*ਮਾਨਸਾ ਦੇ ਲਈ ਮਾਣ ਬਣਿਆ ਸੰਦੀਪ ਕੁਮਾਰ ਲੱਕੀਨੂੰ ਸੈਂਟਰਲ ਮਨਿਸਟਰ ਨਿਤਿਨ ਗਡਕਰੀ ਨੇ ਕੀਤਾ ਸਨਮਾਨਿਤ*

0
161

ਮਾਨਸਾ, 25 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਦੇ ਲਈ ਮਾਣ ਬਣਿਆ ਸੰਦੀਪ ਕੁਮਾਰ ਲੱਕੀ ਜੰਨਤ ਇਨਕਲੈਵ ਦੇ ਮਾਲਕ ਅਤੇ ਸਮਾਰਟ ਮੂਵ ਦੇ ਚੇਅਰਪਰਸਨ ਨੂੰ ਦਿੱਲੀ ਵਿਖੇ ਸੈਂਟਰਲ ਮਨਿਸਟਰ ਨਿਤਿਨ ਗਡਕਰੀ ਨੇ ਵਧੀਆ ਕੰਮ ਕਰਨ ਦੇ ਲਈ ਸਨਮਾਨਿਤ ਕੀਤਾ। ਸੰਦੀਪ ਕੁਮਾਰ ਲੱਕੀ ਅਤੇ ਸਮਾਰਟ ਮੂਵ ਗਰੁੱਪ ਦੇ ਸਮੂਹ ਮੈਬਰਾਂ ਨੂੰ ਵਧਾਈਆਂ ਦਿੰਦੇ ਹੋਏ ਮਾਨਸਾ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਦੀਪ ਕੁਮਾਰ ਲੱਕੀ ਉਹ ਸ਼ਖ਼ਸ ਹੈ ਜਿਸਨੇ ਮਾਨਸਾ ਦੇ ਇੱਕ ਛੋਟੇ ਜਿਹੇ ਕਸਬੇ ਤੋਂ ਕਲੌਨੀਆਂ ਸ਼ੁਰੂ ਕਰ ਕੇ ਚੰਡੀਗੜ੍ਹ ਜਿਹੇ ਮਹਿੰਗੇ ਸ਼ਹਿਰ ਵਿੱਚ ਆਪਣੀਆਂ ਕਲੌਨੀਆਂ ਬਣਾਈਆਂ ਹਨ। ਸੋ ਮਾਨਸਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਤੇ ਮਨੀਸ਼ ਕੁਮਾਰ ਮਨੀ, ਧੀਰਜ ਗੋਇਲ, ਭੋਲਾ ਸਿੰਘ ਕੈਂਚੀਆਂ, ਭੀਮ ਖਿਆਲਾ, ਰਾਜਪਾਲ ਸਿੰਘ, ਅਸ਼ੋਕ ਬਬਲਾ, ਹਨੀ ਮਿੱਤਲ, ਵਿਜੈ ਕੁਮਾਰ, ਮਹਾਂਵੀਰ ਪਾਲੀ ਅਤੇ ਸੋਹਣ ਲਾਲ ਮਿੱਤਲ ਆਦਿ ਹਾਜ਼ਰ ਸਨ

NO COMMENTS