*ਮਾਨਸਾ ਦੇ ਨਵੇਂ ਡੀਈਓ ਸੈਕੰਡਰੀ ਹਰਿੰਦਰ ਭੁੱਲਰ ਦਾ ਕੀਤਾ ਨਿੱਘਾ ਸਵਾਗਤ*

0
99

ਮਾਨਸਾ, 2 ਦਸੰਬਰ (ਸਾਰਾ ਯਹਾਂ/ ਜੋਨੀ ਜਿੰਦਲ ): ਵਿੱਦਿਆ ਦੇ ਖੇਤਰ ਵਿੱਚ ਰਾਜ ਦੇ ਸਭ ਤੋਂ ਪੱਛੜੇ ਮੰਨੇ ਜਾਂਦੇ ਮਾਨਸਾ ਜ਼ਿਲ੍ਹੇ ਅੰਦਰ ਸਿੱਖਿਆ ਵਿਭਾਗ ਸੈਕੰਡਰੀ ਦੇ ਨਵੇਂ ਨਿਯੁਕਤ ਡੀਈਓ ਹਰਿੰਦਰ ਸਿੰਘ ਭੁੱਲਰ ਦਾ ਨਿੱਘਾ ਸਵਾਗਤ ਕਰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਮਾਨਸਾ ਲਈ ਪਿਛਲੇ ਕਾਫ਼ੀ ਲੰਬੇ ਸਮੇਂ ਦੇ ਵਕਫ਼ੇ ਬਾਅਦ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਕਿ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੀ ਰੈਗੂਲਰ ਤੌਰ ਤੇ ਵਾਗਡੋਰ ਬਹੁਤ ਹੀ ਮਿਹਨਤੀ ਤੇ ਨਿੱਘੇ ਸੁਭਾਅ ਦੇ ਮੰਨੇ ਪ੍ਰਮੰਨੇ ਕਿਸੇ ਅਧਿਕਾਰੀ ਦੇ ਹੱਥ ਵਿੱਚ ਆਈ ਹੈ। ਉਨ੍ਹਾਂ ਦੱਸਿਆ ਕਿ ਡੀਈਓ ਸੈਕੰਡਰੀ ਦਾ ਕਾਰਜਭਾਗ ਸੰਭਾਲਣ ਵਾਲੇ ਹਰਿੰਦਰ ਸਿੰਘ ਭੁੱਲਰ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਵਿਖੇ ਬਤੌਰ ਪ੍ਰਿੰਸੀਪਲ ਵਜੋਂ ਆਪਣੀਆਂ ਸ਼ਾਨਦਾਰ ਨਿਭਾ ਰਹੇ ਸਨ, ਜੋ ਕਿ ਅਤਿ ਨਿੱਘੇ ਸੁਭਾਅ, ਮਿਹਨਤੀ ਤੇ ਯੋਗ ਤਜ਼ਰਬੇਕਾਰ ਦੀ ਸ਼ਖ਼ਸ਼ੀਅਤ ਦੇ ਮਾਲਕ ਮੰਨੇ ਜਾਂਦੇ ਹਨ। ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਨਵ ਨਿਯੁਕਤ ਡੀਈਓ ਸੈਕੰਡਰੀ ਹਰਿੰਦਰ ਸਿੰਘ ਭੁੱਲਰ ਨੂੰ ਪੰਜਾਬ ਤੋਂ ਬਾਹਰ ਕਈ ਸਟੇਟਾਂ ਇੱਥੋਂ ਤੱਕ ਕਿ ਸਮੁੰਦਰੋਂ ਪਾਰ ਅੰਡੇਮਾਨ ਤੇ ਨਿਕੋਬਾਰ ਦੀ ਧਰਤੀ ਤੇ ਉਨ੍ਹਾਂ ਨਾਲ ਵੱਖ ਵੱਖ ਸਿੱਖਿਅਕ  ਕੈਂਪਾਂ, ਗਤੀਵਿਧੀਆਂ ਵਿੱਚ ਅਹਿਮ ਨਿਪੁੰਨਤਾ ਹਾਸਿਲ ਹੈ। ਆਪਣੇ ਇਸ ਉੱਚ ਕੋਟਿ ਦੇ ਵਿਸ਼ੇਸ਼ ਤਜ਼ਰਬੇ ਰਾਹੀਂ ਉਹ ਮਾਨਸਾ ਦੀ ਸਿੱਖਿਆ ਨੀਤੀ ਨੂੰ ਇੱਕ ਵਿਸ਼ੇਸ਼ ਹੁਲਾਰਾ ਦੇਣਗੇ। ਦੂਜੇ ਪਾਸੇ ਡੀਈਓ ਪ੍ਰਾਇਮਰੀ ਦਾ ਕਾਰਜਭਾਗ ਸੰਭਾਲਣ ਵਾਲੇ ਮੈਡਮ ਭੁਪਿੰਦਰ ਕੌਰ ਦਾ ਵੀ ਜ਼ੋਰਦਾਰ ਸਵਾਗਤ ਕਰਦਿਆਂ ਸੂਬਾ ਆਗੂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਜੰਥੇਬੰਦੀ ਵੱਲੋਂ ਅਧਿਆਪਨ ਦੇ ਖੇਤਰ ਵਿੱਚ ਪੂਰਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਆਦਿ ਮੌਜੂਦ ਸਨ।

NO COMMENTS