*ਮਾਨਸਾ ਦੀ ਧੀ ਨਾਲ ਹੋਈ ਦਰਿੰਦਗੀ ਲਈ ਦੋਸ਼ੀ ਲਈ ਫਾਂਸੀ ਤੋਂ ਘੱਟ ਸਜ਼ਾ ਬਰਦਾਸ਼ਤ ਨਹੀਂ …ਟੀਟਾ*

0
19

ਮਾਨਸਾ 19 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ)

ਪਿਛਲੇ ਦਿਨੀਂ ਮਾਨਸਾ ਦੀ ਧੀ ਲਿਪਸੀ ਦੀ ਉਸਦੇ ਘਰਵਾਲੇ ਵਲੋਂ ਤੇਜ਼ ਤਰਾਰ ਹਥਿਆਰਾਂ ਨਾਲ ਕੀਤੀ ਹੱਤਿਆ ਲਈ ਮਾਨਸਾ ਦੀਆਂ ਜਥੇਬੰਦੀਆਂ ਵੱਲੋਂ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਲਈ ਵੱਖ ਵੱਖ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਕਰਕੇ ਪੁਲਿਸ ਤੇ ਦਬਾਅ ਬਣਾਇਆ ਜਾ ਰਿਹਾ ਹੈ।

ਇਸ ਮੰਦਭਾਗੀ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਹੈ ਹਰੇਕ ਵਿਅਕਤੀ ਇਸ ਰੂਹ ਕੰਬਾਊ ਹੱਤਿਆ ਦੀ ਨਿੰਦਾ ਕਰ ਰਿਹਾ ਹੈ ਅੱਜ ਆਰਾ ਯੂਨੀਅਨ ਵੱਲੋਂ ਲੱਕੜ ਬੋਲੀ ਸਮੇਂ ਕੰਮ ਬੰਦ ਰੱਖ ਕੇ ਸ਼ੋਕ ਵਿਅਕਤ ਕੀਤਾ ਗਿਆ ਅਤੇ ਆਰਾ ਯੂਨੀਅਨ ਦੇ ਪ੍ਰਧਾਨ ਅਰੁਣ ਬਿੱਟੂ ਨੇ ਦੱਸਿਆ ਕਿ ਮਾਨਸਾ ਦੀ ਇਹ ਧੀ ਜੋ ਕਿ ਉਹਨਾਂ ਦੀ ਭਤੀਜੀ ਵੀ ਹੈ ਦੀ ਬੜੇ ਹੀ ਨਿਰਦਈ ਢੰਗ ਨਾਲ ਹੱਤਿਆ ਕੀਤੀ ਗਈ ਹੈ ਪੁਲਿਸ ਵਲੋਂ ਕੁੱਝ ਹੀ ਸਮੇਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਟੀਮਾਂ ਬਣਾ ਕੇ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਪਰ ਉਹਨਾਂ ਚਿਤਾਵਨੀ ਦਿੱਤੀ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਨਾ ਮਿਲਣ ਤੱਕ ਮਾਨਸਾ ਦੇ ਲੋਕ ਸੰਘਰਸ਼ ਕਰਦੇ ਰਹਿਣਗੇ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਘਟਨਾ ਨਾ ਹੋਵੇ। ਉਨ੍ਹਾਂ ਮਾਨਸਾ ਵਾਸੀਆਂ ਦਾ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਪਰਿਵਾਰ ਨਾਲ ਇਕਜੁੱਟ ਹੋ ਕੇ ਖੜਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਇਹ ਸਾਬਤ ਹੁੰਦਾ ਹੈ ਕਿ ਲੜਕੀਆਂ ਅਪਣੇ ਸੁਹਰਾ ਪਰਿਵਾਰਾਂ ਵਿੱਚ ਵੀ ਸੁਰਖਿਅਤ ਨਹੀਂ ਹਨ।

ਇਸ ਮੌਕੇ ਹਰੀ ਸਿੰਘ, ਅਸ਼ੋਕ ਕੁਮਾਰ,ਨਸੀਬ ਚੰਦ, ਗੁਰਚਰਨ ਸਿੰਘ,ਛੋਟਾ ਸਿੰਘ, ਸੰਜੀਵ ਟੀਟਾ, ਈਸ਼ਵਰ ਚੰਦਰ, ਗੋਲਡੀ ਕੁਮਾਰ ਹੈਪੀ ਕੁਮਾਰ ਸਮੇਤ ਮੈਂਬਰ ਹਾਜ਼ਰ ਸਨ।

NO COMMENTS