ਮਾਨਸਾ ਦੇ ਅਧਿਆਪਕਾਂ ਵੱਲੋਂ ਬੀਕੇਯੂ (ਉਗਰਾਹਾਂ) ਦੇ ਬਾਦਲ ਸਥਿਤ ਧਰਨੇ ਚ ਸ਼ਮੂਲੀਅਤ।

0
29

ਮਾਨਸਾ 22 ਸਤੰਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ) ਮਾਨਸਾ ਜਿਲੇ ਦੇ ਅਧਿਆਪਕਾਂਨੇ ਖੇਤੀ ਆਰਡੀਨੈਂਸਾਂ ਵਿਰੁੱਧ ਦਿੱਤੇ ਜਾ ਰਹੇ ਬੀਕੇਯੂ (ਉਗਰਾਹਾਂ)ਦੇ ਬਾਦਲ ਸਥਿਤ ਧਰਨੇ ਵਿੱਚ ਹਾਜ਼ਰੀ ਲਵਾਉਣ ਲਈ ਅੱਜ ਮਾਨਸਾ ਤੋ ਵੱਡੇ ਕਾਫਲੇ ਦੇ ਰੂਪ ਚ ਚਾਲੇ ਪਾਏ। ਇਸ ਕਾਫਲੇ ਦੀ ਅਗਵਾਈ ਅਧਿਆਪਕ ਆਗੂ ਕਰਮਜੀਤ ਤਾਮਕੋਟ ਕਰ ਰਹੇ ਸਨ। ਇਸ ਮੌਕੇ ਅਧਿਆਪਕਾਂ ਨੇ ਕਿਸਾਨਾਂ ਨੂੰ ਭਰਵੀਂ ਸੁਪੋਰਟ ਦਿੰਦੇ ਹੋਏ ਦੱਸਿਆ ਕਿ 2018 ਚ ਅਧਿਆਪਕਾਂ ਦੇ ਸੰਘਰਸ਼ ਚ ਕਿਸਾਨਾਂ ਨੇ ਉਹਨਾਂ ਦਾ ਭਰਵਾਂ ਸਹਿਯੋਗ ਦਿੱਤਾ ਸੀ ਇਸ ਕਰਕੇ ਹੁਣ ਕਿਸਾਨਾਂ ਤੇ ਪਈ ਭੀੜ ਵਿੱਚ ਅਧਿਆਪਕ ਉਹਨਾਂ ਦੇ ਮੋਢੇ ਨਾਲ ਮੋਢਾ ਡਾਹ ਕੇ ਸਾਥ ਦੇਣਗੇ। ਇਸ ਮੌਕੇ ਅਧਿਆਪਕਾਂ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਅਤੇ ਰਾਜ ਦੀ ਕੈਪਟਨ ਸਰਕਾਰ ਨੇ ਲੋਕਾਂ ਦੇ ਹਰ ਵਰਗ ਦਾ ਰੱਜ ਕੇ ਸੋਸ਼ਨ ਕੀਤਾ ਹੈ ਸੋ ਇਹਨਾਂ ਲੋਟੂ ਪਾਰਟੀਆਂ ਵਿਰੁੱਧ ਵਿਸ਼ਾਲ ਜਨਤਕ ਲਾਮਬੰਦੀ ਦੀ ਲੋੜ ਹੈ। ਇਸ ਕਰਕੇ ਲੜਨ ਵਾਲੀਆਂ ਕਿਸਾਨ,ਮਜ਼ਦੂਰ,ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ ਦਾ ਏਕਾ ਇਸੇ ਦਿਸ਼ਾ ਚ ਵੱਡਾ ਕਦਮ ਹੈ। ਇਸ ਮੌਕੇ ਅਧਿਆਪਕਾਂ ਨੇ ਪ੍ਰਣ ਕੀਤਾ ਕਿ ਉਹ ਕਿਸਾਨਾਂ ਦੀ ਮੱਦਦ ਲਈ ਆਪਣੀ ਹਰ ਵਾਹ ਲਾਉਣਗੇ ਅਤੇ ਇਹਨਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਕਰਵਾਉਣਗੇ। ਇਸ ਮੌਕੇ ਰਾਜਵਿੰਦਰ ਸਿੰਘ ਬੁਰਜ਼ ਭਲਾਈਕੇ  ਦਰਸ਼ਨ ਸਿੰਘ ਅਲੀਸ਼ੇਰ ਬੇਅੰਤ ਸਿੰਘ ਰੜ੍ਹ ਸਿਕੰਦਰ ਸਿੰਘ ਰੜ੍ਹ ਜਗਵੰਤ ਸਿੰਘ ਰੜ੍ਹ ਗੁਰਜੀਤ ਸਿੰਘ ਪੱਖੋ ਕੁਲਦੀਪ ਅੱਕਾਂਵਾਲੀ ਗੁਰਦੀਪ ਬਰਨਾਲਾ ਲਖਵਿੰਦਰ ਲੱਖਾ ਮਾਨ ਗੁਰਵਿੰਦਰ ਬੈਹਣੀਵਾਲ ਜਗਵੰਤ ਦਲੀਏ ਵਾਲੀ ਗੁਰਜੀਤ ਤਲਵੰਡੀ ਅਕਲੀਆ ਗੁਰਜੀਤ ਮਾਨਸਾ ਗੁਰਦੀਪ ਝੰਡੂਕੇ ਬਲਕਰਨ ਸਿੰਘ ਢਿੱਲੋਂ ਹਰਵਿੰਦਰ ਪਾਲ ਲਾਲਿਆਂ ਵਾਲੀ ਜਸਵਿੰਦਰ ਕਾਮਰੇਡ ਜਵਾਹਰਕੇ ਹਰਜਿੰਦਰ ਅਨੂਪਗੜ ਗੁਰਮੇਲ ਛੀਨਾ ਸੁਖਦੀਪ ਚਹਿਲਾਂਵਾਲਾ ਸਹਿਦੇਵ ਮਾਨਸਾ ਬਲਵਿੰਦਰ ਉੱਲਕ ਕਸ਼ਮੀਰ ਰੜ੍ਹ ਹਰਦੇਵ ਸਿੰਘ ਡੀ ਸੀ ਜੋਗਾ ਰਵਿੰਦਰ ਕਰਮਗੜ੍ਹ ਔਤਾਂਵਾਲੀ ਅਮਰੀਕ ਤਾਮਕੋਟ ਹਰਜੀਤਪਾਲ ਨੰਗਲ ਹਰਦੀਪ ਮੱਤੀ ਪ੍ਰੇਮ ਸਿੰਘ ਮੱਤੀ ਬਲਜਿੰਦਰ ਅਕਲੀਆ ਚਰਨਪਾਲ ਦਸੌਂਧੀਆ ਜਗਰਾਜ ਭੀਖੀ ਰਜਿੰਦਰ ਪੇਰੋਂ ਆਦਿ ਅਧਿਆਪਕ ਸ਼ਾਮਿਲ ਸਨ

NO COMMENTS