ਮਾਨਸਾ ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਨੇ ਮਨਾਇਆ ਆਰਮਡ ਫੋਰਸਿਜ਼ ਝੰਡਾ ਦਿਵਸ

0
9

ਮਾਨਸਾ, 07 ਦਸੰਬਰ  (ਸਾਰਾ ਯਹਾ / ਮੁੱਖ ਸੰਪਾਦਕ) : ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਅੱਜ ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮਾਨਸਾ ਵਿਖੇ ਮਨਾਇਆ ਗਿਆ। ਇਸ ਮੌਕੇ ਝੰਡਾ ਦਿਵਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਝੰਡਾ ਫੰਡ ਬੈਜ ਲਗਾ ਕੇ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਥਿਆਰਬੰਦ ਸੇੈਨਾਵਾਂ ਦੇ ਸ਼ਹੀਦਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਅੱਜ ਦਾਨ ਵਜੋਂ ਇਕੱਤਰ ਕੀਤੀ ਰਾਸ਼ੀ ਫੌਜ਼ ਦੇ ਭਲਾਈ ਕੰਮਾਂ ਵਿੱਚ ਖਰਚ ਕੀਤੀ ਜਾਵੇਗੀ।ਇਸ ਲਈ ਆਪ ਸਭ ਦਿਲ ਖੋਲ ਕੇ ਦਾਨ ਦਿਓ। ਉਨ੍ਹਾਂ ਕਿਹਾ ਕਿ ਇਹ ਦਾਨ ਆਮਦਨ ਕਰ ਤੋਂ ਮੁਕਤ ਹੈ।
ਝੰਡਾ ਦਿਵਸ ਮੌਕੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਵੱਲੋਂ ਤਿਆਰ ਕੀਤੀ ਰਣ ਯੋਧੇ ਕਿਤਾਬਚੇ ਨੂੰ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਰਿਲੀਜ਼ ਕੀਤਾ।
ਇਸ ਮੌਕੇ ਜਿ਼ਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਸੁਪ੍ਰਡੰਟ ਸ਼੍ਰੀ ਹਰਜੀਤ ਸਿੰਘ, ਗੁਰਜੋਤ ਸਿੰਘ ਸਟੈਨੋ, ਜਸਕਰਨ ਸਿੰਘ ਕਲਰਕ, ਸੇਵਕ ਸਿੰਘ ਅਤੇ ਬਲਜੀਤ ਸਿੰਘ ਸੈਨਿਕ ਭਲਾਈ ਪ੍ਰਬੰਧਕ ਅਤੇ ਨਾਇਬ ਸਿੰਘ ਮੌਜੂਦ ਸਨ। 

NO COMMENTS