*ਪਿੰਡ ਸਰਦੂਲੇਵਾਲਾ ਅਤੇ ਮਾਨਸਾ ਦੇ ਵਾਰਡ ਨੰਬਰ 17 ‘ਚ ਘੋਸ਼ਿਤ ਕੰਟੇਨਮੈਂਟ ਜ਼ੋਨ 7 ਦਿਨਾਂ ਲਈ ਵਧਾਇਆ*

0
54

ਮਾਨਸਾ, 29 ਮਈ (ਸਾਰਾ ਯਹਾਂ/ਮੁੱਖ ਸੰਪਾਦਕ): ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਮਾਨਸਾ ਦੇ ਵਾਰਡ ਨੰਬਰ 17 ਵਿਖੇ ਲਾਗੂ ਕੰਟੇਨਮੈਂਟ ਜ਼ੋਨ ਵਿਚ 7 ਦਿਨਾਂ ਦਾ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮਾਨਸਾ ਦੇ ਵਾਰਡ ਨੰਬਰ 17 ਵਿਖੇ ਕੋਵਿਡ-19 ਦੇ 5 ਤੋਂ ਵਧੇਰੇ ਪਾਜ਼ਿਟੀਵ ਕੇਸ ਮਿਲਣ ਕਾਰਨ 13 ਮਈ 2021 ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ। ਸਰਵੇ ਦੌਰਾਨ ਉਕਤ ਮਾਈਕਰੋ ਕੰਟੇਨਮੈਂਟ ਜ਼ੋਨ ਵਿਚ ਕੋਵਿਡ-19 ਦੇ 15 ਤੋਂ ਵੱਧ ਨਵੇਂ ਪਾਜ਼ਿਟੀਵ ਕੇਸ ਮਿਲਣ ਕਾਰਨ ਇਸ ਮਾਈਕਰੋ ਕੰਟੇਨਮੈਂਟ ਜ਼ੋਨ ਵਿਚ 7 ਦਿਨਾਂ ਦਾ ਵਾਧਾ ਕਰਨ ਦੇ ਨਾਲ ਨਾਲ ਇਸ ਏਰੀਏ ਨੂੰ 22 ਮਈ 2021 ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ। ਤਾਜ਼ਾ ਕੀਤੇ ਸਰਵੇ ਦੌਰਾਨ 8 ਹੋਰ ਪਾਜ਼ਿਟੀਵ ਕੇਸ ਮਿਲਣ ਕਾਰਨ ਸਿਵਲ ਸਰਜਨ ਪਾਸੋਂ ਪ੍ਰਾਪਤ ਰਿਪੋਰਟ ਦੇ ਮੱਦੇਨਜ਼ਰ ਇਸ ਏਰੀਏ ਦੇ ਕੰਟੇਨਮੈਂਟ ਜ਼ੋਨ ਵਿਚ 7 ਦਿਨਾਂ ਦਾ ਹੋਰ ਵਾਧਾ ਕੀਤਾ ਜਾਂਦਾ ਹੈ।

NO COMMENTS