾਸਨ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਸਨ ਉਸੇ ਤਰ੍ਹਾਂ ਲੱਗਦਾ ਹੈ ਕਿ ਜੇਕਰ ਚੌਥੀ ਲਹਿਰ ਆਉਂਦੀ ਹੈ ਤਾਂ ਮਾਨਸਾ ਦੇ ਜਿਲ੍ਹਾ ਸਰਕਾਰੀ ਹਸਪਤਾਲਾਂ ਦੇ ਹਾਲਾਤ ਪਹਿਲਾਂ ਵਰਗੇ ਹੀ ਰਹਿਣੇ ਹਨ ਕਿਉਂਕਿ ਸਮਾਂ ਰਹਿੰਦੇ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ ਨੂੰ ਨਿਪਟਣ ਲਈ ਜ਼ਰੂਰੀ ਵੈਂਟੀਲੇਟਰ ਅਤੇ ਉਨਾਂ ਨੂੰ ਚਲਾਉਣ ਵਾਲੇ ਸਟਾਫ ਦੀ ਭਰਤੀ ਨਹੀਂ ਕੀਤੀ ਗਈ। ਵੈਂਟੀਲੇਟਰ ਤੋਂ ਬਿਨਾਂ ਮਾਨਸਾ ਅਤੇ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿੱਚ ਬਠਿੰਡਾ ਲੋਕ ਸਭਾ ਹਲਕੇ ਦੇ ਐਮHਪੀH ਵੱਲੋਂ ਦੋ ਪੀHਐਸHਏH ਆਕਸੀਜਨ ਪਲਾਂਟ ਲਗਵਾਏ ਗਏ ਸਨ, ਪਰ ਪੀ.ਐਸ.ਏ. ਪਲਾਂਟਾਂ ਦਾ ਪੂਰਾ ਰੱਖ^ਰਖਾਂਵ ਨਹੀਂ ਹੈ। ਇਹਨਾਂ ਪੀ.ਐਸ.ਏ. ਪਲਾਂਟਾਂ ਨੂੰ ਚਲਾਉਣ ਲਈ ਕੇਂਦਰ ਸਰਕਾਰ ਵੱਲੋਂ ਹਦਾਇਤਾਂ ਅਨੁਸਾਰ ਆਈHਟੀHਆਈH ਤੋਂ ਡਿਪਲੋਮਾ ਹੋਲਡਰ ਓਪਰੇਟਰ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਦੇ ਤਿੰ-^ਤਿੰਨ ਉਪਰੇਟਰ ਹੋਲਡਰ ਹਰ^ਇੱਕ ਆਕਸੀਜਨ ਪਲਾਂਟ ਤੇ ਚਾਹੀਦੇ ਹਨ ਤਾਂ ਕਿ ਐਮਰਜੈਂਸੀ ਵਿੱਚ ਦਿਨ^ਰਾਤ ਕੰਮ ਲਿਆ ਜਾ ਸਕੇ, ਪਰ ਇਸ ਤਰ੍ਹਾਂ ਕਰਮਚਾਰੀ ਪੱਕੇ ਤੌਰ ਤੇ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਲਾਏ ਗਏ। ਸਿਰਫ ਆਊਟਸੋਰਸਿੰਗ ਰਾਹੀਂ ਦੋ ਵਰਕਰ ਰੱਖੇ ਹੋਣ ਦੀ ਗੱਲ ਹਸਪਤਾਲ ਦੇ ਅਧਿਕਾਰੀ ਕਰ ਰਹੇ ਹਨ। ਪਹਿਲਾਂ ਜੋ ਗਲਤੀਆਂ ਜਿਲ੍ਹਾ ਹੈਲਥ ਮਹਿਕਮੇ ਵੱਲੋਂ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਹਨ ਉਹ ਗਲਤੀਆਂ ਚੌਥੀ ਲਹਿਰ ਦੌਰਾਨ ਨਾ ਹੋਣ, ਇਸ ਲਈ ਪੰਜਾਬ ਸਰਕਾਰ ਤੋਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਮੰਗ ਕੀਤੀ ਕਿ ਜਿਲ੍ਹਾ ਪ੍ਰਸ਼ਾਸਨ ਨੂੰ ਅਤੇ ਜਿਲ੍ਹਾ ਸਿਹਤ ਵਿਭਾਗ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਸਮਾਂ ਰਹਿੰਦੇ ਮਾਨਸਾ ਦੀ ਅਬਾਦੀ ਦੇ ਹਿਸਾਬ ਨਾਲ ਜ਼ਰੂਰੀ ਵੈਂਟੀਲੇਟਰ ਅਤੇ ਉਨ੍ਹਾਂ ਨੂੰ ਚਲਾਉਣ ਵਾਲੇ ਸਟਾਫ ਦੀ ਭਰਤੀ ਤੁਰੰਤ ਕੀਤੀ ਜਾਵੇ ਅਤੇ ਪੀ.ਐਸ.ਏ. ਪਲਾਂਟ ਦਾ ਸਹੀ ਰੱਖ^ਰਖਾਂਵ ਕਰਕੇ ਅਤੇ ਉਨਾਂ ਦੀ ਸਰਵਿਸ ਕਰਵਾਕੇ ਚਾਲੂ ਹਾਲਤ ਵਿੱਚ ਕੀਤਾ ਜਾਵੇ ਅਤੇ ਟਰੈਂਡ ਓਪਰੇਟਰਾਂ ਦੀ ਪੱਕੀ ਨਿਯੁਕਤੀ ਕੀਤੀ ਜਾਵੇ। ਉਨਾਂ ਕਿਹਾ ਕਿ ਉਨਾਂ ਖੁਦ ਪੀHਐਸHਏH ਪਲਾਂਟਾਂ ਦਾ ਦੌਰਾ ਕੀਤਾ ਹੈ ਜਿੰਨਾਂ ਨੂੰ ਤਾਲੇ ਲੱਗੇ ਹੋਏ ਹਨ ਅਤੇ ਬਾਹਰ  ਲੋਕਾਂ ਦੇ ਵਹੀਕਲਾਂ ਲਈ ਪਾਰਕਿੰਗ  ਦੀ ਜਗ੍ਹਾ ਬਣ ਕੇ ਰਹਿ ਚੁੱਕੇ ਹਨ। ਉਨ੍ਹਾਂ ਮਾਨਸਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੀ ਚੌਥੀ ਲਹਿਰ ਤੋਂ ਡਰਨ ਦੀ ਲੋੜ ਨਹੀਂ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਅਤੇ ਮਾਸਕ ਲਾ ਕੇ ਰੱਖਿਆ ਅਤੇ ਭੀੜ ਵਾਲੇ ਪ੍ਰੋਗਰਾਮਾਂ ਵਿੱਚ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ। ਇਸ ਸਮੇਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਪਹਿਲਾਂ ਕੋਰੋਨਾ ਦੇ ਦੌਰਾਨ ਮਾਨਸਾ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਨੇ ਕੋਰੋਨਾ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਈ ਸੀ ਅਤੇ ਵੱਖ^ਵੱਖ ਥਾਵਾਂ ਉਪਰ ਟੀਕਾਕਰਨ ਲਈ ਕੈਂਪ ਲਗਾਏ ਸਨ ਉਸੇ ਤਰ੍ਹਾਂ ਮਾਨਸਾ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ  ਆਪਣੀ ਭੂਮਿਕਾ ਨਿਭਾਉਂਦੇ ਹੋਏ ਕੋਰੋਨਾ ਦੀ ਬੂਸਟਰ ਡੋਜ਼ ਅਤੇ ਕੋਰੋਨਾ ਦੇ ਰੋਕਥਾਮ ਟੀਕਿਆਂ ਸੰਬੰਧੀ ਪਿੰਡਾਂ ਵਿੱਚ ਕੈਂਪ ਲਗਾਉਣ। 

NO COMMENTS