ਮਾਨਸਾ 9 ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) ਲੰਘੀਆਂ ਨਗਰ ਕੌਂਸਲ ਚੋਣਾਂ ਦੌਰਾਨ ਮਾਨਸਾ ਦੇ 27 ਵਾਰਡਾਂ ਵਿੱਚ ਹੋਈਆਂ ਚੋਣਾਂ ਦੌਰਾਨ ਬੇਸ਼ੱਕ ਕਾਂਗਰਸ ਨੇ ਪੂਰਨ ਬਹੁਮਤ ਹਾਸਲ ਕਰ ਲਿਆ ਸੀ !ਪਰ ਅਜੇ ਵੀ ਸਾਰੇ ਐੱਮ ਸੀ ਆਪਣੇ ਆਪਣੇ ਪਰ ਤੋਲ ਰਹੇ ਹਨ !ਅਤੇ ਆਪਣੇ ਆਕਾ ਤੋਂ ਉਮੀਦਾਂ ਲਗਾਈ ਬੈਠੇ ਹਨ ਕਿ ਉਹ ਹੀ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਬਣਨਗੇ ! ਇਸੇ ਦੇ ਮੱਦੇਨਜ਼ਰ ਬਾਬਾ ਭਾਈ ਗੁਰਦਾਸ ਡੇਰੇ ਵਿੱਚ ਮਾਨਸਾ ਦੇ ਐਮ ਸੀ ਸਾਹਿਬਾਨਾਂ ਦੀ ਮੀਟਿੰਗ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਅਗਵਾਈ ਹੇਠ ਹੋਈ !ਜਿਸ ਵਿੱਚ ਸਾਰੇ ਐਮ ਸੀ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਮਾਨਸਾ ਨਗਰ ਕੌਂਸਲ ਦਾ ਪ੍ਰਧਾਨ ਕਾਂਗਰਸ ਪਾਰਟੀ ਨਾਲ ਸਬੰਧਤ ਹੀ ਹੋਵੇਗਾ। ਇਸ ਮੌਕੇ ਹਾਜਰ ਸਾਰੇ ਐੱਮ ਸੀਆ ਵੱਲੋਂ ਜਸਬੀਰ ਕੌਰ ਚੌਹਾਨ ਵਾਰਡ ਨੰਬਰ 17ਦੀ ਐਮ ਸੀ ਉੱਪਰ ਆਪਣੀ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਨਗਰ ਕੌਂਸਲ ਮਾਨਸਾ ਦਾ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇ! ਕਿਉਂਕਿ ਇਨ੍ਹਾਂ ਦੇ ਸਹੁਰਾ ਗੁਰਚਰਨ ਸਿੰਘ ਜੋ ਇਸੇ ਵਾਰਡ ਤੋਂ ਐਮ ਸੀ ਰਹੇ ਹਨ। ਅਤੇ ਇਕ ਸਮਾਜ ਸੇਵੀ ਹਨ। ਕੁੱਲ ਮਿਲਾ ਕੇ ਜੇ ਵੇਖਿਆ ਜਾਵੇ ਤਾਂ ਨਗਰ ਕੌਂਸਲ ਮਾਨਸਾ ਦਾ ਪ੍ਰਧਾਨ ਬਣਨ ਦੇ ਚਾਹਵਾਨ ਉਮੀਦਵਾਰਾਂ ਨੇ ਆਪਣੀਆਂ ਆਪਣੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਤਾਂ ਜੋ ਉਹ ਨਗਰ ਕੌਂਸਲ ਮਾਨਸਾ ਦਾ ਪ੍ਰਧਾਨ ਬਣ ਸਕਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨਗਰ ਕੌਂਸਲ ਮਾਨਸਾ ਦੀ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ਸੱਜਦਾ ਹੈ। ਪਰ ਸਾਰੇ ਉਮੀਦਵਾਰ ਆਪਣਾ ਆਪਣਾ ਜ਼ੋਰ ਲਗਾ ਰਹੇ ਹਨ ਅਤੇ ਉਹ ਆਪਣੀ ਸਿਆਸੀ ਪਹੁੰਚ ਦਾ ਫ਼ਾਇਦਾ ਲੈਂਦੇ ਹੋਏ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਸਿਹਰਾ ਆਪਣੇ ਸਜਾਉਣ ਲਈ ਸਿਰ ਸਜਾਉਣ ਲਈ ਜੀਅ ਤੋੜ ਕੋਸ਼ਿਸ਼ ਕਰ ਰਹੇ ਹਨ ।ਸ਼ਹਿਰ ਮਾਨਸਾ ਦੀ ਨਗਰ ਕੌਂਸਲ ਦੇ ਪ੍ਰਧਾਨਗੀ ਦੇ ਨੋਟੀਫਿਕੇਸ਼ਨ ਤੋ ਬਾਅਦ ਪ੍ਰਧਾਨਗੀ ਦੇ ਰੇੜਕੇ ਦੇ ਚੱਲਦੇ ਅੱਜ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਗਰੁੱਪ ਨੇ ਸ਼੍ਰੀ ਬਾਬਾ ਭਾਈ ਗੁਰਦਾਸ ਮਾਨਸਾ ਵਿਖੇ 8 ਕਾਂਗਰਸੀ ਕੌਂਸਲਰਾ ਤੇ 6 ਹੋਰ ਕੌਂਸਲਰਾ ( ਕੁੱਲ 14 ਕੌਂਸਲਰਾ) ਦੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਸ਼੍ਰੀਮਤੀ ਜਸਬੀਰ ਕੌਰ ਚੌਹਾਨ (ਕਾਂਗਰਸ ਆਈ ਤੋ ਜੇਤੂ ਵਾਰਡ ਨੰਬਰ 17) ਨੂੰ ਕਾਂਗਰਸ ਦੇ ਪ੍ਰਧਾਨਗੀ ਦੇ ਪਦ ਲਈ ਕੈਂਡੀਡੇਟ ਘੋਸ਼ਿਤ ਕੀਤਾ। ਸ਼੍ਰੀਮਤੀ ਜਸਬੀਰ ਕੌਰ ਦੇ ਸਹੁਰਾ ਸ. ਗੁਰਚਰਨ ਸਿੰਘ ਚੌਹਾਨ ਨੇ ਦੱਸਿਆ ਕਿ ਕੁੱਝ ਮਿਲਾ ਕੇ 18 ਕੌਂਸਲਰ ਉਹਨਾ ਨੂੰ ਵੋਟ ਪਾਉਣ ਲਈ ਪੂਰਨ ਤੌਰ ਤੇ ਰਜ਼ਾਮੰਦ ਹਨ, ਉਹਨਾ ਨੇ ਦੂਸਰੇ ਬਾਂਸਲ ਢੜੇ ਦੇ ਕੌਂਸਲਰਾ ਨੂੰ ਵੀ ਕਿਹਾ ਕਿ ਸਭ ਕੌਂਸਲਰਾ ਦੇ ਕੰਮ ਪਹਿਲ ਦੇ ਅਧਾਰ ਤੇ ਬਿਨਾ ਕਿਸੇ ਭੇਦਭਾਵ ਤੋਂ ਹੋਣਗੇ, ਉਹਨਾ ਬਾਕੀ ਕਾਂਗਰਸ ਦੇ ਕੌਂਸਲਰਾ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਕਾਂਗਰਸ ਪਾਰਟੀ ਦੇ ਪ੍ਰਧਾਨਗੀ ਉਮੀਦਵਾਰ ਨੂੰ ਹੀ ਵੋਟ ਪਾਉਣ। ਜਿਕਰਯੋਗ ਹੈ ਕਿ ਬਾਂਸਲ ਧੜੇ ਵੱਲੋ ਜਾਂ ਤਾਂ ਪ੍ਰਵੀਨ ਗਰਗ ਟੋਨੀ ਅਜ਼ਾਦ ਕੌਂਸਲਰ ਜਾਂ ਪ੍ਰੇਮ ਸਾਗਰ ਭੋਲਾ ਕਾਂਗਰਸੀ ਕੌਂਸਲਰ ਨੂੰ ਪ੍ਰਧਾਨ ਦਾ ਕੈਂਡੀਡੇਟ ਬਣਾ ਕੇ ਦੋਵੇ ਅਜ਼ਾਦ ਤੇ ਕਾਂਗਰਸੀ ਉਮੀਦਵਾਰ ਇਕੱਠੇ ਕਰਨ ਦੀ ਕੋਸ਼ਿਸ਼ ਮਾਸਟਰ ਮਾਈਂਡ ਐਕਸ ਐਮ ਸੀ ਅਨਿਲ ਜੋਨੀ ਦੁਆਰਾ ਕੀਤੀ ਜਾਂ ਰਹੀ ਹੈ। ਕੁੱਲ ਮਿਲਾ ਕੇ ਇਸ ਸਮੇਂ ਮਾਨਸਾ ਨਗਰ ਕੌਂਸਲ ਦਾ ਪ੍ਰਧਾਨ ਬਣਨ ਲਈ ਮਾਹੌਲ ਪੂਰਾ ਭਖ ਗਿਆ ਹੈ।