ਮਾਨਸਾ ਜਿਲ੍ਹੇ ਨੂੰ ਬਾਲ ਭਿਖਿਆ ਮੁਕਤ ਕਰਨ ਦੀ ਮੁਹਿੰਮ ਜਾਰੀ ਰਹੇਗੀ- ਬਲਦੇਵ ਰਾਜ ਕੱਕੜ

0
139

ਬੁਢਲਾਡਾ 26 ਸਤੰਬਰ (ਸਾਰਾ ਯਹਾ/ਅਮਨ ਮਹਿਤਾ) ਅੱਜ ਬਾਲ ਭਲਾਈ ਕਮੇਟੀ ਦੇ ਮੇਂਬਰ ਸ੍ਰੀ ਬਲਦੇਵ ਰਾਜ ਕੱਕੜ ਕੋਲ ਇੱਕ ਫੋਨ ਆਇਆ ਕਿ ਕੁਝ
ਬੱਚੇ ITI ਚੌਕ ਬੁਢਲਾਡਾ ਵਿੱਚ ਭਿਖਿਆ ਮੰਗ ਰਹੇ ਹਨ। ਤੁਰੰਤ ਹੀ ਕਾਰਵਾਈ ਕਰਦੇ ਹੋਏ, ਸ੍ਰੀ ਬਲਦੇਵ ਰਾਜ ਕੱਕੜ ਅਤੇ
ਚਾਇਲਡ ਹੈਲਪ ਲਾਇਨ ਮਾਨਸਾ ਦੇ ਜਿਲ੍ਹਾ ਇੰਚਾਰਜ ਸ੍ਰੀ ਕਮਲਦੀਪ ਸਿੰਘ ਦੁਆਰਾ ਮੌਕੇ ਤੇ ਪੁਹੰਚ ਕੇ 2 ਬੱਚਿਆਂ ਨੂੰ
ਬਚਾਇਆ ਗਿਆ।
ਮੌਕੇ ਤੋਂ ਦੋਵਾਂ ਬੱਚਿਆਂ ਦੇ ਪਿਤਾ ਨੂੰ ਬੁਲਾਇਆ ਗਿਆ ਤੇ ਓਹਨਾ ਤੋਂ ਪੁੱਛਿਆ ਗਿਆ ਕਿ ਉਹ ਕਿਓਂ ਬੱਚਿਆਂ ਨੂੰ ਭਿਖਿਆ ਮੰਗਣ
ਭੇਜਦੇ ਹਨ। ਤਾਂ ਉਹਨਾਂ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਪਿਛਲੇ 4-5 ਇਨਾ ਤੋਂ ਕੁਝ ਪਰਿਵਾਰ ਕਿਸੇ ਹੋਰ ਜਿਲ੍ਹੇ ਵਿਚੋਂ ਆ
ਕੇ ਬੁਢਲਾਡਾ ਗੁਰੂ ਨਾਨਕ ਕਾਲਜ ਕੋਲ ਰਹਿ ਰਹੇ ਸਨ। ਪਰਿਵਾਰ ਆਪਣਾ ਗੁਜਾਰਾ ਘਰ ਘਰ ਮੰਗ ਕੇ ਕਰਦੇ ਹਨ ।
ਜਿਲ੍ਹਾ ਬਾਲ ਸੁਰਖਿਆ ਦਫ਼ਤਰ ਦੇ ਕੌਂਸਲਰ ਸ੍ਰੀ ਰਾਜਿੰਦਰ ਕੁਮਾਰ ਨੇ ਦੋਵਾਂ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਬੱਚਿਆਂ
ਨੂੰ ਸਮਝਾਇਆ ਕਿ ਬਾਲ ਭਿਖਿਆ ਕਾਨੂੰਨ ਦੇ ਅਨੁਸਾਰ ਅਪਰਾਧ ਹੈ। ਜੇਕਰ ਕੋਈ ਬੱਚਾ ਭਿਖਿਆ ਮੰਗਦਾ ਹੈ ਤਾਂ ਕਾਰਵਾਈ
ਬੱਚਿਆਂ ਦੇ ਮਾਤਾ ਪਿਤਾ ਤੇ ਹੁੰਦੀ ਹੈ।
ਦੋਵੇ ਬੱਚਿਆਂ ਨੂੰ ਅਤੇ ਓਹਨਾ ਦੇ ਪਿਤਾ ਨੂੰ ਬਾਲ ਭਲਾਈ ਕਮੇਟੀ ਦੇ ਮੇਂਬਰ ਬਲਦੇਵ ਰਾਜ ਕੱਕੜ ਦੇ ਸਾਹਮਣੇ ਪੇਸ਼ ਕੀਤਾ
ਗਿਆ। ਬਲਦੇਵ ਰਾਜ ਕੱਕੜ ਨੇ ਬੱਚਿਆਂ ਦੇ ਪਿਤਾ ਨੂੰ ਪਹਿਲੀ ਤੇ ਆਖਰੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਆਪਣੇ
ਬੱਚੇ ਨਹੀਂ ਪਾਲ ਸਕਦੇ ਤਾ ਉਹ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦੇਵੇ ਤਾਂ ਜੋ ਉਹਨਾਂ ਬੱਚਿਆਂ ਦਾ ਪਾਲਣ
ਪੋਸ਼ਣ ਚੰਗੀ ਤਰਾਂ ਹੋ ਸਕੇ ਤੇ ਬੱਚੇ ਪੜ੍ਹ ਲਿਖ ਕੇ ਇਕ ਬੇਹਤਰ ਇਨਸਾਨ ਬਣ ਸਕਣ। ਬੱਚਿਆਂ ਦੇ ਪਿਤਾ ਨੇ ਕਿਹਾ ਕਿ ਉਹ ਅੱਗੇ
ਤੋਂ ਇਹ ਧਿਆਨ ਰੱਖੇਗਾ ਕਿ ਓਹਨਾ ਦੇ ਬੱਚੇ ਚੰਗੀ ਤਰਾਂ ਪੜ੍ਹਨ ਤੇ ਉਹ ਓਹਨਾ ਨੂੰ ਜਰੂਰ ਸਕੂਲ ਵਿਚ ਦਾਖ਼ਲ ਕਰਵਾਏਗਾ ਅਤੇ
ਬੱਚਿਆਂ ਨੂੰ ਭਿਖਿਆ ਮੰਗਣ ਨਹੀਂ ਭੇਜੇਗਾ। ਉਸਤੋਂ ਬਾਅਦ ਦੋਵੇਂ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਮੌਕੇ ਚਾਇਲਡ ਹੈਲਪ ਲਾਇਨ ਮਾਨਸਾ ਦੇ ਜਿਲ੍ਹਾ ਇੰਚਾਰਜ ਸ੍ਰੀ ਕਮਲਦੀਪ ਸਿੰਘ ਨੇ ਫੋਨ ਕਰਨ ਵਾਲੇ ਵਿਅਕਤੀ ਦਾ
ਧੰਨਵਾਦ ਕੀਤਾ। ਓਹਨਾ ਨੇ ਇਹ ਵੀ ਕਿਹਾ ਹੀ ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਬੱਚਾ ਤੁਹਾਨੂੰ ਭਿਖਿਆ
ਮੰਗਦਾ, ਮਜਦੂਰੀ ਕਰਦਾ ਜਾ ਕਿਸੇ ਮੁਸੀਬਤ ਵਿਚ ਦਿਖਦਾ ਹੈ ਤਾ ਤੁਸੀਂ ਬੇਝਿਜਕ ਹੋ ਕੇ ਟੋਲ ਫ੍ਰੀ ਨੰਬਰ 1098 ਤੇ ਕਾਲ ਕਰ
ਸਕਦੇ ਹੋ ਅਤੇ ਇਕ ਅਨਮੋਲ ਜਿੰਦਗੀ ਬਚਾ ਸਕਦੇ ਹੋ।

NO COMMENTS