*ਮਾਨਸਾ ਦੇ ਖੂਨਦਾਨੀਆਂ ਦਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕੀਤਾ ਰਾਜ ਪੱਧਰ ਤੇ ਸਨਮਾਨ*

0
33

ਮਾਨਸਾ, 02 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਦੇ ਲਕਸ਼ਮੀ ਫਾਰਮ ਪਟਿਆਲਾ ਵਿਖੇ ਹੋਏ ਰਾਜ ਪੱਧਰੀ ਸਮਾਗਮ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਨੇ ਖੂਨਦਾਨ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸਮਾਜਸੇਵੀ ਸੰਸਥਾਵਾਂ ਅਤੇ ਇੱਕ ਸੋ ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੇ ਖੂਨਦਾਨੀਆਂ ਦਾ ਪ੍ੰਸ਼ਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਸਨਮਾਨ ਕੀਤਾ। ਇਸ ਸਮਾਗਮ ਸਮੇਂ ਮਾਨਸਾ ਜ਼ਿਲ੍ਹੇ ਚ ਇੱਕ ਸੋ ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੇ ਸੰਜੀਵ ਪਿੰਕਾ, ਬਲਜੀਤ ਸ਼ਰਮਾਂ, ਸੁਨੀਲ ਗੋਇਲ ਨੂੰ ਅਤੇ ਫਿਜ਼ੀਕਲ ਹੈਂਡੀਕੈਪਡ ਕੈਟਾਗਰੀ ਵਿੱਚ ਦੱਸ ਵਾਰ ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੇ ਸੁੱਖਾ ਸਿੰਘ ਨੰਗਲ ਕਲਾਂ, ਕੁਲਵੀਰ ਸਿੰਘ, ਹਰਜਿੰਦਰ ਸਿੰਘ,ਵੀਰ ਸਿੰਘ ਬੋਹੜਾ ਵਾਲ ਨੂੰ ਸਨਮਾਨਿਤ ਕੀਤਾ ਗਿਆ। ਮਾਨਸਾ ਜ਼ਿਲ੍ਹੇ ਦੇ ਸੱਤ ਖੂਨਦਾਨੀਆਂ ਨੂੰ ਰਾਜ ਪੱਧਰ ਤੇ ਸਨਮਾਨਿਤ ਕਰਨ ਤੇ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਖੂਨਦਾਨੀ ਹਰ ਸਮੇਂ ਲੋੜਵੰਦ ਮਰੀਜ਼ ਲਈ ਖੂਨਦਾਨ ਕਰਨ ਲਈ ਤਿਆਰ ਰਹਿੰਦੇ ਹਨ ਜੋ ਕਿ ਇੱਕ ਵਧੀਆ ਸੋਚ ਅਤੇ ਪਰਿਵਾਰ ਵਲੋਂ ਮਿਲੇ ਚੰਗੇ ਸੰਸਕਾਰਾਂ ਦਾ ਨਤੀਜਾ ਹੈ ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਅਤੇ ਖਜਾਨਚੀ ਤੀਰਥ ਸਿੰਘ ਮਿੱਤਲ ਨੇ ਕਿਹਾ ਕਿ ਇਹਨਾਂ ਖੂਨਦਾਨੀਆਂ ਦੀਆਂ ਸਮਾਜਸੇਵੀ ਭਾਵਨਾ ਸਦਕਾ ਮਾਨਸਾ ਜ਼ਿਲ੍ਹੇ ਵਿੱਚ ਕਿਸੇ ਵੀ ਮਰੀਜ਼ ਲਈ ਖ਼ੂਨ ਦੀ ਕਿੱਲਤ ਮਹਿਸੂਸ ਨਹੀਂ ਹੋਈ। ਡਾਕਟਰ ਟੀ.ਪੀ.ਐਸ.ਰੇਖੀ ਨੇ ਵਧਾਈ ਦਿੰਦਿਆਂ ਕਿਹਾ ਕਿ ਜਦੋਂ ਵੀ ਮਰੀਜ਼ ਲਈ ਖ਼ੂਨ ਦੀ ਜ਼ਰੂਰਤ ਹੁੰਦੀ ਹੈ ਤਾਂ ਇਹਨਾਂ ਖੂਨਦਾਨੀਆਂ ਵਲੋਂ ਬਿਨਾਂ ਕਿਸੇ ਦੇਰੀ ਦੇ ਬਲੱਡ ਬੈਂਕ ਜਾ ਕੇ ਖੂਨਦਾਨ ਕੀਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ।ਮਾਨਸਾ ਸਾਇਕਲ ਗਰੁੱਪ, ਅਗਰਵਾਲ ਸਭਾ ਮਾਨਸਾ, ਪ੍ਰਵੀਨ ਟੋਨੀ ਸ਼ਰਮਾਂ, ਨਰਿੰਦਰ ਗੁਪਤਾ, ਸੁਰਿੰਦਰ ਬਾਂਸਲ, ਅਮਨ ਗੁਪਤਾ ਅਤੇ ਵੱਖ ਵੱਖ ਸੰਸਥਾਵਾਂ ਦੇ ਮੈਂਬਰਾਂ ਨੇ ਇਹਨਾਂ ਖੂਨਦਾਨੀਆਂ ਨੂੰ ਵਧਾਈ ਦਿੱਤੀ ਅਤੇ ਲੰਬੀ ਉਮਰ ਲਈ ਦੁਆਵਾਂ ਦਿੱਤੀਆਂ।

NO COMMENTS