*ਸਬ-ਡਵੀਜਨ ਪੁਲਿਸ ਮਾਨਸਾ ਦੀ ਅਗਵਾਈ;ਮਾਨਸਾ ਸ਼ਹਿਰ ਦੇ ਇਲਾਕੇ ਅੰਦਰ ਫਲੈਗ ਮਾਰਚ ਕੱਢਿਆ ਗਿਆ*

0
91

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ)01 ਅਪ੍ਰੈਲ

ਡਾ: ਨਾਨਕ ਸਿੰਘ ,ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦ ੇ ਹੋਏ ਦੱਸਿਆ ਗਿਆ ਕਿ ਲੋਕ ਸਭਾ ਚੋਣਾਂ 2024 ਨੂੰ ਧਿਆਨ ਵਿੱਚ ਰੱਖਦ ੇ ਹੋਏ ਮਾਨਸਾ ਪੁਲਿਸ ਵੱਲੋਂ ਸ੍ਰੀ ਜਸਕੀਰਤ ਸਿੰਘ ਆਹੀਰ ਕਪਤਾਨ ਪੁਲਿਸ (ਸਥਾਨਕ),ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ,ਉਪ ਕਪਤਾਨ ਪੁਲਿਸ ਸਬ-ਡਵੀਜਨ ਮਾਨਸਾ ਦੀ ਅਗਵਾਈ ਮਾਨਸਾ ਸ਼ਹਿਰ ਦੇ ਇਲਾਕੇ ਅੰਦਰ ਫਲੈਗ ਮਾਰਚ ਕੱਢਿਆ ਗਿਆ ।ਇਸ ਫਲੈਗ ਮਾਰਚ ਵਿੱਚ ਜਿਲ੍ਹਾ ਪੁਲਿਸ ਅਤੇ ਪੈਰਾ ਮਿਲਟਰੀ ਦੀ ਫੋਰਸ ਹਾਜਰ ਸੀ।ਇਸ ਫਲੈਗ ਮਾਰਚ ਦਾ ਮ ੁੱਖ ਮਕਸਦ ਜਿਲ੍ਹਾ ਅ ੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਾਰਾਰ ਰੱਖਦੇ ਹੋੲ ੇ ਲੋਕ ਸਭਾ ਚੋਣਾ-2024 ਨੂੰ ਨਿਰਵਿਘਨ ਨੇਪਰ ੇ ਚਾੜਨ ਲਈ ਅਤੇ ਲਾਅ ਐਂਡ ਆਰਡਰ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫਲੈਗ ਮਾਰਚ ਕੱਢਿਆ ਗਿਆ ਹੈ।ਇਸ ਤ ੋਂ ਇਲਾਵਾ ਜਿਲ੍ਹਾ ਮਾਨਸਾ ਦੇ ਅਸਲਾਂ ਲਾਇਸ ੰਸਦਾਰਾਂ ਦਾ ਰਹਿ ੰਦਾਂ ਅਸਲਾ ਜਮ੍ਹਾ ਕਰਾਇਆ ਜਾ ਰਿਹਾ ਹੈ।ਜਿਲ ੍ਹਾ ਪ ੁਲਿਸ ਮਾਨਸਾ ਵੱਲੋਂ ਜਿਲ ੍ਹਾ ਅੰਦਰ 100% ਅਸਲਾ ਜਮ੍ਹਾਂ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ।ਮਾਨਸਾ ਪ ੁਲਿਸ ਵੱਲੋਂ ਮਾੜੇ ਅਤੇ ਸਰਾਰਤੀ ਅਨਸਰਾਂ ਖਿਲਾਫ ਰੋਕ ੂ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।ਹੁਣ ਤ ੱਕ ਅਜਿਹੇ 121 ਵਿਅਕਤੀਆਂ ਖਿਲਾਫ ਰੋਕੂ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ।ਇਸ ਦੇ ਨਾਲ-ਨਾਲ ਲੋਕਾਂ ਨੂੰ ਮਤਦਾਨ ਕਰਨ ਲਈ ਸੁਚੇਤ ਕਰਨ ਅਤੇ ਉਹਨਾਂ ਨੂੰ ਆਪਣੀ ਵੋਟ ਦਾ ਬਿੰਨਾ ਕਿਸੇ ਡਰ-ਭੈਅ ਤੋਂ ਇਸਤੇਮਾਲ ਕਰਨ ਲਈ
ਜਾਗਰੂਕ ਕੀਤਾ ਜਾ ਰਿਹਾ ਹੈ।

NO COMMENTS