ਮਾਨਸਾ ਦੇ ਸ਼ਹਿਰੀਆਂ ਵੱਲੋਂ ਤੀਸਰੇ ਹਫਤੇ ਸੈਂਟਰਲ ਪਾਰਕ ਦੀ ਸਾਫ ਸਫਾਈ ਕੀਤੀ ਗਈ..!!

0
74

ਮਾਨਸਾ 28 ਜੂਨ  (ਸਾਰਾ ਯਹਾ/ਬਲਜੀਤ ਸ਼ਰਮਾ ) ਸ਼੍ਰੀ ਗੁਰੂ ਨਾਨਕ ਸੈਂਟਰਲ ਪਾਰਕ ਮਾਨਸਾ, ਜੋ ਕਿ ਵਾਟਰ ਵਰਕਸ ਮਾਨਸਾ ਵਿਖੇ ਬਣਿਆ ਹੋਇਆ ਹੈ, ਦੇ ਰੱਖ ਰਖਾਓ ਲਈ ਮਾਨਸਾ ਦੇ ਸ਼ਹਿਰੀਆਂ ਵੱਲੋਂ ਸੈਂਟਰਲ ਪਾਰਕ ਕਮੇਟੀ ਬਣਾਈ ਹੋਈ ਹੈ। ਇਸ ਕਮੇਟੀ ਵੱਲੋਂ ਪਿਛਲੇ ਦੋ ਹਫਤਿਆਂ ਤੋਂ ਹਰ ਵੀਕ-ਐਂਡ ਉੱਪਰ ਸੁਭਾ ਸਾਢੇ 5 ਵਜੇ ਤੋਂ ਇਸ ਪਾਰਕ ਦੇ ਰੱਖ ਰਖਾਓ ਲਈ ਮਾਨਸਾ ਸ਼ਹਿਰ ਵਾਸੀਆਂ ਨਾਲ ਮਿਲ ਕੇ ਆਪਣੇ ਹੱਥੀਂ ਕੰਮ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਪਾਰਕ ਵਿੱਚ ਦਰਖਤਾਂ ਦੀ ਕਟਾਈ/ਛੰਟਾਈ, ਵਾਧੂ ਉੱਗੇ ਘਾਹ ਅਤੇ ਝਾੜੀਆਂ ਆਦਿ ਨੂੰ ਨਸ਼ਟ ਕਰਨਾ ਅਤੇ ਸਫਾਈ ਆਦਿ ਕੰਮ ਕੀਤੇ ਜਾਂਦੇ ਹਨ। ਅੱਜ ਤੀਸਰੇ ਹਫਤੇ ਇਸ ਪਾਰਕ ਦੀ ਸਾਫ ਸਫਾਈ ਕੀਤੀ ਗਈ। ਇਸ ਮੌਕੇ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਸੁਖਚੈਨ ਸਿੰਘ (ਭਲਵਾਨ), ਡਾ. ਧੰਨਾ ਮੱਲ ਗੋਇਲ ਅਤੇ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਮਾਨਸਾ ਸ਼ਹਿਰ ਵਾਸੀ ਇਸ ਪਾਰਕ ਦਾ ਖੁਦ ਰੱਖ ਰਖਾਓ ਕਰਨ ਜਿਵੇਂ ਕਿ ਵਿਦੇਸ਼ਾਂ ਵਿੱਚ ਵੀ ਸਰਕਾਰੀ ਪਾਰਕਾਂ ਦੀ ਸਾਂਭ ਸੰਭਾਲ ਉਨ੍ਹਾਂ ਪਾਰਕਾਂ ਦੇ ਨਜ਼ਦੀਕ ਰਹਿੰਦੇ ਲੋਕ ਖੁਦ ਕਰਦੇ ਹਨ ਫਿਰ ਹੀ ਪਾਰਕਾਂ ਦੀ ਸੁੰਦਰਤਾ ਕਾਇਮ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਵਾਸੀਆਂ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਜਾਂ ਹੋਰ ਖੁਸ਼ੀ ਦੇ ਮੌਕਿਆਂ ਤੇ ਇਸ ਪਾਰਕ ਵਿੱਚ ਫਲਦਾਰ ਅਤੇ ਛਾਂਦਾਰ ਦਰਖਤ ਲਾਉਣੇ ਚਾਹੀਦੇ ਹਨ ਜਾਂ ਕੋਈ ਹੋਰ ਇਸ ਪਾਰਕ ਦੇ ਰੱਖ ਰਖਾਓ ਲਈ ਜਰੂਰੀ ਸਾਧਨ ਇਸ ਕਮੇਟੀ ਨੂੰ ਦਿੱਤੇ ਜਾਣੇ ਚਾਹੀਦੇ ਹਨ ਜੋ ਇਸ ਪਾਰਕ ਦੀ ਸੁੰਦਰਤਾ ਕਾਇਮ ਰੱਖਣ ਵਿੱਚ ਸਹਾਈ ਹੋਣ। ਇਸ ਸਮੇਂ ਕਮੇਟੀ ਮੈਂਬਰ ਗੁਰਲਾਭ ਸਿੰਘ ਮਾਹਲ ਐਡਵੋਕੇਟ, ਗੋਰਾ ਲਾਲ ਅਤਲਾ ਅਤੇ ਮਹਿੰਦਰਪਾਲ ਨੇ ਕਿਹਾ ਕਿ ਇਸ ਪਾਰਕ ਵਿੱਚ ਕਮੇਟੀ ਵੱਲੋਂ ਇੱਕ ਕਿਲੋਮੀਟਰ ਲੰਬਾ ਮਿੱਟੀ ਵਾਲਾ ਕੱਚਾ ਟਰੈਕ ਬਣਾਇਆ ਜਾ ਰਿਹਾ ਹੈ ਕਿਉਕਿ ਜੋ ਪੱਕਾ ਆਰHਸੀHਸੀH ਵਾਲਾ ਟਰੈਕ ਹੈ, ਉਸ ਉੱਪਰ ਬੱਚੇ ਅਤੇ ਨੌਜਵਾਨ ਦੌੜ ਨਹੀਂ ਲਗਾ ਸਕਦੇ। ਪੱਕੀ ਜਗ੍ਹਾ ਦੌੜ ਅਤੇ ਸੈਰ ਕਰਨ ਨਾਲ ਸਰੀਰਿਕ ਨੁਕਸਾਨ ਪਹੁੰਚ ਸਕਦਾ ਹੈ, ਖਾਸ ਕਰਕੇ ਗੋਡਿਆਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਗੱਲ ਦਾ ਧਿਆਨ ਰਖਦਿਆਂ ਕਮੇਟੀ ਵੱਲੋਂ ਇਸ ਪਾਰਕ ਵਿੱਚ ਇੱਕ ਪੱਕੇ ਟਰੈਕ ਦੇ ਨਾਲ ਨਾਲ ਇੱਕ ਕੱਚਾ ਟਰੈਕ ਖੁਦ ਬਣਾਇਆ ਜਾ ਰਿਹਾ ਹੈ। ਇਸ ਸਮੇਂ ਜਗਦੀਪ ਸਿੰਘ ਜੋਗਾ, ਰਾਜਪਾਲ ਸਿੰਘ, ਰਾਜਵਿੰਦਰ ਸਿੰਘ ਗੱਗੀ, ਮੇਜਰ ਸਿੰਘ ਗੇਹਲੇ, ਅਜੀਤ ਸਿੰਘ ਲਾਡੀ, ਗੁਰਪ੍ਰਤਾਪ ਸਿੰਘ ਮਾਹਲ, ਸੁਖਵਿੰਦਰ ਸਿੰਘ ਸੁੱਖੀ, ਵਿਸ਼ਾਲ, ਡਾHਕਾਂਸਲ, ਰੌਸ਼ਨ ਲਾਲ ਅਤੇ ਵਾਤਾਵਰਣ ਸੋਸਾਇਟੀ ਦੇ ਅਸ਼ੋਕ ਸਪੋਲੀਆ ਆਦਿ ਹਾਜ਼ਰ ਸਨ।

NO COMMENTS