*ਮਾਨਸਾ ਦੇ ਜੰਮਪਲ਼ ਜੋਸਨੂਰ ਢੀਡਸਾਂ ਦੀ ਅਜੇ ਪਿਛਲੇ ਹਫ਼ਤੇ ਭਾਰਤ ਦੀ ਸੀਨੀਅਰ ਵਾਲੀਵਾਲ ਟੀਮ ਵਿੱਚ ਹੋਈ ਚੋਣ ਵਾਲੀ ਖਬਰ ਦੀ ਸਿਆਹੀ ਨਹੀਂ ਸੀ ਸੁੱਕੀ*

0
164

ਮਾਨਸਾ 18,ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼ ): ਕਿ ਹੁਣ ਇਸ ਖਿਡਾਰੀ ਦੀ ਜੂਨੀਅਰ ਏਸੀਅਨ ਚੈਪੀਅਨਸ਼ਿਪ ਲਈ ਹੋਈ ਸਿਲੈਕਸ਼ਨ ਨੇ ਜਿਲ੍ਹੇ ਦੇ ਮਾਣ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਥਾਈਲੈਂਡ ਤੋਂ ਸੀਨੀਅਰ ਏਸੀਅਨ ਖੇਡ ਕੇ 15 ਅਗਸਤ ਨੂੰ ਉੜੀਸਾ ਦੀ ਰਾਜਧਾਨੀ ਭੂਵਨੈਸਵਰ ਵਿਖੇ ਅਪਣੇ ਬੇਸ ਕੈਂਪ ਪਰਤੇ ਇਸ ਖਿਡਾਰੀ ਨੂੰ ਆਉਂਦਿਆਂ ਹੀ ਇਸ ਟੀਮ ਲਈ ਚੁਣਿਆ ਗਿਆ । ਜੋਸ਼ਨੂਰ 22 ਅਗਸਤ ਤੋਂ 29 ਅਗਸਤ ਤੱਕ ਬਹਿਰੀਨ ਦੇਸ਼ ਦੇ ਸਹਿਰ ਰੀਫਾ ਵਿੱਚ ਹੋਣ ਵਾਲੀ ਅੰਡਰ 20 ਏਸੀ਼ਅਨ ਚੈਪੀਅਨਸ਼ਿਪ ਵਿੱਚ ਖੇਡਣ ਲਈ ਰਵਾਨਾ ਹੋ ਗਿਆ ਹੈ।ਪਿਤਾ ਸੁਖਵਿੰਦਰ ਸਿਘ ਅਤੇ ਮਾਤਾ ਰਣਜੀਤ ਕੌਰ ਦੇ ਸਪੁੱਤਰ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਇੱਕ ਵਾਰ ਫ਼ੇਰ ਜਿਲ੍ਹੇ ਦੇ ਨਾਂ ਅੰਤਰਰਾਸ਼ਟਰੀ ਪੱਧਰ ਤੇ ਛਾ ਗਿਆ ਹੈ। ਇਸ ਵਾਰ ਵੀ ਪੂਰੀ ਟੀਮ ਵਿੱਚ ਪੰਜਾਬ ਦਾ ਇਹ ਇੱਕਲੌਤਾ ਖਿਡਾਰੀ ਹੈ। ਖਾਸ ਜਿਕਰਯੋਗ ਗੱਲ ਇਹ ਹੈ ਕਿ ਅੱਜ ਤੱਕ ਜੂਨੀਅਰ ਹੁੰਦਿਆਂ ਪਹਿਲਾਂ ਸੀਨੀਅਰ ਟੀਮ ਵਿੱਚ ਏਸੀਅਨ ਕੱਪ ਖੇਡਣ ਦਾ ਮਾਣ ਵੀ ਸਿਰਫ਼ ਪੰਜਾਬ ਦੇ ਇਸ ਇਕਲੋਤੇ ਖਿਡਾਰੀ ਦੇ ਹਿੱਸੇ ਆਇਆ ਹੈ। ਪੋਲੋ ਗਰਾਊਂਡ ਪਟਿਆਲਾ ਦੇ ਵਾਲੀਵਾਲ ਕੋਚ ਸ੍ਰੀ ਚਮਨ ਸਿਘ ਰਾਊ ਦੇ ਇਸ 6 ਫੁੱਟ 8 ਇੰਚ ਕੱਦ ਵਾਲੇ ਅਤੇ ਇੱਕ ਮਹੀਨੇ ਵਿੱਚ ਦੋ ਏਸੀਅਨ ਚੈਪੀਅਨਸ਼ਿਪਾਂ ਖੇਡਣ ਦਾ ਰਿਕਾਰਡ ਕਾਇਮ ਕਰਨ ਵਾਲੇ ਇਸ ਖਿਡਾਰੀ ਨੂੰ ਚੋਟੀ ਦੇ ਮੁਕਾਮ ਤੇ ਪਹੁੰਚਣ ਲਈ ਲੱਖ -ਲੱਖ ਵਧਾਈ ਹੋਵੇ।

NO COMMENTS