*ਮਾਨਸਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਕੇਂਦਰ ਵੱਲੋਂ ਫਤਿਹ ਕਿੱਟਾਂ ਪੰਜਾਬ ਸਰਕਾਰ ਤੋਂ ਮੰਗਵਾ ਕੇ ਕਰੋਨਾ ਪਾਜੇਟਿਵ ਮਰੀਜ਼ਾਂ ਨੂੰ ਦੇਣ ਦਾ ਭਰੋਸਾ ਦਿੱਤਾ ਗਿਆ*

0
10

 ਮਾਨਸਾ 10 ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਦਿਨਾਂ ਵਿੱਚ ਮਾਨਸਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਕੇਂਦਰ ਖੋਲ੍ਹਿਆ
ਗਿਆ ਸੀ। ਇਸ ਸੈਂਟਰ ਵਿਚ ਬਹੁਤ ਵਿਅਕਤੀਆਂ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਫਤਿਹ ਕਿੱਟਾਂ ਨਾ ਮਿਲਣ ਦੀਆਂ ਜਿਆਦਾਤਰ ਸ਼ਿਕਾਇਤਾਂ ਆ ਰਹੀਆਂ ਸਨ।
ਇਸ ਦੀ ਵਜ੍ਹਾ ਸਟਾਕ ਵਿੱਚ ਫਤਿਹ ਕਿੱਟਾਂ ਦਾ ਨਾ ਹੋਣਾ ਸੀ। ਇਸ ਸਬੰਧੀ ਮਾਨਸਾ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਕੇਂਦਰ ਵੱਲੋਂ ਜਿਲ੍ਹਾ ਪ੍ਰਸ਼ਾਸਨ
ਅਤੇ ਪੰਜਾਬ ਸਰਕਾਰ ਨੂੰ ਇਹਨਾਂ ਕਿਟਾਂ ਦਾ ਪ੍ਰਬੰਧ ਕਰਵਾਉਣ ਲਈ ਕਿਹਾ ਗਿਆ ਜਿਸਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਕੁੱਝ ਦਿਨਾਂ ਵਿੱਚ ਫਤਿਹ
ਕਿੱਟਾਂ ਪੰਜਾਬ ਸਰਕਾਰ ਤੋਂ ਮੰਗਵਾ ਕੇ ਕਰੋਨਾ ਪਾਜੇਟਿਵ ਮਰੀਜ਼ਾਂ ਨੂੰ ਦੇਣ ਦਾ ਭਰੋਸਾ ਦਿੱਤਾ ਗਿਆ ਪਰ ਜਿੰਨਾਂ ਸਮਾਂ ਕਰੋਨਾਂ ਬਿਮਾਰੀ ਦੇ ਇਲਾਜ ਲਈ ਫਤਿਹ
ਕਿੱਟਾਂ ਨਹੀਂ ਆਉਂਦੀਆਂ, ਉਨਾਂ ਸਮਾਂ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਕੇਂਦਰ ਦੀ ਟੀਮ ਵੱਲੋਂ ਮਾਨਸਾ ਦੇ ਐਨਜੀਓ ਰਾਹੀਂ ਕਰੋਨਾਂ ਪਾਜੇਟਿਵ ਮਰੀਜ਼ਾਂ
ਲਈ ਜਰੂਰੀ ਦਵਾਈ ਆਪਣੇ ਪੱਧਰ *ਤੇ ਅਤੀ ਗਰੀਬ ਵਿਅਕਤੀਆਂ ਨੂੰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਅਧੀਨ ਅੱਜ 100 ਦੇ ਕਰੀਬ
ਮੈਡੀਸਨ ਦੀਆਂ ਕਿੱਟਾਂ ਜ਼ੋ ਕਿ ਮਾਨਸਾ ਆਈਐਮਏ ਦੇ ਡਾਕਟਰਾਂ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਸਨ, ਨੂੰ ਗਰੀਬ ਵਿਅਕਤੀਆਂ ਨੂੰ ਵੰਡਿਆ ਗਿਆ। ਇੰਨ੍ਹਾਂ
ਵਿਚੋਂ 50 ਕਿੱਟਾਂ ਸ੍ਰੀ ਬਾਲਾ ਜੀ ਪਰਿਵਾਰ ਸੰਘ ਮਾਨਸਾ ਵੱਲੋਂ ਦਿੱਤੀਆਂ ਗਈਆਂ, 20 ਕਿਟਾਂ ਰਾਜੇਸ਼ਵਰ ਕੁਮਾਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਵੱਲੋਂ ਅਤੇ
30 ਕਿੱਟਾਂ ਮਨੋਜ ਕੁਮਾਰ ਲਵਲੀ ਪਹਿਨਾਵਾ ਗਾਰਮੈਂਟਸ ਵੱਲੋਂ ਦਿਤੀਆਂ ਗਈਆਂ। ਇੰਨ੍ਹਾਂ ਕਿੱਟਾਂ ਨੂੰ ਕਰੋਨਾ ਪਾਜੇਟਿਵ ਮਰੀਜ਼ਾਂ ਨੂੰ ਦੇਣ ਦੀ ਸ਼ੁਰੂਆਤ ਸੁਖਵਿੰਦਰ
ਸਿੰਘ ਸੀਐਮਓ, ਡਾH ਰਣਜੀਤ ਰਾਏ ਡਿਪਟੀ ਸੀਐਮਓ, ਐਸਐਮਓ ਡਾH ਰੂਬੀ, ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਮਨੀਸ਼ ਬੱਬੀ ਦਾਨੇਵਾਲੀਆ ਵੱਲੋਂ
ਕਰਵਾਈ ਗਈ। ਇਸ ਸਮੇਂ ਡਾH ਧੰਨਾ ਮੱਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਪਵਨ ਕੁਮਾਰ ਐਫਸੀਆਈ, ਸਤੀਸ਼ ਮਹਿਤਾ,
ਗੁਰਪ੍ਰੀਤ ਸਿੰਘ ਭੁੱਚਰ, ਕਮਲਪ੍ਰੀਤ ਸਿੰਘ ਡੀਐਮ, ਬਲਜਿੰਦਰ ਸਿੰਘ ਏਡੀਐਮ, ਗੁਰਪ੍ਰੀਤ ਸਿੰਘ, ਐਡਵੋਕੇਟ ਕਮਲ ਗੋਇਲ, ਰਣਦੀਪ ਸ਼ਰਮਾ ਐਡਵੋਕੇਟ, ਰਮੇਸ਼
ਕੁਮਾਰ ਲੈਬਾਰਟਰੀ ਵਾਲੇ, ਡਾH ਕ੍ਰਿਸ਼ਨ ਸੇਠੀ, ਬੌਬੀ, ਸ਼ਿੰਗਾਰਾ ਖਾਨ, ਮਿੰਟੂ ਮਾਨਸਾ, ਹਨੀ ਵਰਮਾ, ਟੀਟੂ ਚਰਾਇਆ ਆਦ ਹਾਜ਼ਰ ਸਨ। ਇਸ ਸਮੇਂ ਇਸ ਗੱਲ
*ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ ਕਿ ਸਿਵਲ ਹਸਪਤਾਲ ਵਿੱਚ ਜ਼ੋ ਕਰੋਨਾ ਟੈਸਟ ਕਰਵਾਉਣ ਸਬੰਧੀ ਅਤੇ ਰਿਪੋਰਟਾਂ ਲੈਣ ਸਬੰਧੀ ਸਮੱਸਿਆ ਆ ਰਹੀ ਸੀ ਅਤੇ
ਇੰਨ੍ਹਾਂ ਥਾਵਾਂ *ਤੇ ਲੰਬੀਆਂ ਲਾਈਨਾਂ ਹੁੰਦੀਆਂ ਸਨ, ਤੋਂ ਰਾਹਤ ਮਿਲ ਚੁੱਕੀ ਹੈ। ਹੁਣ ਜ਼ੋ ਸਮੱਸਿਆਵਾਂ ਹਨ, ਉਨ੍ਹਾਂ ਵਿਚੋਂ ਪ੍ਰਮੁੱਖ ਸਮੱਸਿਆ ਫਤਿਹ ਕਿੱਟਾਂ ਦਾ ਨਾ
ਆਉਣਾ ਅਤੇ ਸਿਵਲ ਹਸਪਤਾਲ ਵਿੱਚ ਬਣੇ ਕੋਵਿਡ ਸੈਂਟਰ ਵਿੱਚ ਜਦ 80 ਬੈਡ ਭਰ ਜਾਣ ਤਾਂ ਨਵੇਂ ਮਰੀਜ਼ ਆਉਣ *ਤੇ ਹੋਰ ਮਰੀਜ਼ਾਂ ਲਈ ਜਗ੍ਹਾ ਨਾ ਹੋਣ
ਕਰਕੇ ਕਠਿਨਾਈਆਂ ਆਉਂਦੀਆਂ ਹਨ।

NO COMMENTS