ਮਾਨਸਾ ਜਿਲ੍ਹੇ ਵਿੱਚ ਅੱਠਵੀਂ ਅਤੇ ਬਾਰ੍ਹਵੀਂ ਕਲਾਸ ਦੀ ਪ੍ਰੀਖਿਆ ਹੋਈ ਸ਼ੁਰੂ, ਸਾਰੇ ਕੇਂਦਰਾਂ ਵਿੱਚ ਰਿਹਾ ਅਮਨ ਅਮਾਨ

0
35

ਮਾਨਸਾ 3 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) ਮਾਨਸਾ ਜਿਲ੍ਹੇ ਅੰਦਰ ਬਾਰ੍ਹਵੀਂ ਅਤੇ ਅੱਠਵੀਂ ਕਲਾਸ ਦੀ ਸ਼ੁਰੂ ਹੋਈ
ਪ੍ਰੀਖਿਆ ਦੌਰਾਨ ਪਹਿਲੇ ਦਿਨ ਅਮਨ ਅਮਾਨ ਰਿਹਾ। ਕਿਸੇ ਵੀ ਕੇਂਦਰ ਅੰਦਰ ਕੋਈ ਨਕਲ ਦਾ ਕੇਸ ਸਾਹਮਣੇ ਨਹੀਂ
ਆਇਆ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਰਾਜਵੰਤ ਕੌਰ ਨੇ ਦਾਅਵਾ ਕੀਤਾ ਕਿ ਇਸ ਵਾਰ ਅਧਿਆਪਕਾਂ ਦੀ ਮਿਹਨਤ
ਹੋਰ ਰੰਗ ਲਿਆਏਗੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਪਾਸ ਹੋਣਗੇ ਅਤੇ ਮੈਰਿਟ ਸੂਚੀਆਂ ਵਿੱਚ ਉਨ੍ਹਾਂ ਦੇ ਨਾਂ ਸ਼ਾਮਲ
ਹੋਣਗੇ। ਉਨ੍ਹਾਂ ਪ੍ਰੀਖਿਆਵਾਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਵੀ ਕੀਤਾ।
ਜਿਲ੍ਹਾ ਨੋਡਲ ਅਫਸਰ ਪ੍ਰੀਖਿਆਵਾਂ ਨਰਿੰਦਰ ਮੋਹਨ ਨੇ ਦੱਸਿਆ ਕਿ ਜਿਲ੍ਹੇ ਅੰਦਰ 8ਵੀਂ ਦੇ 75 ਅਤੇ 12ਵੀਂ ਦੇ
60 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ। ਅੱਠਵੀਂ ਦੀ ਪ੍ਰੀਖਿਆ ਸਵੇਰੇ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਬਾਅਦ ਦੁਪਹਿਰ
ਹੋਈ। ਜਿਲ੍ਹਾ ਸਿੱਖਿਆ ਅਫਸਰ (ਸੈ.) ਰਾਜਵੰਤ ਕੌਰ ਨੇ ਸਰਕਾਰੀ ਸੈਕੰਡਰੀ ਸਕੂਲ, ਬੁਰਜ ਹਰੀ, ਗੁਰਕੁਲ ਅਕੈਡਮੀ
ਉੱਭਾ, ਬਾਬਾ ਫਰੀਦ ਅਕੈਡਮੀ ਉੱਭਾ, ਸਰਕਾਰੀ ਸੈਕੰਡਰੀ ਉੱਭਾ ਬੁਰਜ ਢਿੱਲਵਾਂ, ਜੋਗਾ, ਭੀਖੀ ਅਤੇ ਕੋਟੜਾ ਕਲਾਂ ਦੇ
ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ ਜਿਨ੍ਹਾਂ ਦੌਰਾਨ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ। ਇਸੇ
ਦੌਰਾਨ ਉਪ ਜਿਲ੍ਹਾ ਸਿੱਖਿਆ ਅਫਸਰ ਜਗਰੂਪ ਸਿੰਘ ਭਾਰਤੀ ਵੱਲੋਂ ਝੁਨੀਰ, ਸਰਦੂਲਗੜ੍ਹ, ਅੱਕਾਂਵਾਲੀ, ਆਲਮਪੁਰ
ਮੰਦਰਾਂ, ਬੋਹਾ ਅਤੇ ਗੰਢੂ ਕਲਾਂ ਦੇ ਵੱਖ ਵੱਖ ਕੇਂਦਰਾਂ ਦਾ ਨਿਰੀਖਣ ਕੀਤਾ।

NO COMMENTS