*ਮਾਨਸਾ ਦੇ ਉਘੇ ਟਰਾਂਸਪੋਰਟਰ ਗੋਰਾ ਸ਼ਰਮਾ ਨਹੀਂ ਰਹੇ*

0
60

ਮਾਨਸਾ, 22 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਸ਼ਹਿਰ ਵਿੱਚ ਉਸ ਸਮੇਂ ਸੋਗ ਪੈ ਗਿਆ ਜਦੋਂ  ਛੋਟੀ ਉਮਰੇ ਬੇਹੱਦ ਤਰੱਕੀਆਂ ਕਰਨ ਵਾਲੇ ਮਾਨਸਾ ਦੇ ਉਘੇ ਟਰਾਂਸਪੋਰਟਰ ਗੋਰਾ ਸ਼ਰਮਾ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਉਹ ਕੁਝ ਦਿਨਾਂ ਬਿਮਾਰ ਚਲਦੇ ਆ ਰਹੇ ਸਨ ਅਤੇ ਡੀਐਮਸੀ ਲੁਧਿਆਣਾ ਵਿਖੇ ਦਾਖਲ ਸਨ। ਅਚਾਨਕ ਹੀ ਉਨ੍ਹਾਂ ਦੇ ਚਲੇ ਜਾਣ ਦੀ ਖ਼ਬਰ ਨੇ ਸਾਰੇ ਪਾਸੇ ਘੋਰ ਉਦਾਸੀ ਪੈਦਾ ਕਰ ਦਿੱਤੀ ਹੈ। ਪਰਿਵਾਰ, ਰਿਸ਼ਤੇਦਾਰ, ਯਾਰ ਵੇਲੀ ਰੋਂਦੇ ਕੁਰਲਾਉਂਦੇ ਝੱਲੇ ਨਹੀਂ ਜਾ ਰਹੇ ਹਨ ਕਿਉਂਕਿ ਗੋਰਾ ਸ਼ਰਮਾ ਇੱਕ ਮਿਲਣਸਾਰ, ਮਿਹਨਤੀ ਅਤੇ ਹਰ ਸ਼ਖਸ ਨਾਲ ਦੁੱਖ ਸੁੱਖ ਵਿੱਚ ਖੜਣ ਵਾਲਾ ਇਨਸਾਨ ਸੀ। ਮਾਨਸਾ ਦੇ ਪਤਵੰਤੇ ਸੱਜਣ, ਰਾਜਨੀਤਕ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਹਦੇ ਜਾਣ ਦਾ ਅਜੇ ਕੋਈ ਸਮਾਂ ਨਹੀਂ ਸੀ, ਉਹ‌ ਬੇਰੁੱਤੇ ਹੀ ਤੁਰ ਗਿਆ। ਅਜਿਹੇ ਇਨਸਾਨ ਬਹੁਤ ਘੱਟ ਹੁੰਦੇ ਹਨ ਜੋ ਦੁਜਿਆਂ ਦੇ ਦੁੱਖ ਸੁੱਖ ਵਿੱਚ ਖੜਣ ਅਤੇ ਨੇਕ ਦੇ ਰਾਹ ਤੇ ਚੱਲਣ ਵਾਲੇ ਹੋਣ। 

ਉਨ੍ਹਾਂ ਦਾ ਅੰਤਿਮ ਸੰਸਕਾਰ ਮਾਨਸਾ ਵਿਖੇ ਸ਼ਾਮ ਨੂੰ 6-30 ਵਜੇ ਸ਼ਾਮ ਨੂੰ ਸ਼ਹਿਰ ਵਾਲੇ ਰਾਮ ਬਾਗ ਵਿੱਚ ਕੀਤਾ ਗਿਆ। ਪ੍ਰਮਾਤਮਾਂ ਅੱਗੇ ਇਹ ਅਰਦਾਸ ਹੈ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। 

NO COMMENTS