-ਮਾਨਸਾ ਡਿਪਟੀ ਕਮਿਸ਼ਨਰ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੀ ਤਕਨੀਕੀ ਕਮੇਟੀ ਗਠਿਤ

0
146

ਮਾਨਸਾ, 09 ਜੁਲਾਈ (ਸਾਰਾ ਯਹਾ/ ਬਲਜੀਤ ਸ਼ਰਮਾ)  : ਪੰਜਾਬ ਸਰਕਾਰ ਦੁਆਰਾ ਚਲਾਈ ਮਿਸ਼ਨ ਫਤਿਹ ਮੁਹਿੰਮ ਤਹਿਤ ਕੋਰੋਨਾ ਮਹਾਂਮਾਰੀ ਤੇ ਫਤਿਹ ਪ੍ਰਾਪਤ ਕਰਨ ਦੇ ਉਦੇਸ਼ ਤਹਿਤ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰ ਪਾਲ ਨੇ ਤਕਨੀਕੀ ਕਮੇਟੀ ਦਾ ਗਠਨ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕੰਟੇਨਮੈਂਟ ਪਲੈਨ ਅਨੁਸਾਰ ਕੰਟੇਨਮੈਂਟ ਜੋਨ ਅੰਦਰ ਵੱਖ ਵੱਖ ਗਤੀਵਿਧੀਆਂ ਕਰਨ ਦੀ ਜ਼ਰੂਰਤ ਹੈ ਜਿਸ ਵਿਚ ਘਰ ਵਿਚ ਇਕਾਂਤਵਾਸ, ਐਕਟਿਵ ਕੇਸ ਸਰਚ, ਦਿਸ਼ਾ ਨਿਰਦੇਸ਼ਾਂ ਅਨੁਸਾਰ ਟੈਸਟਿੰਗ ਅਮਲ ਵਿਚ ਲਿਆਉਣੀ ਆਦਿ ਲਈ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਵਿਚ ਇਲੈਕਟਡ ਮੈਂਬਰ ਵਜੋਂ ਐਮ.ਐਲ.ਏ. ਨਾਜਰ ਸਿੰਘ ਮਾਨਸ਼ਾਹੀਆ, ਕਮਿਊਨਿਟੀ ਲੀਡਰ ਵਜੋਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਬਿਕਰਮ ਮੋਫਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ,  ਸਥਾਨਕ ਐਨ.ਜੀ.ਓਜ਼ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਰਘਬੀਰ ਸਿੰਘ ਮਾਨ, ਜ਼ਿਲ੍ਹਾ ਐਪੀਡੀਮੈਲੋਜਿਸਟ ਸ੍ਰੀ ਸੰਤੋਸ਼ ਭਾਰਤੀ, ਡਾ. ਅਰਸ਼ਦੀਪ ਸਿੰਘ, ਪੀ.ਐਸ.ਐਮ. ਵਿਭਾਗ ਮੈਡੀਕਲ ਕਾਲਜ ਵੱਲੋਂ ਨੋਡਲ ਅਫ਼ਸਰ ਡਾ. ਹਰਗੋਬਿੰਦ ਅਰੋੜਾ, ਵਿਸ਼ਵ ਸਿਹਤ ਸੰਗਠਨ ਫੀਲਡ ਅਫ਼ਸਰ ਡਾ. ਬਦੇਸ਼ਾ ਨੂੰ ਸ਼ਾਮਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਮੇਟੀ ਮੈਂਬਰਾਂ ਦੁਆਰਾ ਗਤੀਵਿਧੀਆਂ ਸਬੰਧੀ ਆਪਸ ਵਿਚ ਤਾਲਮੇਲ ਰੱਖਿਆ ਜਾਵੇਗਾ, ਲੋਕਾਂ ਨੂੰ ਘਰ ਵਿਚ ਇਕਾਂਤਵਾਸ ਅਤੇ ਸਮਾਜਿਕ ਦੂਰੀ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ ਜਾਵੇਗਾ। ਕੰਟੇਨਮੈਂਟ ਜੋਨ ਅੰਦਰ ਜਰੂਰੀ ਸੇਵਾਵਾਂ ਅਤੇ ਸਪਲਾਈ ਦਾ ਖਾਸ ਖਿਆਲ ਰੱਖਿਆ ਜਾਵੇਗਾ।  ਕੰਟੇਨਮੈਂਟ ਜੋਨ ਅੰਦਰ ਰਹਿ ਰਹੇ ਲੋਕਾਂ ਤਾਲਮੇਲ ਕੀਤਾ ਜਾਵੇਗਾ। ਸ਼ੱਕੀ ਕੇਸਾਂ ਲਈ ਡੋਰ-ਟੂ-ਡੋਰ ਸਰਚ ਅਮਲ ਵਿਚ ਲਿਆਂਦੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਗਠਿਤ ਕਮੇਟੀ ਦੁਆਰਾ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਕਿ ਹਰ ਕੋਈ ਆਪਣੀ ਸਿਹਤ ਵਿਚ ਬਦਲਾਅ ਪਾਏ ਜਾਣ ਭਾਵ ਬੁਖ਼ਾਰ, ਖਾਂਸੀ, ਗਲੇ ਦਾ ਸੁੱਕਣਾਂ, ਸਾਹ ਲੈਣ ਵਿਚ ਤਕਲੀਫ ਆਦਿ ਲੱਛਣ ਮਿਲਣ ਤੇ ਸਿਹਤ ਵਿਭਾਗ ਨੂੰ ਸੂਚਿਤ ਕਰਨਗੇ।
ਕਮੇਟੀ ਦਾ ਮੁੱਖ ਉਦੇਸ਼ ਲੋਕਾਂ ਵਿਚ ਇਨਫੈਕਸ਼ਨ ਫੈਲਣ ਤੋਂ ਰੋਕਣ ਸਬੰਧੀ ਸਾਵਧਾਨੀਆਂ, ਸਮਾਜਿਕ ਦੂਰੀ, ਮਾਸਕ ਦੀ ਵਰਤੋਂ, ਹੱਥਾਂ ਨੂੰ ਸੈਨੀਟਾਈਜ਼ ਆਦਿ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ।
  I/47425/2020  

NO COMMENTS