ਮਾਨਸਾ ਦੇ ਵਾਰਡ ਨੰਬਰ 7ਗਲੀ ਨੰਬਰ 1 ਵਿੱਚ ਪਲਵਿੰਦਰ ਸਿੰਘ ਰਿੰਕੂ ਇੱਕ ਘਰ ਕੰਮ ਵਿੱਚ ਤਾਰਾਂ ਉੱਪਰ ਡਿੱਗਣ ਕਾਰਨ ਉਸ ਦੀ ਮੌਤ

0
327

ਮਾਨਸਾ20ਮਾਰਚ ((ਸਾਰਾ ਯਹਾ, ਬਲਜੀਤ ਸ਼ਰਮਾ)ਮਾਨਸਾ ਦੇ ਵਾਰਡ ਨੰਬਰ 7ਗਲੀ ਨੰਬਰ 1 ਵਿੱਚ ਪਲਵਿੰਦਰ ਸਿੰਘ ਰਿੰਕੂ ਪੁੱਤਰ ਤਾਰਾ ਸਿੰਘ ਇੱਕ ਘਰ ਵਿੱਚ ਮਿਸਤਰੀ ਦੇ ਤੌਰ ਤੌਰ ਤੇ ਕੰਮ ਕਰ ਰਿਹਾ ਸੀ ਸੂਤਰਾਂ ਅਨੁਸਾਰ ਅਵਤਾਰ ਸਿੰਘ ਦੇ ਘਰ ਕਾਲਜ ਬੈਕ ਸਾਈਡ ਉੱਪਰ ਇੱਕ ਘਰ ਦਾ ਕੰਮ ਚੱਲ ਰਿਹਾ ਸੀ ਤਾਂ ਇਹ ਨੌਜਵਾਨ ਮਿਸਤਰੀ ਬਨੇਰੇ ਉੱਪਰ ਕੰਮ ਕਰ ਰਿਹਾ ਸੀ ਘਰ ਵਾਲਿਆਂ ਅਨੁਸਾਰ ਬਨੇਰੇ ਨਾਲ ਲੰਘਦੀਆਂ ਤਾਰਾਂ ਉੱਪਰ ਡਿੱਗਣ ਕਾਰਨ ਉਸ ਦੀ ਮੌਤ ਹੋਈ ਹੈ ਜਿਸ ਨੂੰ ਸਿਵਲ ਹਸਪਤਾਲ ਮਾਨਸਾ ਵਿੱਚ ਪੋਸਟਮਾਰਟਮ ਲਈ ਰੱਖਿਆ ਹੋਇਆ ਹੈ ਥਾਣਾ ਸਿਟੀ ਦੇ ਐਸਐਚਓ ਨੇ ਕਿਹਾ ਕਿ ਮ੍ਰਿਤਕ ਦੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ ਅਜੇ ਇਹ ਨਹੀਂ ਕਹਿ ਕਹਿ ਸਕਦੇ ਕਿ ਰਾਜ ਮਿਸਤਰੀ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਕਾਰਨ ਜਾਂ ਕਿਸੇ ਹੋਰ ਕਾਰਨਾਂ ਕਰਕੇ ਹੋਈ ਹੈ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕੋਠੇ ਉੱਪਰ ਡਿਗ ਕੇ ਮਰਨ ਵਾਲਾ ਪਲਵਿੰਦਰ ਸਿੰਘ ਰਿੰਕੂ ਇੱਕ ਬੱਚੀ ਦਾ ਪਿਤਾ ਹੈ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਪੂਰੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਤੋਂ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ ਜਿਸ ਤੇ ਪਤਾ ਲੱਗ ਸਕਿਆ ਕਿ ਇਸ ਮਿਸਤਰੀ ਦੀ ਮੌਤ ਕਰ ਕਰੰਟ ਲੱਗਣ ਕਾਰਨ ਹੋਈ ਹੈ ਜਾਂ ਕਿਸੇ ਹੋਰ ਕਾਰਨਾਂ ਕਰਕੇ ਹੋਈ ਹੈ

NO COMMENTS