ਮਾਨਸਾ ਜਿਲ੍ਹੇ ਦੀ ਕੁੜੀਆਂ ਕਰ ਰਹੀਆਂ ਨੇ ਮਾਨਸਾ ਦਾ ਨਾਂ ਰੌਸ਼ਨ।

0
115

ਮਾਨਸਾ ,1 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ): ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਮਾਨਸਾ ਤੋਂ ਬੁਢਲਾਡਾ ਸਾਇਕਲਾਂ ਤੇ ਜਾ ਕੇ ਮਾਨਸਾ ਜਿਲ੍ਹੇ ਦਾ  ਨਾਂ ਰੌਸ਼ਨ ਕਰਨ ਵਾਲੀ ਨੇਵੀ ਮਿੱਤਲ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਦੇ ਹਰਿਆਣਾ ਬਾਰਡਰ ਨਾਲ ਲੱਗਦੇ ਪਿੰਡ ਤਾਲਿਬਵਾਲਾ ਪਿੰਡ ਦੀ ਵਸਨੀਕ ਇਸ ਬੱਚੀ ਦੀ ਚੋਣ ਜਪਾਨ ਜਾਣ ਵਾਲੀ ਬੱਚਿਆਂ ਦੀ ਟੀਮ ਵਿੱਚ ਹੋਈ ਹੈ ਅੱਜ ਬੁਢਲਾਡਾ ਦੇ ਰਾਮਲੀਲ੍ਹਾ ਗਰਾਉਂਡ ਵਿਖੇ ਸਾਦਾ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਕੇ ਨੇਵੀ ਮਿੱਤਲ ਦਾ ਸਨਮਾਨ ਕੀਤਾ ਹੈ। ਉਹਨਾਂ ਕਿਹਾ ਕਿ ਮਾਨਸਾ ਜਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਟੀਮ ਲਈ ਚੁਣੇ ਜਾਣ ਵਾਲੇ ਸਮੁੱਚੇ ਭਾਰਤ ਦੇ 50 ਬੱਚਿਆਂ ਵਿੱਚੋਂ ਇੱਕ ਮਾਨਸਾ ਜਿਲ੍ਹੇ ਦੀ ਹੈ।ਡਾਕਟਰ ਜਨਕ ਰਾਜ ਸਿੰਗਲਾ ਨੇ ਬੱਚੀ ਦੀ ਇਸ ਪ੍ਰਾਪਤੀ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਲੜਕੀ ਨੇ ਜਿੱਥੇ ਇਹ ਸਾਬਿਤ ਕੀਤਾ ਹੈ ਕਿ ਲੜਕੀਆਂ ਕਿਸੇ ਵੀ ਖੇਤਰ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ ਉਸਦੇ ਨਾਲ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਉੱਚੀਆਂ ਇਮਾਰਤਾਂ ਅਤੇ ਵੱਧ ਫੀਸਾਂ ਲੈਣ ਵਾਲੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਤੋਂ ਵਧੀਆ ਨਤੀਜੇ ਦੇ ਸਕਦੇ ਹਨ।ਗਰੁੱਪ ਦੇ ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਅਤੇ ਰਮਨ ਗੁਪਤਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਅਜਿਹੇ ਮਾਨਸਾ ਦਾ ਨਾਂ ਰੌਸ਼ਨ ਕਰਨ ਵਾਲੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕਰਕੇ ਮਾਣ ਮਹਿਸੂਸ ਕਰਦਾ ਹੈ। ਇਸ ਮੌਕੇ ਸਮਾਜਸੇਵੀ ਅਮਨ ਗੁਪਤਾ, ਨਰਿੰਦਰ ਗੁਪਤਾ,ਰਜੇਸ਼ ਦਿਵੇਦੀ,ਬਿੰਨੂ ਗਰਗ,ਸੋਹਣ ਲਾਲ,ਪ੍ਮੋਦ ਬਾਗਲਾ,ਕ੍ਰਿਸ਼ਨ ਮਿੱਤਲ,ਅਨਿਲ ਸੇਠੀ ਅਤੇ ਬੁਢਲਾਡਾ ਸਾਇਕਲ ਗਰੁੱਪ ਦੇ ਮੈਂਬਰ ਹਾਜਰ ਸਨ।Attachments area

NO COMMENTS