*ਮਾਨਸਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੇ ਹੋਵੇਗੀ ਸਖਤ ਕਾਰਵਾਈ- S.D.M ਡਾਕਟਰ ਸ਼ਿਖਾ ਭਗਤ*

0
207


– 43 ਵਹੀਕਲਾਂ ਖਿਲਾਫ ਕੀਤੀ ਕਾਰਵਾਈ, 19 ਹਜਾਰ ਜੁਰਮਾਨਾ ਮੋਕੇ ਤੇ ਵਸੂਲਿਆ


ਮਾਨਸਾ 29 ਅਗਸਤ (ਸਾਰਾ ਯਹਾਂ/ਜਗਦੀਸ਼ ਬਾਂਸਲ)-ਜਿਲ੍ਹਾ ਟਰਾਂਸਪੋਰਟ ਅਧਿਕਾਰੀ ਕਮ ਐਸ ਡੀ ਐਮ ਮਾਨਸਾ ਡਾਕਟਰ ਸ਼ਿਖਾ ਭਗਤ (ਪੀਸੀਐਸ) ਵੱਲੋ ਮਾਨਸਾ ਦੇ ਵੱਖ ਵੱਖ ਚੌਂਕਾ ਵਿੱਚ ਨਾਕੇਬੰਦੀ ਕਰਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਦੇ ਚਲਾਨ ਕੱਟੇ ਗਏ। ਜਾਣਕਾਰੀ ਦਿੰਦਿਆ ਡਾਕਟਰ ਸ਼ਿਖਾ ਭਗਤ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਦੇ ਆਦੇਸ਼ਾਂ ਤਹਿਤ ਪ੍ਰੈਸ਼ਰ ਹਾਰਨ ਦੇ 13, ਬਿਨਾਂ ਸੀਟ ਬੈਲਟ 5, ਬਿਨਾਂ ਪ੍ਰਦੂਸ਼ਣ ਸਰਟੀਫਿਕੇਟ 3, ਬਿਨਾਂ ਡਰਾਈਵਿੰਗ ਲਾਇਸੈਂਸ 3, ਬਿਨ੍ਹਾਂ ਆਰ ਸੀ 5, ਬਿਨਾ ਇੰਸੋਰੈਂਸ 2, ਬਿਨਾਂ ਹੈਲਮਟ 12, ਬਿਨਾਂ ਨੰਬਰ ਪਲੇਟ 3, ਕੁੱਲ 43 ਵਹੀਕਲਾਂ ਦੇ ਚਲਾਨ ਕੀਤੇ ਗਏ ਉਨ੍ਹਾਂ ਦੱਸਿਆ ਕਿ ਕੁਝ ਵਹੀਕਲਾਂ ਦੇ ਨਕਦ ਚਲਾਨ ਕਰਦਿਆਂ 19 ਹਜਾਰ ਰੁਪਏ ਜੁਰਮਾਨਾ ਮੌਕੇ ਤੇ ਵਸੂਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ ਅਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੁਪਰਡੈਂਟ ਸੁਸ਼ੀਲ ਕੁਮਾਰ ਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।

NO COMMENTS