ਮਾਨਸਾ ਦੇ ਨਵ-ਨਿਯੁਕਤ ਡੀ.ਸੀ ਦੇ ਪਹੁੰਚਣ ਤੇ ਚੇਅਰਮੈਨ ਮਿੱਤਲ ਨੇ ਕੀਤਾ ਭਰਵਾਂ ਸਵਾਗਤ

0
180

ਮਾਨਸਾ 17ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) ਮਾਨਸਾ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਆਈ.ਏ.ਐੱਸ ਨੂੰ ਮਾਨਸਾ ਪਹੁੰਚਣ ਤੇ  ਪਹਿਲਾਂ ਜੀ ਆਇਆਂ ਕਹਿੰਦੇ ਹੋਏ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ। ਇਸ ਤੋਂ ਪਹਿਲਾਂ ਐੱਸ.ਪੀ ਕੁਲਦੀਪ ਸਿੰਘ ਸੋਹੀ ਦੀ ਅਗਵਾਈ ਵਿੱਚ ਪੁਲਿਸ ਦੀ ਟੁਕੜੀ ਵੱਲੋਂ ਡੀ.ਸੀ ਨੂੰ ਸਲਾਮੀ ਦਿੱਤੀ ਗਈ। ਚੇਅਰਮੈਨ ਪ੍ਰੇਮ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਦੀ ਕੀਤੀ ਗਈ ਨਵ-ਨਿਯੁਕਤੀ ਤੋਂ ਲੋਕਾਂ ਨੂੰ ਪ੍ਰਸ਼ਾਸ਼ਨ ਤੋਂ ਵੱਡੀ ਆਸ ਹੈ ਕਿ ਮਾਨਸਾ ਦੀ ਤਰੱਕੀ ਲਈ ਕੰਮ ਕਰਨਗੇ। ਇਸ ਕੁਰਸੀ ਤੇ ਬਿਰਾਜਮਾਨ ਹੁੰਦਿਆਂ ਹੀ ਮਾਨਸਾ ਜਿਲ੍ਹੇ ਦੇ ਵਿਕਾਸ ਅਤੇ ਲੋਕਾਂ ਦੇ ਦੁੱਖ-ਤਕਲੀਫਾਂ ਨੂੰ ਸੁਣ ਕੇ ਹੱਲ ਕਰਨਗੇ। ਇਸ ਮੌਕੇ ਮਹਿੰਦਰਪਾਲ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਮਾਨਸਾ ਜਿਲ੍ਹੇ ਦੀ ਜਿੰਮੇਵਾਰੀ ਸੋਂਪੀ ਗਈ ਹੈ। ਉਹ ਜਿਲ੍ਹੇ ਦੀ ਤਰੱਕੀ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੰਮ ਕਰਕੇ ਖੁਸ਼ੀ ਮਹਿਸੂਸ ਕਰਨਗੇ। ਇਸ ਮੌਕੇ ਅਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸ਼ੋਕ ਗਰਗ, ਅਗਰਵਾਲ ਸਭਾ ਜਿਲ੍ਹਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਪਵਨ ਕੋਟਲੀ, ਜਗਤ ਰਾਮ ਤੋਂ ਇਲਾਵਾ ਮਾਨਸਾ ਜਿਲ੍ਹੇ ਦੇ ਵੱਖ-ਵੱਖ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਸਨ।

NO COMMENTS