ਮਾਨਸਾ ਦੇ ਵਾਰਡ ਨੰਬਰ ਸਤਾਰਾਂ ਤੋਂ ਗੁਰਪ੍ਰੀਤ ਸਿੰਘ ਮੋਨੀ ਦੀ ਅਗਵਾਈ ਹੇਠ ਛੱਬੀ ਦੀ ਟਰੈਕਟਰ ਰੈਲੀ ਲਈ ਇਕ ਜਥਾ ਰਵਾਨਾ

0
185

ਮਾਨਸਾ25, ਜਨਵਰੀ (ਸਾਰਾ ਯਹਾ /ਬੀਰਬਲ ਧਾਲੀਵਾਲ) : ਕੇਂਦਰ ਸਰਕਾਰ ਵੱਲੋ ਦੇਸ਼ ਵਿੱਚ ਕਿਸਾਨ ਵਿਰੋਧੀ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਨੂੰ ਖਤਮ ਕਰਵਾਉਣ ਲਈ !ਲਗਾਤਾਰ ਸਰਦ ਰੁੱਤਾਂ ਵਿਚ ਦਿੱਲੀ ਵਿਚ ਲਗਾਤਾਰ ਰੋਸ ਮੁਜ਼ਾਹਰੇ ਧਰਨੇ ਕਰ ਰਹੇ ਕਿਸਾਨ ਭਰਾਵਾਂ ਦੇ ਸਮਰਥਨ ਵਿਚ ਸਹਿਯੋਗ ਕਰਨ ਲਈ ਮਾਨਸਾ ਪਿੰਡ ਦੇ ਵਾਰਡ ਨੰਬਰ 17 ਸਾਬਕਾ ਨਗਰ ਕੌਂਸਲਰ ਗੁਰਚਰਨ ਸਿੰਘ ਐਮ ਸੀ ਦੇ ਬੇਟੇ ਗੁਰਪ੍ਰੀਤ ਸਿੰਘ ਮੌਨੀ ਅਤੇ ਬੂਟਾ ਭਗਤ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਦਾ ਜਥਾ ਪੰਜਵੀਂ ਵਾਰ ਦਿੱਲੀ ਲਈ ਰਵਾਨਾ ਹੋਇਆ ।

ਇਸ ਮੌਕੇ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਮੋਨੀ ਨੇ ਕਿਹਾ ਕਿ ਉਹ ਕਿਸਾਨ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਪੰਜਵੀਂ ਵਾਰ ਸੈਂਕੜੇ ਕਿਸਾਨਾਂ ਦਾ ਜਥਾ ਲੈ ਕੇ ਜਾ ਰਹੇ ਹਨ ਜਿੰਨੀ ਦੇਰ ਇਹ ਸੰਘਰਸ਼ ਚੱਲੇਗਾ ਉਨੀਂ ਦੇਰ ਮਾਨਸਾ ਤੋਂ ਇਸੇ ਤਰ੍ਹਾਂ ਜਥੇ ਜਾਂਦੇ ਰਹਿਣਗੇ ਛੱਬੀ ਤਾਰੀਖ਼ ਦੀ ਟਰੈਕਟਰ ਰੈਲੀ ਵਿਚ ਸੈਂਕੜੇ ਕਿਸਾਨਾਂ ਦੀ

ਸ਼ਮੂਲੀਅਤ ਨਾਲ ਹਾਜ਼ਰੀ ਲਗਵਾਈ ਜਾਵੇਗੀ ।ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਦੇ ਨਾਸੀ ਧੂੰਆਂ ਲਿਆਂਦਾ ਜਾ ਸਕੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਦਾਰ ਸਰਕਾਰ ਅੰਡਾਨੀਆਂ ਅੰਬਾਨੀਆਂ ਦੇ ਇਸ਼ਾਰੇ ਤੇ ਨੱਚ ਰਹੀ ਹੈ। ਜੋ ਕਿ ਕਿਸਾਨ ਵਿਰੋਧੀ ਸਾਬਤ ਹੋਈ ਹੈ ਕਾਰਪੋ ਕਾਰਪੋਰੇਟ ਘਰਾਣਿਆਂ ਦੀ ਨੌਕਰੀ ਕਰ ਰਿਹਾ ਮੋਦੀ ਇਹ ਭੁੱਲ ਗਿਆ ਹੈ। ਕਿ ਪੰਜਾਬ ਦੇ ਉਹ ਅਣਖੀ ਕਿਸਾਨ ਹਨ ਜਿਨ੍ਹਾਂ ਨੇ ਹਮੇਸ਼ਾਂ ਦੇਸ਼ ਲਈ ਜਾਨਾਂ ਵਾਰੀਆਂ ਹਨ ਉਹ ਆਪਣੇ ਹੱਕ ਲੈ ਕੇ ਰਹਿਣਗੇ ਅਤੇ ਕੇਂਦਰ ਸਰਕਾਰ ਨੂੰ ਮਜਬੂਰ ਕਰ ਦੇਣਗੇ ਕਿ ਉਹ ਖੇਤੀ ਆਰਡੀਨੈਂਸਾਂ ਨੂੰ ਵਾਪਸ ਲਵੇ ਜਿੰਨੀ ਦੇਰ ਤਕ ਇਹ ਬਿੱਲ ਪੂਰੀ ਤਰ੍ਹਾਂ ਰੱਦ ਨਹੀਂ ਹੁੰਦੇ ਇਸੇ ਤਰ੍ਹਾਂ ਕਿਸਾਨ ਸੰਘਰਸ਼ਾਂ ਵਿੱਚ ਹਾਜ਼ਰੀ ਲਗਵਾਈ ਜਾਂਦੀ ਰਹੇਗੀ। ਇਸ ਮੌਕੇ ਪਰਮਜੀਤ ਸਿੰਘ ਦਾਦੂ ,ਸੁਖਰਾਜ ਸਿੰਘ,

ਜਗਸੀਰ ਸਿੰਘ ,ਕਰਮਜੀਤ ਸਿੰਘ, ਜੱਗਾ ਸਿੰਘ, ਰਾਮਜੀਤ ਸਿੰਘ, ਬੰਸੀ ਸਿੰਘ’ ਤੋਂ ਇਲਾਵਾ ਹੋਰ ਸੈਂਕੜੇ ਕਿਸਾਨਾਂ ਨੌੰ ਇੱਕ ਜਥੇ ਦੇ ਰੂਪ ਵਿਚ ਤੋਰਦੇ ਹੋਏ ਗੁਰਪ੍ਰੀਤ ਸਿੰਘ ਮੋਨੀ ਨੇ ਕਿਹਾ ਕਿ ਮਾਨਸਾ ਪਿੰਡ ਦੇ ਵਾਰਡ ਨੰਬਰ ਸਤਾਰਾਂ ਤੋਂ ਇਸੇ ਤਰ੍ਹਾਂ ਕਿਸਾਨ ਭਰਾ ਜਥਿਆਂ ਦੇ ਰੂਪ ਦਿੱਲੀ ਰੋਸ ਧਰਨੇ ਵਿੱਚ ਹਾਜ਼ਰੀ ਲਗਵਾਉਂਦੇ ਰਹਿਣਗੇ।

NO COMMENTS