*ਮਾਨਸਾ ਦੇ ਸਟੇਸ਼ਨ ਦੇ ਨਵੀਨੀਕਰਨ ਦਾ ਪ੍ਰਧਾਨ ਮੰਤਰੀ ਨੇ ਵੀ.ਸੀ ਰਾਹੀਂ ਕੀਤਾ ਉਦਘਾਟਨ*

0
111

ਮਾਨਸਾ, 06 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

24 ਕਰੋੜ ਰੁਪਏ ਦੀ ਲਾਗਤ ਨਾਲ ਮਾਨਸਾ ਸਟੇਸ਼ਨ ਦੇ ਹੋਣ ਵਾਲੇ ਨਵੀਨੀਕਰਨ ਸਟੇਸ਼ਨ ਦਾ ਉਦਘਾਟਨ ਵੀ.ਸੀ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ।  ਮਾਨਸਾ ਵਿਖੇ ਨੀਂਹ ਪੱਥਰ ਤੋਂ ਕੱਪੜਾ ਹਟਾਉਣ ਦੀ ਰਸਮ ਵਿਧਾਇਕ ਡਾ: ਵਿਜੈ ਸਿੰਗਲਾ ਅਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਨਿਭਾਈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੇਂ ਸਟੇਸ਼ਨ ਬਣਨ ਨਾਲ ਸ਼ਹਿਰਾਂ-ਸੁਬੇ ਦੀ ਆਰਥਿਕ ਦਿਸ਼ਾ ਵੀ ਬਦਲੇਗੀ ਕਿਉਂਕਿ ਰੇਲਵੇ ਸਟੇਸ਼ਨ ਇੱਕ ਪਹਿਚਾਣ ਬਣਨਗੇ।  ਇਹ ਸ਼ਹਿਰਾਂ ਦਾ ਦਿਲ ਹੁੰਦੇ ਹਨ।  ਉਨ੍ਹਾਂ ਕਿਹਾ ਕਿ ਆਧੁਨਿਕ ਰੇਲਵੇ ਸਟੇਸ਼ਨ ਬਣਨ ਨਾਲ ਵਿਕਾਸ ਦਾ ਮਾਹੌਲ ਬਣੇਗਾ ਅਤੇ ਵਿਦੇਸ਼ੀ ਯਾਤਰੀਆਂ ਨੂੰ ਵੀ ਇੱਥੇ ਆ ਕੇ ਸੋਹਣਾ ਅਤੇ ਆਧੁਨਿਕ ਸਹੂਲਤਾਂ ਮਿਲਣਗੀਆਂ। ਇਸ ਨਾਲ ਤਰੱਕੀ ਜੁੜੇਗੀ।  ਇਸ ਦੌਰਾਨ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।  ਜਿਸ ਵਿੱਚ ਐੱਸ.ਐੱਸ.ਪੀ ਡਾ: ਨਾਨਕ ਸਿੰਘ, ਐੱਸ.ਡੀ.ਐੱਮ ਪ੍ਰਮੋਦ ਸਿੰਗਲਾ ਤੋਂ ਇਲਾਵਾ ਰਾਜਨੀਤਿਕ ਨੇਤਾ, ਸ਼ਹਿਰ ਦੇ ਮੋਹਤਬਰ ਵਿਅਕਤੀ ਅਤੇ ਸਕੂਲ ਬੱਚੇ ਵੱਡੀ ਗਿਣਤੀ ਵਿੱਚ ਪਹੁੰਚੇ।   ਇਸ ਮੌਕੇ ਬੋਲਦਿਆਂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ 111 ਸਾਲ ਪਹਿਲਾਂ ਅੰਗਰੇਜੀ ਹਕੂਮਤ ਸਮੇਂ ਮਾਨਸਾ ਸਟੇਸ਼ਨ ਦੀ ਬਿਲਡਿੰਗ ਬਣੀ ਸੀ।  ਜਿਸ ਦਾ ਨਵੀਨੀਕਰਨ ਹੁਣ ਮੋਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਵੱਡੇ ਘੇਰੇ ਵਿੱਚ ਫੁੱਲ ਏ.ਸੀ ਅਤੇ ਵਾਈ-ਫਾਈ ਸਹੂਲਤਾਂ ਨਾਲ ਬਣਨ ਵਾਲਾ ਇਹ ਰੇਲਵੇ ਸਟੇਸ਼ਨ ਏਅਰਪੋਰਟ ਦੀ ਤਰਜ ਤੇ ਬਣੇਗਾ।  ਸਰਕਾਰ ਵੱਲੋਂ ਇਸ ਸਟੇਸ਼ਨ ਦੇ ਨਿਰਮਾਣ ਲਈ ਬਹੁਤ ਸਾਰੀਆਂ ਸਹੂਲਤਾਵਾਂ ਦਿੱਤੀਆਂ ਜਾਣਗੀਆਂ।  ਜਿਸ ਦਾ ਹਰ ਵਰਗ ਨੂੰ ਫਾਇਦਾ ਹੋਵੇਗਾ।  ਉਨ੍ਹਾਂ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨਸਾ ਦੇ ਸਟੇਸ਼ਨ ਨੂੰ ਨਵੀਂ ਦਿੱਖ, ਨਵੀ ਤਕਨੀਕ, ਯਾਤਰੀਆਂ ਲਈ ਨਵੀਆਂ ਸਹੂਲਤਾਵਾਂ ਦੇਣਾ ਆਪਣੇ ਆਪ ਵਿੱਚ ਇੱਕ ਵੱਡੀ ਮਿਸਾਲ ਹੈ।  ਉਨ੍ਹਾਂ ਕਿਹਾ ਕਿ ਮਾਨਸਾ ਦਾ ਆਧੁਨਿਕ ਰੇਲਵੇ ਸਟੇਸ਼ਨ ਵਿਕਾਸ ਦਾ ਅਗਾਜ ਕਰੇਗਾ, ਜਿਸ ਨਾਲ ਕਾਰੋਬਾਰ ਅਤੇ ਹੋਰ ਕਿੱਤੇ ਵੀ ਜੁੜੇ ਹੋਏ ਹਨ।   ਵਿਧਾਇਕ ਡਾ: ਵਿਜੈ ਸਿੰਗਲਾ ਨੇ ਮਾਨਸਾ ਵਿਖੇ ਆਧੁਨਿਕ ਸਹੂਲਤਾਂ ਵਾਲੇ ਸਟੇਸ਼ਨ ਦੇ ਨਵੀਨੀਕਰਨ ਨੂੰ ਇੱਕ ਵੱਡੀ ਦੇਣ ਅਤੇ ਲੋਕਾਂ ਲਈ ਵੱਡੀ ਸਹੂਲਤ ਦੱਸਿਆ ਹੈ।  ਉਨ੍ਹਾਂ ਦੱਸਿਆ ਕਿ ਇਹ ਸਟੇਸ਼ਨ ਦਾ ਨਵੀਨੀਕਰਨ ਹੋਣ ਨਾਲ ਯਾਤਰੀਆਂ ਨੂੰ ਵਾਈ-ਫਾਈ, ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਜਾਣ ਤੱਕ ਸਹੂਲਤ, ਅਜਿਹੀਆਂ ਸੁਵਿਧਾਵਾਂ ਮਿਲਣਗੀਆਂ ਜੋ ਅੱਜ ਤੱਕ ਨਹੀਂ ਸਨ।  ਇਸ ਮੌਕੇ ਮਹੰਤ ਅਮ੍ਰਿਤ ਮੁਨੀ , ਸਟੇਸ਼ਨ ਮਾਸਟਰ ਰਾਮ ਚਰਨ ਮੀਨਾ, ਰੇਲਵੇ ਅਧਿਕਾਰੀ ਅਕਸ਼ਿਤ ਸੂਦ, ਭਾਜਪਾ ਆਗੂ ਦਿਆਲ ਦਾਸ ਸੋਢੀ, ਸੂਰਜ ਛਾਬੜਾ, ਅਮਰਜੀਤ ਕਟੋਦੀਆ, ਜਿਲ੍ਹਾ ਪ੍ਰਧਾਨ ਰਕੇਸ਼ ਜੈਨ, ਜਗਜੀਤ ਸਿੰਘ ਮਿਲਖਾ , ਜੀਵਨ ਮੀਰਪੁਰੀਆ,  ਜੀਵਨ ਦਾਸ ਬਾਵਾ, ਵਿਨੋਦ ਕਾਲੀ, ਮੰਜੂ ਮਿੱਤਲ, ਬਿੱਕਰ ਸਿੰਘ ਮੰਘਾਣੀਆਂ, ਪ੍ਰਵੀਨ ਟੋਨੀ, ਸੰਜੀਵ ਸਿੰਗਲਾ, ਬਲਜੀਤ ਸਿੰਘ ਸੇਠੀ, ਪ੍ਰਧਾਨ ਰਿੰਪੀ ਮਾਨਸ਼ਾਹੀਆ, ਪ੍ਰਿਤਪਾਲ ਸਿੰਘ ਡਾਲੀ, ਸਮਾਜ ਸੇਵੀ ਜੁਗਰਾਜ ਸਿੰਘ ਰਾਜੂ ਦੁਰਾਕਾ, ਗੋਲਡੀ ਗਾਂਧੀ, ਸੁਰਿੰਦਰ ਪਿਟਾ ,ਵਿਨੋਦ ਭੰਮਾ ,ਮਿੱਠੂ ਰਾਮ ਅਰੋੜਾ, ਗੁਰਮੇਲ ਸਿੰਘ ਠੇਕੇਦਾਰ,ਆਤਮਜੀਤ ਸਿੰਘ ਕਾਲਾ, ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS