ਮਾਨਸਾ, 01—02—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋੲ ੇ ਦੱਸਿਆ ਗਿਆ ਕਿ ਥਾਣਾ ਸਿਟੀ—2 ਮਾਨਸਾ ਦੀ ਪੁਲਿਸ ਪਾਰਟੀ ਨੇ ਚੋਰੀ ਦੇ ਮੁਕੱਦਮੇ ਵਿੱਚ ਮੁਲਜਿਮ
ਕੁਲਵਿੰਦਰ ਸਿੰਘ ਉਰਫ ਭਿੰਦੀ ਪੁੱਤਰ ਪਾਲਾ ਸਿੰਘ ਵਾਸੀ ਲੌਗੌਵਾਲ (ਜਿਲਾ ਸੰਗਰੂਰ) ਨੂੰ ਕਾਬੂ ਕਰਨ ਵਿੱਚ ਵੱਡੀ
ਸਫਲਤਾਂ ਹਾਸਲ ਕੀਤੀ ਹੈ। ਮੁਲਜਿਮ ਪਾਸੋਂ ਚੋਰੀ ਦੇ 2 ਆਈਸ਼ਰ ਟਰੈਕਟਰ ਅਤੇ 1 ਟਰਾਲੀ ਬਰਾਮਦ ਕਰਵਾਈ ਗਈ
ਹੈ। ਬਰਾਮਦ ਮਾਲ (2 ਟਰੈਕਟਰ, 1 ਟਰਾਲੀ) ਦੀ ਕੁੱਲ ਮਾਲੀਤੀ ਕਰੀਬ 7 ਲੱਖ ਰੁਪੲ ੇ ਬਣਦੀ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦਿਆਂ ਦ¤ਸਿਆ ਗਿਆ ਕਿ ਥਾਣਾ ਸਿਟੀ—2
ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਬੱਸ ਅੱਡਾ ਮਾਨਸਾ ਮੌਜੂਦ ਸੀ
ਤਾਂ ਇਤਲਾਹ ਮਿਲੀ ਕਿ ਉਕਤ ਮੁਲਜਿਮ ਚੋਰੀ ਕਰਨ ਦਾ ਆਦੀ ਹੈ ਜੋ ਅੱਜ ਚੋਰੀ ਕੀਤੇ ਟਰੈਕਟਰ—ਟਰਾਲੀ ਨੂੰ ਵੇਚਣ
ਲਈ ਲੈ ਕੇ ਆ ਰਿਹਾ ਹੈ। ਜਿਸਤ ੇ ਉਕਤ ਮੁਲਜਿਮ ਵਿਰੁੱਧ ਮੁਕ¤ਦਮਾ ਨμਬਰ 24 ਮਿਤੀ 31—01—2022 ਅ/ਧ
379,411 ਹਿੰ:ਦੰ: ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਸ੍ਰੀ ਗੋਬਿੰਦਰ ਸਿੰਘ ਡੀ.ਐਸ.ਪੀ. ਮਾਨਸਾ
ਦੀ ਨਿਗਰਾਨੀ ਹੇਠ ਐਸ.ਆਈ. ਹਰਦਿਆਲ ਦਾਸ ਮੁ¤ਖ ਅਫਸਰ ਥਾਣਾ ਸਿਟੀ—2 ਮਾਨਸਾ ਅਤ ੇ ਸ:ਥ: ਦਰਸ਼ਨ ਸਿੰਘ
ਸਮੇਤ ਪੁਲਿਸ ਪਾਰਟੀ ਵ¤ਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੌਕਾ ਪਰ ਨਾਕਾਬ ੰਦੀ ਕਰਕੇ ਮੁਲਜਿਮ ਕੁਲਵਿੰਦਰ ਸਿੰਘ
ਉਰਫ ਭਿੰਦੀ ਨੂੰ ਕਾਬ ੂ ਕੀਤਾ ਗਿਆ। ਜਿਸ ਪਾਸੋਂ ਮੌਕਾ ਪਰ 1 ਟਰੈਕਟਰ ਮਾਰਕਾ ਆਈਸ਼ਰ ਰੰਗ ਲਾਲ
ਨੰ:ਪੀਬੀ.13ਬੀਡੀ—8273 ਸਮੇਤ ਟਰਾਲੀ ਬਰਾਮਦ ਕੀਤੀ ਗਈ। ਗ੍ਰਿਫਤਾਰ ਮੁਲਜਿਮ ਦੀ ਮੁਢਲੀ ਪੁੱਛਗਿੱਛ ਅਤੇ
ਉਸਦੀ ਨਿਸ਼ਾਨਦੇਹੀ ਤੇ ਚੋਰੀ ਦਾ ਇੱਕ ਹੋਰ ਟਰੈਕਟਰ ਮਾਰਕਾ ਆਈਸ਼ਰ ਰੰਗ ਲਾਲ ਬਿਨਾ ਨੰਬਰੀ ਬਰਾਮਦ ਕਰਕੇ
ਕਬਜਾ ਪੁਲਿਸ ਵਿੱਚ ਲਿਆ ਗਿਆ। ਬਰਾਮਦ ਦੋਨਾਂ ਟਰੈਕਟਰਾਂ ਅਤ ੇ ਟਰਾਲੀ ਦੀ ਕੁੱਲ ਮਾਲੀਤੀ ਕਰੀਬ 7 ਲੱਖ ਰੁਪਏ
ਬਣਦੀ ਹੈ।
ਗ੍ਰਿਫਤਾਰ ਮੁਲਜਿਮ ਨੂੰ ਮਾਨਯੋਗ ਅਦਾਲਤ ਵਿ¤ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਸਨੇ ਇਹ ਦੋਨੋ ਟਰੈਕਟਰ ਤੇ ਟਰਾਲੀ ਕਿਥੋ ਚੋਰੀ ਕੀਤੇ ਹਨ,
ਹੋਰ ਕਿਹੜੀਆ ਕਿਹੜੀਆ ਵਾਰਦਾਤਾਂ ਕੀਤੀਆ ਹਨ ਅਤੇ ਪਹਿਲਾਂ ਕਿੰਨੇ ਮੁਕੱਦਮੇ ਦਰਜ਼ ਰਜਿਸਟਰ ਹਨ। ਜਿਸ ਪਾਸੋਂ
ਹੋਰ ਬਰਾਮਦਗੀ ਹੋਣ ਅਤੇ ਅਹਿਮ ਸੁਰਾਗ ਲ¤ਗਣ ਦੀ ਸੰਭਾਵਨਾਂ ਹੈ।