*ਮਾਨਸਾ ਦੇ ਆਈ.ਏ.ਐੱਸ. ਸਿਮਰਨਦੀਪ ਸਿੰਘ ਦੰਦੀਵਾਲ ਨੇ ਤਰਨਤਾਰਨ ਵਿਖੇ ਐੱਸ.ਡੀ.ਐੱਮ. ਵਜੋਂ ਸੰਭਾਲਿਆ ਅਹੁਦਾ*

0
262

ਮਾਨਸਾ 14 ਦਸੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਆਈ.ਏ.ਐਸ.ਦੀ ਪ੍ਰੀਖਿਆ ਦੌਰਾਨ ਦੇਸ਼ ਭਰ ਚੋਂ 34ਵਾਂ ਰੈਂਕ ਪ੍ਰਾਪਤ ਕਰਨ ਵਾਲੇ ਮਾਨਸਾ ਦੇ ਨੋਜਵਾਨ ਸਿਮਰਨਦੀਪ ਸਿੰਘ ਦੰਦੀਵਾਲ ਨੇ ਤਰਨਤਾਰਨ ਵਿਖੇ ਐੱਸ .ਡੀ.ਐੱਮ. ਵਜੋਂ ਪਹਿਲਾ ਅਹੁਦਾ ਸੰਭਾਲਦਿਆਂ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਉਨ੍ਹਾਂ ਦੇ ਨਵੇਂ ਕਾਰਜਕਾਲ ਦੀ ਸ਼ੁਰੂਆਤ ਗੁਰੂ ਨਗਰੀ ਤੋਂ ਹੋਈ ਹੈ,ਜੋ ਉਸ ਦੀ ਇਮਾਨਦਾਰੀ, ਮਿਹਨਤ ਨੂੰ ਹੋਰ ਬਲ ਬਖਸ਼ੇਗੀ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਆਪਣੇ ਪੰਜਾਬ ਰਾਜ ਦੀ ਤਰੱਕੀ ਅਤੇ ਲੋਕਾਂ ਨੂੰ ਨਿਆਂ ਦੇਣ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ।
ਐੱਸ. ਡੀ.ਐੱਮ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾ ਉਹ ਆਪਣੇ ਪਿਤਾ ਅਜੈਬ ਸਿੰਘ,ਮਾਤਾ ਸਾਬਕਾ ਅਧਿਆਪਕਾ ਪਰਮਜੀਤ ਕੌਰ,ਭਰਾ ਗੁਰਵਿੰਦਰ ਸਿੰਘ ਅਤੇ ਆਪਣੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਅਰਦਾਸ ਕੀਤੀ ਕਿ ਵਾਹਿਗੁਰੂ ਉਸ ਨੂੰ ਪੰਜਾਬ ਅਤੇ ਲੋਕਾਂ ਦੀ ਸੱਚੇ ਦਿਲੋਂ ਭਲਾਈ ਕਰਨ ਦਾ ਬਲ ਬਖਸ਼ਣ।
ਇਥੇ ਜ਼ਿਕਰਯੋਗ ਹੈ ਕਿ ਸਿਮਰਨਦੀਪ ਸਿੰਘ ਦੰਦੀਵਾਲ ਨੇ ਦਸਵੀਂ ਦੀ ਪੜ੍ਹਾਈ ਅਕਾਲ ਅਕੈਡਮੀ ਕੋੜੀਵਾਲਾ,ਬਾਰਵੀਂ ਡੀ.ਏ.ਵੀ. ਸਕੂਲ ਮਾਨਸਾ ਤੋਂ ਕੀਤੀ। ਉਸ ਤੋਂ ਬਾਅਦ ਉਸ ਨੇ ਝਾਰਖੰਡ ਤੋਂ ਆਈ.ਆਈ.ਟੀ. ਅਤੇ ਗੁਰੂ ਨਗਰੀ ਤਲਵੰਡੀ ਸਾਬੋ ਤੋਂ ਐੱਮ.ਬੀ.ਏ. ਕੀਤੀ। ਉਸ ਨੇ ਹਿੰਦੁਸਤਾਨ ਪੈਟਰੋਲੀਅਮ ਵਿਖੇ ਵੀ ਨੌਕਰੀ ਕੀਤੀ ਅਤੇ ਨਾਲ ਹੀ ਕੰਪੀਟੀਸ਼ਨ ਦੀ ਤਿਆਰੀ ਕਰਦਾ ਰਿਹਾ। ਆਈ.ਏ.ਐੱਸ ਦੀ ਪ੍ਰੀਖਿਆ ਪਾਸ ਕਰਨ ਤੋਂ ਪਹਿਲਾ ਉਸ ਦੀ ਨਿਯੁਕਤੀ ਪੀ.ਪੀ.ਐੱਸ.ਸੀ.ਰਾਹੀਂ ਬਤੌਰ ਡੀ.ਐੱਸ.ਪੀ. ਵਜੋਂ ਹੋਈ।ਬਾਅਦ ਚ ਸਿਖਰ ਦੀ ਪ੍ਰਾਪਤੀ ਕਰਦਿਆਂ ਆਈ.ਏ.ਐੱਸ ਦੀ ਪ੍ਰੀਖਿਆ ਪਾਸ ਕੀਤੀ।
ਉਧਰ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਚੇਅਰਮੈਨ ਡਾ.ਸੰਦੀਪ ਘੰਡ.ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਸਿਮਰਨਦੀਪ ਸਿੰਘ ਦੰਦੀਵਾਲ ਨੇ ਯੂ.ਪੀ.ਐੱਸ.ਸੀ ਦੇ ਨਤੀਜੇ ਦੌਰਾਨ ਦੇਸ਼ ਭਰ ਚੋਂ 34 ਵਾਂ ਰੈਂਕ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਮ ਦੇਸ਼ ਭਰ ਚ ਚਮਕਾਉਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਹੋਰ ਵੀ ਖੁਸ਼ੀ ਦੀ ਗੱਲ ਹੈ,ਉਸ ਨੂੰ ਪੰਜਾਬ ਕੇਡਰ ਮਿਲਿਆ ਅਤੇ ਹੁਣ ਟਰੇਨਿੰਗ ਤੋਂ ਬਾਅਦ ਗੁਰੂ ਨਗਰੀ ਤਰਨਤਾਰਨ ਵਿਖੇ ਐੱਸ.ਡੀ.ਐੱਮ ਵਜੋਂ ਪਹਿਲਾ ਅਹੁਦਾ ਸੰਭਾਲਿਆ। ਆਗੂਆਂ ਨੇ ਕਿਹਾ ਕਿ ਸਿਮਰਨਦੀਪ ਸਿੰਘ ਦੰਦੀਵਾਲ ਪੰਜਾਬ ਦੇ ਨੋਜਵਾਨਾਂ ਲਈ ਪ੍ਰੇਰਨਾ ਬਣੇਗਾ। *ਸਿਮਰਨਦੀਪ ਸਿੰਘ ਦੰਦੀਵਾਲ*

NO COMMENTS