ਮਾਨਸਾ 4 ਅਕਤੂਬਰ ( ਸਾਰਾ ਯਹਾਂ/ਬੀਰਬਲ ਧਾਲੀਵਾਲ ) ਮਾਨਸਾ ਦੀ ਜਿਲ੍ਹਾ ਕਚਹਿਰੀ ਤੋਂ ਛੋਟੀ ਮਾਨਸਾ ਤੱਕ ਸੜਕ ਦੇ ਨਾਲ ਨਾਲ ਇੰਟਰਲਾਕ ਟਾਇਲਾਂ ਲਾਉਣ ਦਾ ਕੰਮ ਪਿਛਲੇ ਡੇਢ ਸਾਲ ਤੋਂ ਲਟਕਦਾ ਆ ਰਿਹਾ ਹੈ। ਇਸ ਸੜਕ ਦੀਆਂ ਸਾਈਡਾਂ *ਤੇ ਇੰਟਰਲਾਕ ਟਾਇਲਾਂ ਦਾ ਕੰਮ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਪਰ ਜਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਅਤੇ ਠੇਕੇਦਾਰ ਦੀਆਂ ਬੇਨਿਯਮੀਆਂ ਕਾਰਣ ਇਸ ਸੜਕ ਦਾ ਕੰਮ ਪਿਛਲੇ ਡੇਢ ਸਾਲ ਤੋਂ ਲਟਕਿਆ ਹੋਇਆ ਹੈ। ਇਸ ਸੜਕ ਦੀਆਂ ਸਾਇਡਾਂ ਪੁੱਟਕੇ ਪਿਛਲੇ 1 ਸਾਲ ਤੋਂ ਖੁਲ੍ਹੀਆਂ ਛੱਡ ਰੱਖੀਆਂ ਹਨ ਜਿਸ ਕਾਰਣ ਕਈ ਹਾਦਸੇ ਵੀ ਵਾਪਰ ਚੁੱਕੇ ਹਨ ਅਤੇ ਜ਼ੋ ਇੰਟਰਲਾਕ ਟਾਇਲ ਲਾਈ ਗਈ ਹੈ, ਉਸਨੂੰ ਲਾਉਣ ਵਿੱਚ ਘਟੀਆ ਮਟੀਰੀਅਲ ਵਰਤਿਆ ਗਿਆ ਹੈ ਅਤੇ ਕਈ ਥਾਂ ਤਾਂ ਮਿੱਟੀ ਦੇ ਉਪਰ ਹੀ ਇੰਟਰਲਾਕ ਟਾਇਲਾਂ ਬੇਤਰਤੀਬੀਆਂ ਚਿਣ ਦਿੱਤੀਆਂ ਗਈਆਂ ਹਨ। ਇਹ ਕਿ ਜਿਸ ਕਾਰਣ ਇਸ ਏਰੀਏ ਦੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਆਮ ਲੋਕਾਂ ਵੱਲੋਂ ਜਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਹੋਰ ਨੁਮਾਇੰਦਿਆਂ ਕੋਲ ਵੱਖ ਵੱਖ ਸਮੇਂ ਤੇ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ ਪਰ ਇੰਨ੍ਹਾਂ ਦਾ ਕੋਈ ਅਸਰ ਨਹੀਂ ਹੋਇਆ। ਇਹ ਕਿ ਹੁਣ ਇਸ ਸੜਕ ਨਾਲ ਇੰਟਰਲਾਕ ਟਾਇਲਾਂ ਲਾਉਣ ਦਾ ਕੰਮ ਨਗਰ ਕੌਂਸਲ ਦੀ ਪ੍ਰਧਾਨ ਦੇ ਖੇਤ ਕੋਲ ਪਹੁੰਚਿਆ ਜਿਥੇ ਵੀ ਉਸੇ ਬੇਤਰਤੀਬੇ ਢੰਗ ਨਾਲ ਟਾਇਲਾਂ ਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮਾਨਸਾ ਦੇ ਸਮਾਜ ਸੇਵੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਕੋਲ ਇਸ ਸੜਕ ਨਾਲ ਰਿਹਾਇਸ਼ ਰਖਦੇ ਹੋਏ ਵਿਅਕਤੀਆਂ ਵਲੋਂ ਇਹ ਮਸਲਾ ਲਿਆਂਦਾ ਗਿਆ ਜਿੱਥੇ ਸ਼ਿਕਾਇਤਕਰਤਾ ਗੋਰਾ ਸਿੰਘ ਥਿੰਦ ਅਤੇ ਉਨ੍ਹਾਂ ਦੀ ਬੇਟੀ ਰੂਹਨਿਵਾਜ਼ ਕੌਰ ਇੱਕ ਵੀਡੀਓ ਬਣਾ ਕੇ ਲੋਕਾਂ ਸਾਹਮਣੇ ਲਿਆਂਦਾ ਜਿਸ ਵਿੱਚ ਉਨ੍ਹ੍ਹਾਂ ਇਸ ਸੜਕ ਵਿੱਚ ਹੋ ਰਹੀਆਂ ਬੇਨਿਯਮੀਆਂ ਦਾ ਜ਼ਿਕਰ ਕੀਤਾ ਹੈ। ਇਸ ਵੀਡੀਓ ਨੂੰ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿੱਜੀ ਫੋਨ *ਤੇ ਵੱਟਸਐਪ ਰਾਹੀਂ ਭੇਜਿਆ ਗਿਆ ਜਿਸਨੂੰ ਦੇਖਣ ਤੋਂ ਬਾਅਦ ਤੁਰੰਤ ਮਾਨਸਾ ਜਿਲ੍ਹਾ ਪ੍ਰਸ਼ਾਸਨ ਸਰਗਰਮ ਹੋਇਆ ਅਤੇ ਉਸਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਸ਼ਿਕਾਇਤਕਰਤਾ ਵਕੀਲ ਗੋਰਾ ਸਿੰਘ ਥਿੰਦ ਕੋਲ ਜਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸ਼ਿਕਾਇਤ ਸਹੀ ਹੋਣ ਬਾਰੇ ਅਤੇ ਉਨ੍ਹਾਂ ਦੀ ਸ਼ਿਕਾਇਤ ਉਪਰ ਕੀਤੀ ਕਾਰਵਾਈ ਦੀ ਰਿਪੋਰਟ ਭੇਜਣ ਸਰਕਾਰ ਨੂੰ ਭੇਜਣ ਬਾਰੇ ਦੱਸਿਆ ਗਿਆ ਅਤੇ ਏਡੀਸੀ (ਜਨਰਲ) ਵੱਲੋਂ ਕਾਰਵਾਈ ਕੀਤੇ ਜਾਣ ਦੀ ਸੂਚਨਾਂ ਦਿੱਤੀ ਗਈ। ਇਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਵੱਲੋਂ ਖੁਦ ਕਾਰਵਾਈ ਕਰਦੇ ਹੋਏ ਮਾਨਸਾ ਦੇ ਲੋਕਾਂ ਦੀ ਇੱਕ ਸਮੱਸਿਆ ਦਾ ਤੁਰੰਤ ਹੱਲ ਕਰ ਦਿੱਤਾ ਗਿਆ ਜਿਸ ਕਾਰਣ ਕਚਹਿਰੀ ਰੋਡ ਦੇ ਵਸਨੀਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਜਾਰੀ ਕਰਤਾ:
ਗੋਰਾ ਸਿੰਘ ਥਿੰਦ ਐਡਵੋਕੇਟ
ਮੋ: 97797 00325