*ਮਾਨਸਾ ਜਿਲ੍ਹਾ ਵਾਸੀਆਂ ਵਲੋਂ ਪਲਾਟਾਂ ਦੀ ਐਨ ਓ ਸੀ ਦੇ ਮਾਮਲੇ ਉਪਰ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ*

0
742

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ )

ਅੱਜ ਆੜ੍ਹਤੀਆਂ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆਂ ਅਤੇ ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਰੇਸ਼ ਨੰਦਗੜ੍ਹੀਆ ਦੀ ਅਗਵਾਈ ਵਿੱਚ ਸੰਘਰਸ਼ ਲੜਨ ਵਾਲੀਆਂ ਧਿਰਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ। ਇਸ ਵਿੱਚ ਪਿਛੇ ਡੇਢ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ਹਿਰੀ ਪਲਾਟਾਂ ਦੀ ਐਨਓਸੀਸਬੰਧੀ ਪਾਲਿਸੀ ਤੋਂ ਅੱਕੇ ਅਤੇ ਤਹਿਸੀਲਾਂ ਅਤੇ ਨਗਰ ਕੌਂਸਲਾਂ ਵਿੱਚ ਆਮ ਲੋਕਾਂ ਦੀ ਹੋ ਰਹੀ ਲੁੱਟ ਖਸੁੱਟ ਤੋਂ ਦੁਖੀ ਹੋਏ ਲੋਕਾਂ ਦੀ ਲੋਕ ਅਵਾਜ ਬਣ ਕੇ ਮਾਨਸਾ ਵਾਸੀਆਂ ਨੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ, ਵਪਾਰਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਅਤੇ ਹੋਰ ਸੰਘਰਸ਼ ਧਿਰਾਂ ਨਾਲ ਲੈ ਕੇ ਪੰਜਾਬ ਪੱਧਰ ਦਾ ਸੰਘਰਸ਼ ਮਾਨਸਾ ਦੀ ਧਰਤੀ ਤੋਂ ਲੜਨ ਦਾ ਫੈਸਲਾ ਕੀਤਾ ਹੈ। ਜਿਸ ਸਬੰਧੀ ਸਾਰੀਆਂ ਇਹਨਾਂ ਜਥੇਬੰਦੀਆਂ ਅਤੇ ਆਮ ਲੋਕਾਂ ਦੀ ਮੀਟਿੰਗ ਮਿਤੀ 20.09.2023 ਦਿਨ ਬੁੱਧਵਾਰ ਨੂੰ ਲਕਸ਼ਮੀ ਨਰਾਇਣ ਮੰਦਰ ਵਿੱਚ ਬੁਲਾਈ ਗਈ ਹੈ। ਜਿਸ ਵਿੱਚ ਇਸ ਸੰਘਰਸ਼ ਦੀ ਅਗਲੀ ਰੂਪ ਰੇਖਾ ਤੈਅ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਵਿਚਾਰ ਚਰਚਾ ਵਿੱਚ ਇਹ ਗੱਲ ਸਾਹਮਣੇ ਆਈ ਕਿ ਐਨHਓHਸੀH ਦੇ ਮਾਮਲੇ ਉਪਰ ਆਰ ਪਾਰ ਦੀ ਲੜਾਈ ਲਈ ਮਾਨਸਾ ਵਿੱਚ ਪੱਕਾ ਮੋਰਚਾ ਚਲਾਉਂਣ ਮਾਨਸਾ ਜਿਲ੍ਹੇ ਨੂੰ ਬੰਦ ਕਰਨਾ ਅਤੇ ਪੰਜਾਬ ਬੰਦ ਦੀ ਕਾਲ ਸਬੰਧੀ ਸਾਰੇ ਜਥੇਬੰਦੀਆਂ ਨਾਲ ਬੁੱਧਵਾਰ ਦੀ ਮੀਟਿੰਗ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਬੋਲਦਿਆਂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਉਹਨਾਂ ਦੀ ਮੁੱਖ ਮੰਗ ਮਾਨਸਾ ਜਿਲ੍ਹੇ ਵਿੱਚ ਸਥਿਤ ਸਹਿਰਾਂ ਦੀ ਲਾਲ ਡੋਰ ਏਰੀਏ ਦੀ ਹੱਦ ਤੈਅ ਕਰਾਉਂਣਾ ਹੈ। ਇਹ ਲਾਲ ਡੋਰ ਏਰੀਏ ਉਹ ਹੋਵੇਗੇ ਜਿਸ ਵਿੱਚ 2018 ਤੋਂ ਪਹਿਲਾਂ ਸਰਕਾਰ ਵੱਲੋਂ ਨਕਸੇ ਪਾਸ ਕੀਤੇ ਗਏ ਹਨ, ਜਿਥੇ ਬਿਜਲੀ, ਸੀਵਰੇਜ, ਪਾਣੀ ਅਤੇ ਪ੍ਰੋਪਰਟੀ ਟੈਕਸ ਸਰਕਾਰ ਅਤੇ ਨਗਰ ਕੌਂਸਲ ਵਲੋਂ ਵਸੂਲ ਕੀਤਾ ਜਾ ਰਿਹਾ ਹੈ। ਇਸ ਵਿੱਚ ਉਹ ਏਰੀਏ ਵੀ ਸ਼ਾਮਲ ਕੀਤੇ ਜਾਣਗੇ ਜਿਥੇ ਸਰਕਾਰ ਵੱਲੋਂ ਆਪਣੇ ਖਰਚੇ ਉਪਰ ਸੜਕਾਂ, ਵਾਟਰ ਵਰਕਸ ਸਪਲਾਈ ਅਤੇ ਸੀਵਰੇਜ ਦੀ ਸਪਲਾਈ ਪਾਈ ਜਾ ਚੁੱਕੀ ਹੈ।ਇਸ ਲਾਲ ਡੋਰ ਏਰੀਏ ਵਿੱਚ ਰਜਿਸਟਰੀ ਸਮੇਂ ਕੋਈ ਵੀ ਐਨ ਓ ਸੀ ਦੀ ਲੋੜ ਨਾ ਰੱਖੀ ਜਾਵੇ ਤਾਂ ਜੋ ਕਿ ਇਹਨਾਂ ਸ਼ਹਿਰੀ ਖੇਤਰਾਂ ਵਿੱਚ ਪੁਰਾਣੇ ਰਿਹਾਇਸੀ ਏਰੀਏ ਦੇ ਲੋਕਾਂ ਨੂੰ ਆਪਣੀਆਂ ਜੱਦੀ ਜਾਇਦਾਦਾਂ ਵੇਚਣ ਸਮੇਂ ਕੋਈ ਮੁਸਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਮੇਂ ਕਾ ਕ੍ਰਿਸ਼ਨ ਚੌਹਾਨ ਅਤੇ ਡਾH ਧੰਨਾ ਮੱਲ ਗੋਇਲ ਸੂਬਾ ਪ੍ਰਧਾਨ ਆਰ ਐਮ ਪੀ ਐਸੋਸੀਏਸ਼ਨ ਨੇ ਕਿਹਾ ਕਿ ਐਨHਓHਸੀH ਨੂੰ ਪੰਜਾਬ ਵਿੱਚ ਕਰੱਪਸ਼ਨ ਦਾ ਸਭ ਤੋਂ ਵੱਡਾ ਜਰੀਆ ਬਣਾਇਆ ਜਾ ਚੁੱਕਾ ਹੈ। ਇਸ ਐਨ ਓ ਸੀ ਦੇ ਬਹਾਨੇ ਪੰਜਾਬ ਦੇ ਤਹਿਸੀਲਾਂ, ਨਗਰ ਕੌਂਸਲਾ ਵਿੱਚ ਵੱਡੇ ਪੱਧਰ ਉਪਰ ਭ੍ਰਿਸ਼ਟਾਚਾਰ ਫੈਲ ਚੁੱਕਿਆ ਹੈ। ਇਸ ਸਮੇਂ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਗੋਰਾ ਅਤੇ ਰਾਜਪਾਲ ਸਿੰਘ, ਮਹਾਂਵੀਰ ਜੈਨ ਨੇ ਕਿਹਾ ਕਿ ਸਰਕਾਰ ਨੂੰ ਆਮ ਲੋਕਾਂ ਨੂੰ ਰਾਹਤ ਦਿੰਦੇ ਹੋਏ ਜਲਦੀ ਤੋਂ ਜਲਦੀ ਐਨਓਸੀ ਦੇ ਮਸਲੇ ਉੱਤੇ ਪਾਰਦਰਸੀ ਨੀਤੀ ਲਿਆ ਕੇ ਲੋਕਾਂ ਨੂੰ ਸਮਾਂ ਬੱਧ ਰਾਹਤ ਦੇਣੀ ਚਾਹੀਦੀ ਹੈ। ਇਸ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਬਲਜੀਤ ਸ਼ਰਮਾ ਪ੍ਰਧਾਨ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਮਾਨਸਾ ਨੇ ਕਿਹਾ ਕਿ ਇਹ ਲੜਾਈ ਕੇਵਲ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੀ ਨਹੀਂ ਹੈ ਸਗੋਂ ਸਮੂਹ ਪੰਜਾਬੀਆਂ ਦੀ ਹੈ ਉਹ ਪੰਜਾਬੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਸੰਘਰਸ਼ ਦਾ ਸਾਥ ਦੇਣ। ਉਹਨਾਂ ਕਿਹਾ ਕਿ ਜਲਦੀ ਹੀ ਉਹ ਸਮੂਹ ਪੰਜਾਬ ਦੀਆਂ ਪ੍ਰੋਪਰਟੀ ਐਸੋਸੀਏਸ਼ਨਾਂ ਨੂੰ ਮਾਨਸਾ ਵਿੱਚ ਸ਼ੁਰੂ ਹੋਣ ਵਾਲੇ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੰਦੇ ਹਨ। ਉਹਨਾਂ ਕਿਹਾ ਕਿ ਮਾਨਸਾ ਦੇ ਲੋਕ ਹਮੇਸ਼ਾ ਹਰੇਕ ਸੰਘਰਸ਼ ਨੂੰ ਅੱਗੇ ਹੋ ਕੇ ਲੜਦੇ ਹਨ। ਇਸ ਇਸਵਰ ਦਾਸ ਐਡਵੋਕੇਟ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ 50 ਹਜ਼ਾਰ ਕਰੋੜ ਦਾ ਨਵੇਸ ਪੰਜਾਬ ਵਿੱਚ ਆਉਂਣ ਦੀ ਗੱਲ ਕਰ ਰਹੀ ਹੈ ਪਰ ਜੋ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲਾ ਅਤੇ ਵਿਕਾਸ ਕਰਨ ਵਾਲਾ ਖੇਤਰ ਹੈ। ਉਸ ਨੂੰ ਪੰਜਾਬ ਦੀ ਅਫਸਰਸ਼ਾਹੀ ਆਪਣੇ ਨਿੱਜੀ ਮੁਫੱਦਾ ਲਈ ਖਤਮ ਕਰਨ ਤੇ ਤੁਲੀ ਹੋਈ ਹੈ।

NO COMMENTS