*ਮਾਨਸਾ ਜਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਲਖੀਮਪੁਰ ਖੇੜੀ ਯੂਪੀ ਵਿਖੇ ਹੋਈ ਘਟਨਾਂ ਦੀ ਕੀਤੀ ਗਈ ਜ਼ੋਰਦਾਰ ਨਿਖੇਧੀ*

0
53

ਮਾਨਸਾ 4 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ  ) ਅੱਜ ਜਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਦੀ ਇੱਕ ਮੀਟਿੰਗ ਕ੍ਰਿਸ਼ਨ ਚੰਦ ਗਰਗ ਪ੍ਰਧਾਨ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਰਵਸੰਮਤੀ ਨਾਲ ਲਖੀਮਪੁਰ ਖੇੜੀ ਯੂਪੀ ਵਿੱਚ ਬੀਜੇਪੀ ਮੰਤਰੀ ਦੇ ਬੇਟੇ ਵੱਲੋਂ ਨਿਹੱਥੇ ਕਿਸਾਨਾਂ  ਉਪਰ ਗੱਡੀ ਚੜ੍ਹਾ ਦੇਣ *ਤੇ ਹੋਈ ਕਿਸਾਨਾਂ ਦੀ ਮੌਤ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇਸ ਘਟਨਾਂ ਦੀ ਜ਼ੋ਼ਰਦਾਰ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਦੋਸ਼ੀ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਅਦਾਲਤੀ ਕੰਮਕਾਰ ਨੂੰ ਬੰਦ ਰੱਖਿਆ ਗਿਆ। ਇਸ ਸਮੇਂ ਬਾਰ ਐਸੋਸੀਏਸ਼ਨ ਮਾਨਸਾ ਦੇ ਸਕੱਤਰ ਹਰਪ੍ਰੀਤ ਸਿੰਘ ਭੈਣੀ ਬਾਘਾ, ਲਲਿਤ ਅਰੋੜਾ, ਗੁਰਲਾਭ ਸਿੰਘ ਮਾਹਲ, ਬਲਵੀਰ ਕੌਰ, ਕੁਲਦੀਪ ਸਿੰਘ ਪਰਮਾਰ, ਪਰਮਿੰਦਰ ਸਿੰਘ ਬਹਿਣੀਵਾਲ, ਅੰਗਰੇਜ਼ ਸਿੰਘ ਕਲੇਰ, ਅਮਨਪ੍ਰੀਤ ਸਿੰਘ ਭੁੱਲਰ, ਮੱਖਣ ਜਿੰਦਲ, ਗਗਨਦੀਪ ਸਿੰਘ ਭੀਖੀ, ਪ੍ਰਿਥੀਪਾਲ ਸਿੰਘ ਸਿੱਧੂ, ਗੁਰਨੀਸ਼ ਸਿੰਘ ਮਾਨਸ਼ਾਹੀਆ, ਕਾਕਾ ਸਿੰਘ ਮਠਾੜੂ, ਰਣਦੀਪ ਸ਼ਰਮਾਂ, ਹਰਦੀਪ ਸਿੰਘ ਮਾਨਸ਼ਾਹੀਆ ਅਤੇ ਗੁਰਪਿਆਰ ਸਿੰਘ ਧਿੰਗੜ ਐਡਵੋਕੇਟਸ ਹਾਜ਼ਰ ਸਨ।
 

NO COMMENTS